ਪੰਜ ਹਫਤੇ ਬਾਅਦ ਟੁੱਟਿਆ ਸੋਨਾ

01/19/2020 2:24:11 PM

ਨਵੀਂ ਦਿੱਲੀ—ਵਿਦੇਸ਼ਾਂ 'ਚ ਕੀਮਤੀ ਧਾਤੂਆਂ 'ਚ ਰਹੀ ਨਰਮੀ ਦੇ ਕਾਰਨ ਘਰੇਲੂ ਪੱਧਰ 'ਤੇ ਪੰਜ ਹਫਤੇ ਦੀ ਲਗਾਤਾਰ ਤੇਜ਼ੀ ਦੇ ਬਾਅਦ ਹਫਤਾਵਾਰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 300 ਰੁਪਏ ਟੁੱਟ ਕੇ 41,370 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਿਹਾ ਹੈ। ਇਸ ਦੌਰਾਨ ਚਾਂਦੀ 25 ਰੁਪਏ ਦੀ ਮਾਮੂਲੀ ਗਿਰਾਵਟ ਲੈ ਕੇ 48 ਹਜ਼ਾਰ ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੇ ਹਫਤੇ ਸੋਨਾ ਹਾਜ਼ਿਰ 5.84 ਡਾਲਰ ਡਿੱਗ ਕੇ 1,556.20 ਡਾਲਰ ਪ੍ਰਤੀ ਔਸ 'ਤੇ ਰਿਹਾ। ਫਰਵਰੀ ਦਾ ਅਮਰੀਕੀ ਸੋਨਾ ਵਾਇਦਾ ਉਤਾਰ ਚੜ੍ਹਾਅ ਦੇ ਵਿਚਕਾਰ ਹਫਤਾਵਾਰ 'ਤੇ 1588 ਡਾਲਰ ਪ੍ਰਤੀ ਔਂਸ ਬੋਲਿਆ ਗਿਆ ਹੈ। ਚਾਂਦੀ ਹਾਜ਼ਿਰ 0.09 ਡਾਲਰ ਟੁੱਟ ਕੇ 18.00 ਡਾਲਰ ਪ੍ਰਤੀ ਔਂਸ 'ਤੇ ਰਹੀ।

Aarti dhillon

This news is Content Editor Aarti dhillon