ਬਰੂ ਅਸਟੇਟ ਜੁਟਾਏਗੀ 1 ਕਰੋਡ਼ ਡਾਲਰ, 2022 ਤੱਕ ਖੋਲ੍ਹੇਗੀ 30 ਆਊਟਲੈੱਟਸ

11/13/2019 2:10:10 AM

ਨਵੀਂ ਦਿੱਲੀ (ਭਾਸ਼ਾ)-ਬਰੂ ਪੱਬ ਲੜੀ ਚਲਾਉਣ ਵਾਲੀ ‘ਦਿ ਬਰੂ ਅਸਟੇਟ’ ਕਾਰੋਬਾਰ ਵਿਸਥਾਰ ਲਈ 1 ਕਰੋਡ਼ ਡਾਲਰ ਜੁਟਾਉਣ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਦਾ ਇਰਾਦਾ 2022 ਤੱਕ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ 30 ਆਊਟਲੈੱਟਸ ਖੋਲ੍ਹਣ ਦਾ ਹੈ। ਕੰਪਨੀ ਦੇ ਇਕ ਉੱਚ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਕੰਪਨੀ ਨੇ ਆਪਣਾ ਪਹਿਲਾ ਆਊਟਲੈੱਟ 2016 ’ਚ ਚੰਡੀਗੜ੍ਹ ’ਚ ਖੋਲ੍ਹਿਆ ਸੀ। ਫਿਲਹਾਲ ਕੰਪਨੀ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ’ਚ 7 ਆਊਟਲੈੱਟਸ ਦਾ ਸੰਚਾਲਨ ਕਰਦੀ ਹੈ। ਬਰੂ ਪੱਬ ਰੈਸਟੋਰੈਂਟ ’ਚ ਗਾਹਕਾਂ ਨੂੰ ਸਿੱਧੇ ਕੰਪਨੀ ਦੀ ਫੈਕਟਰੀ ’ਚ ਤਿਆਰ ਬੀਅਰ ਉਪਲੱਬਧ ਹੁੰਦੀ ਹੈ। ਬਰੂ ਅਸਟੇਟ ਦੇ ਸੰਸਥਾਪਕ ਅਤੇ ਪ੍ਰਬੰਧ ਨਿਰਦੇਸ਼ਕ ਅਰੁਣਦੀਪ ਸਿੰਗਲਾ ਨੇ ਕਿਹਾ, ‘‘ਕੰਪਨੀ ਹਮਲਾਵਰ ਤਰੀਕੇ ਨਾਲ ਵਿਸਥਾਰ ਦੀ ਤਿਆਰੀ ਕਰ ਰਹੀ ਹੈ। ਸਾਡਾ ਮੁੱਖ ਧਿਆਨ ਗੈਰ-ਮਹਾਨਗਰਾਂ ’ਤੇ ਹੈ, ਜਿੱਥੇ ਵਾਧੇ ਦੀ ਜ਼ਿਆਦਾ ਗੁੰਜਾਇਸ਼ ਹੈ।’’

Karan Kumar

This news is Content Editor Karan Kumar