RIL ਦੀ ਦੂਰਸੰਚਾਰ ਟਾਵਰ ਸੰਪਤੀ ''ਚ 25,215 ਕਰੋੜ ਦਾ ਨਿਵੇਸ਼ ਕਰੇਗੀ ਬਰੁਕਫੀਲਡ ਇਨਫਰਾਸਟਰੱਕਚਰ

12/16/2019 3:31:16 PM

ਨਵੀਂ ਦਿੱਲੀ — ਰਿਲਾਇੰਸ ਇੰਡਸਟਰੀਜ਼ ਦੀ ਦੂਰਸੰਚਾਰ ਟਾਵਰ ਸੰਪਤੀ 'ਚ ਕੈਨੇਡਾ ਦੀ ਬਰੁਕਫੀਲਡ ਇਨਫਰਾਸਟਰੱਕਚਰ ਪਾਰਟਨਰਸ ਐਲ.ਪੀ. 25,215 ਕਰੋੜ ਦਾ ਨਿਵੇਸ਼ ਕਰੇਗੀ। ਰਿਲਾਂਇੰਸ ਇੰਡਸਟਰੀਜ਼(RIL) ਨੇ ਸੋਮਵਾਰ ਨੂੰ ਸ਼ੇਅਰ ਬਜ਼ਾਰ ਨੂੰ ਦੱਸਿਆ, 'RIL ਦੀ ਪੂਰਨ ਮਾਲਕੀ ਵਾਲੀ ਰਿਲਾਇੰਸ ਇੰਡਸਟਰੀਜ਼ ਇਨਵੈਸਟਮੈਂਟ ਐਂਡ ਹੋਲਡਿੰਗਸ ਲਿਮਟਿਡ(RIIHL) ਨੇ ਬਰੁਕਫੀਲਡ ਇਨਫਰਾਸਟਰੱਕਚਰ ਪਾਰਟਨਰਸ ਐਲ.ਪੀ. ਅਤੇ ਉਸਦੇ ਸੰਸਥਾਗਤ ਸਾਂਝੇਦਾਰਾਂ ਨਾਲ ਸਮਝੌਤਾ ਕੀਤਾ ਹੈ। ਇਸ ਦੇ ਤਹਿਤ ਬਰੁਕਫੀਲਡ ਟਾਵਰ ਇਨਫਰਾਸਟਰੱਕਚਰ ਟਰੱਸਟ ਵਲੋਂ ਜਾਰੀ ਯੂਨਿਟਸ 'ਚ 25,215 ਕਰੋੜ ਰੁਪਏ ਦਾ ਨਿਵੇਸ਼ ਕਰੇਗੀ।'