BPCL ਦਸੰਬਰ ਤੱਕ ਚਾਲੂ ਕਰ ਦੇਵੇਗੀ ਬੋਕਾਰੋ ਦਾ LPG ਬਾਟਲਿੰਗ ਪਲਾਂਟ

09/01/2020 4:51:04 PM

ਰਾਂਚੀ— ਜਨਤਕ ਖੇਤਰ ਦੀ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀ. ਪੀ. ਸੀ. ਐੱਲ.) ਇਸ ਸਾਲ ਓਡੀਸ਼ਾ ਦੇ ਬਲਾਂਗੀਰ ਅਤੇ ਤਾਮਿਲਨਾਡੂ ਦੇ ਮਦੁਰੈ 'ਚ ਸਾਲਾਨਾ 40 ਲੱਖ ਤੋਂ ਜ਼ਿਆਦਾ ਐੱਲ. ਪੀ. ਜੀ. ਸਿਲੰਡਰ ਭਰਨ ਦੀ ਸਮਰਥਾ ਦੇ ਬਾਟਲਿੰਗ ਪਲਾਂਟ ਨੂੰ ਸਥਾਪਿਤ ਕਰਨ ਤੋਂ ਬਾਅਦ ਦਸੰਬਰ ਤੱਕ ਝਾਰਖੰਡ 'ਚ ਵੀ ਆਪਣਾ ਐੱਲ. ਪੀ. ਜੀ. ਬਾਟਲਿੰਗ ਪਲਾਂਟ ਚਾਲੂ ਕਰ ਦੇਵੇਗੀ।

ਬੀ. ਪੀ. ਸੀ. ਐੱਲ. ਦੇ ਚੀਫ ਜਨਰਲ ਮੈਨੇਜਰ ਮਾਰਕੀਟਿੰਗ ਵਿਜੇ ਤਿਲਕ ਨੇ ਦੱਸਿਆ ਕਿ ਕੰਪਨੀ ਨੇ ਹਾਲ ਹੀ 'ਚ ਜੁਲਾਈ 'ਚ ਓਡੀਸ਼ਾ ਦੇ ਬਾਲਾਂਗੀਰ 'ਚ ਐੱਲ. ਪੀ. ਜੀ. ਬਾਟਲਿੰਗ ਪਲਾਂਟ ਤੋਂ ਸਿਲੰਡਰ ਭਰਨੇ ਸ਼ੁਰੂ ਕੀਤੇ ਹਨ। ਇਸ ਤੋਂ ਇਲਾਵਾ, ਤਮਿਲਨਾਡੂ ਦੇ ਮਦੁਰੈ 'ਚ ਵੀ ਕੰਪਨੀ ਦਾ ਬਾਟਲਿੰਗ ਪਲਾਂਟ ਸਥਾਪਿਤ ਕੀਤਾ ਗਿਆ ਹੈ। ਇਸ ਪਲਾਂਟ ਤੋਂ ਬਾਟਲਿੰਗ ਦਾ ਕੰਮ ਇਸ ਮਹੀਨੇ ਕਿਸੇ ਵੀ ਦਿਨ ਸ਼ੁਰੂ ਹੋ ਜਾਵੇਗਾ। ਵਿਜੇ ਤਿਲਕ ਨੇ ਦੱਸਿਆ ਕਿ ਹੁਣ ਇਸ ਸਾਲ ਦਸੰਬਰ 'ਚ ਝਾਰਖੰਡ ਦਾ ਪਹਿਲਾ ਐੱਲ. ਪੀ. ਜੀ. ਬਾਟਲਿੰਗ ਪਲਾਂਟ ਬੋਕਾਰੋ 'ਚ ਚਾਲੂ ਕੀਤਾ ਜਾਵੇਗਾ।

ਬੋਕਾਰੋ 'ਚ ਸਥਾਪਿਤ ਕੀਤਾ ਜਾ ਰਿਹਾ ਇਹ ਪਲਾਂਟ ਦੇਸ਼ 'ਚ ਇਸਦਾ 55ਵਾਂ ਪਲਾਂਟ ਹੋਵੇਗਾ। ਦੇਸ਼ ਭਰ ਦੀਆਂ ਸਾਰੀਆਂ ਤੇਲ ਕੰਪਨੀਆਂ ਦੇ ਕੁੱਲ 195 ਐੱਲ. ਪੀ. ਜੀ. ਬਾਟਲਿੰਗ ਪਲਾਂਟ ਹਨ। ਭਾਰਤ ਪੈਟਰੋਲੀਅਮ ਕੋਲ ਇਸ ਸਮੇਂ 45 ਲੱਖ, 60 ਹਜ਼ਾਰ ਟਨ ਐੱਲ. ਪੀ. ਜੀ. ਬਾਟਲਿੰਗ ਦੀ ਸਮਰੱਥਾ ਹੈ, ਜੋ ਦੇਸ਼ 'ਚ ਬਾਟਲਿੰਗ ਕੀਤੇ ਜਾਣ ਵਾਲੇ ਪਟਰੋਲੀਅਮ ਗੈਸ (ਐੱਲ. ਪੀ. ਜੀ.) ਦਾ 22 ਫੀਸਦੀ ਹੈ।


Sanjeev

Content Editor

Related News