ਸੋਨੇ-ਚਾਂਦੀ ''ਚ ਜ਼ੋਰਦਾਰ ਤੇਜ਼ੀ, ਬ੍ਰੈਂਟ ਕਰੂਡ 70 ਡਾਰਲ ਦੇ ਪਾਰ

01/16/2018 8:43:09 AM

ਨਵੀਂ ਦਿੱਲੀ—ਯੂ.ਐੱਸ.ਡਾਲਰ 'ਚ ਕਮਜ਼ੋਰੀ ਨਾਲ ਸੋਨੇ 'ਚ ਜ਼ੋਰਦਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਕਾਮੈਕਸ 'ਤੇ ਸੋਨੇ ਦੀ ਕੀਮਤ ਕਰੀਬ 0.5 ਫੀਸਦੀ ਦੇ ਵਾਧੇ ਨਾਲ 1,340 ਡਾਲਰ 'ਤੇ ਪਹੁੰਚ ਗਈ ਹੈ। ਉਧਰ ਕਾਮੈਕਸ 'ਤੇ ਚਾਂਦੀ 1 ਫੀਸਦੀ ਤੋਂ ਜ਼ਿਆਦਾ ਉਛਲ ਕੇ 17.3 ਡਾਲਰ ਦੇ ਉਪਰ ਕਾਰੋਬਾਰ ਕਰ ਰਹੀ ਹੈ। ਨਾਲ ਹੀ ਓੁਪੇਕ ਅਤੇ ਰੂਸ ਦੇ ਉਤਪਾਦਨ ਕਟੌਤੀ ਨਾਲ ਕਰੂਡ ਨੂੰ ਸਹਾਰਾ ਮਿਲਿਆ ਹੈ। ਬ੍ਰੈਂਟ ਕਰੂਡ ਦਾ ਕੀਮਤ 70 ਡਾਲਰ ਪ੍ਰਤੀ ਬੈਰਲ ਦੇ ਪੱਧਰ 'ਤੇ ਪਹੁੰਚ ਗਿਆ ਹੈ। ਉਧਰ ਨਾਇਮੈਕਸ 'ਤੇ ਡਬਲਿਊ.ਟੀ.ਆਈ ਕਰੂਡ 0.25 ਫੀਸਦੀ ਦੀ ਤੇਜ਼ੀ ਨਾਲ 64.5 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। 
ਸੋਨਾ ਐੱਮ.ਸੀ.ਐਕਸ
ਖਰੀਦੋ-29600
ਸਟਾਪਲਾਸ-29540
ਟੀਚਾ-29750
ਕੱਚਾ ਤੇਲ ਐੱਮ.ਸੀ.ਐਕਸ
ਖਰੀਦੋ-4070
ਸਟਾਪਲਾਸ-4040
ਟੀਚਾ-4140