ਬ੍ਰੇਂਟ ਕਰੂਡ ਵਧ ਕੇ 60 ਡਾਲਰ ਪ੍ਰਤੀ ਬੈਰਲ ’ਤੇ ਪੁੱਜਾ

Wednesday, Jan 09, 2019 - 11:58 PM (IST)

ਲੰਡਨ- ਤੇਲ ਬਰਾਮਦਕਾਰ ਦੇਸ਼ਾਂ  ਦੇ ਸੰਗਠਨ ਓਪੇਕ  ਦੇ ਉਤਪਾਦਨ ਘਟਾਉਣ ਅਤੇ ਕੌਮਾਂਤਰੀ ਪੱਧਰ ’ਤੇ ਮੰਗ ਵਧੀਅਾ ਰਹਿਣ ਦੀ ਸੰਭਾਵਨਾ ਨਾਲ ਬੁੱਧਵਾਰ ਨੂੰ ਬ੍ਰੇਂਟ ਕਰੂਡ  ਆਇਲ ਵਧ ਕੇ ਫਿਰ ਤੋਂ 60 ਡਾਲਰ ਪ੍ਰਤੀ ਬੈਰਲ  ਦੇ ਪੱਧਰ ’ਤੇ ਪਹੁੰਚ ਗਿਆ।  ਮਾਰਚ ਡਲਿਵਰੀ ਲਈ ਬ੍ਰੇਂਟ ਕਰੂਡ  ਆਇਲ ਸਾਢੇ 3 ਹਫਤਿਅਾਂ ’ਚ ਪਹਿਲੀ ਵਾਰ 60 ਡਾਲਰ ਪ੍ਰਤੀ ਬੈਰਲ  ਦੇ ਪੱਧਰ ’ਤੇ ਪਹੁੰਚ ਗਿਆ।  ਇਹ ਪਿਛਲੇ 2 ਹਫਤੇ ਦੇ ਮੁਕਾਬਲੇ 20 ਫੀਸਦੀ ਜ਼ਿਆਦਾ ਹੈ।  ਬ੍ਰੇਂਟ ਕਰੂਡ  ਆਇਲ 60.05 ਡਾਲਰ ਪ੍ਰਤੀ ਬੈਰਲ  ਦੇ ਪੱਧਰ ’ਤੇ ਪੁੱਜਣ   ਤੋਂ ਬਾਅਦ ਡਿੱਗ ਕੇ 59.79 ਡਾਲਰ ਪ੍ਰਤੀ ਬੈਰਲ ’ਤੇ ਆ ਗਿਆ।  ਇਹ ਮੰਗਲਵਾਰ  ਦੇ ਬੰਦ ਭਾਅ ਤੋਂ 1.07 ਡਾਲਰ ਜ਼ਿਆਦਾ ਹੈ। ਬ੍ਰੇਂਟ  ਤੇ ਵੈਸਟ ਟੈਕਸਾਸ ਇੰਟਰਮੀਡੀਏਟ  (ਡਬਲਯੂ. ਟੀ. ਆਈ.)  ਪਿਛਲੇ ਸਾਲ  ਦੇ ਅਾਖਿਰ ’ਚ ਡਿੱਗ ਕੇ ਕ੍ਰਮਵਾਰ  49.93 ਡਾਲਰ ਪ੍ਰਤੀ ਬੈਰਲ ਅਤੇ 42.36 ਡਾਲਰ ਪ੍ਰਤੀ ਬੈਰਲ ’ਤੇ ਆ ਗਿਆ ਸੀ।  ਇਹ 18 ਮਹੀਨਿਅਾਂ ਦਾ ਹੇਠਲਾ ਪੱਧਰ ਸੀ।  ਡਬਲਯੂ. ਟੀ. ਆਈ.  ’ਤੇ ਫਰਵਰੀ ਡਲਿਵਰੀ ਵਾਲਾ  ਕਰੂਡ  ਆਇਲ ਬੁੱਧਵਾਰ ਨੂੰ 1.23 ਡਾਲਰ ਵਧ ਕੇ 51.01 ਡਾਲਰ ਪ੍ਰਤੀ ਬੈਰਲ ’ਤੇ ਪਹੁੰਚ ਗਿਆ।


Related News