#BoycottChina ਮੁਹਿੰਮ ਦੇ ਸਮਰਥਨ ਲਈ ਕੈਟ ਨੇ ਅੰਬਾਨੀ ਸਮੇਤ 50 ਉਦਯੋਗਪਤੀਆਂ ਨੂੰ ਲਿਖਿਆ ਪੱਤਰ

06/24/2020 5:00:22 PM

ਨਵੀਂ ਦਿੱਲੀ : ਕੰਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਸ (CAIT) ਨੇ ਅੱਜ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਅਤੇ ਭਾਰਤ ਦੇ 50 ਹੋਰ ਉਦਯੋਗਪਤੀਆਂ ਨੂੰ ਪੱਤਰ ਭੇਜ ਕੇ ਰਾਸ਼ਟਰ ਅਤੇ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ ਦੀ ਮੁਹਿੰਮ ਵਿਚ ਉਨ੍ਹਾਂ ਨੂੰ ਜੁੜਣ ਦੀ ਬੇਨਤੀ ਕੀਤੀ ਹੈ। ਕੈਟ ਵੱਲੋਂ 'ਭਾਰਤੀ ਸਾਮਾਨ-ਸਾਡਾ ਅਭਿਮਾਨ' ਦੇ ਨਾਮ ਤੋਂ 'ਚੀਨੀ ਸਾਮਾਨਾਂ ਦੇ ਬਾਈਕਾਟ' ਲਈ ਇਕ ਮੁਹਿੰਮ 10 ਜੂਨ 2020 ਤੋਂ ਰਾਸ਼ਟਰੀ ਪੱਧਰ 'ਤੇ ਚਲਾਈ ਜਾ ਰਹੀ ਹੈ, ਜਿਸ ਨਾਲ ਜੁੜਣ ਲਈ ਕੈਟ ਨੇ ਉਦਯੋਗਪਤੀਆਂ ਤੋਂ ਇਲਾਵਾ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਰਾਜਨੀਤਕ ਦਲਾਂ ਅਤੇ ਬਾਲੀਵੁੱਡ ਅਤੇ ਕ੍ਰਿਕੇਟ ਦੀ ਮਸ਼ਹੂਰ ਹਸਤੀਆਂ ਨੂੰ ਵੀ ਬੇਨਤੀ ਕੀਤੀ ਹੈ।

ਇਨ੍ਹਾਂ ਉਦਯੋਗਪਤੀਆਂ ਨੂੰ ਭੇਜਿਆ ਪੱਤਰ
ਕੈਟ ਨੇ ਮੁਕੇਸ਼ ਅੰਬਾਨੀ ਦੇ ਇਲਾਵਾ ਟਾਟਾ ਸਮੂਹ ਦੇ ਰਤਨ ਟਾਟਾ, ਇੰਫੋਸਿਸ ਦੇ ਨਾਰਾਇਣਮੂਰਤੀ, ਵਿਪ੍ਰੋ ਸਮੂਹ ਦੇ ਅਜੀਮ ਪ੍ਰੇਮਜੀ, ਗੋਦਰੇਜ ਸਮੂਹ ਦੇ ਆਦੀ ਗੋਦਰੇਜ, ਨੁਸਲੀ ਵਾਡਿਆ, ਅਜੈ ਪੀਰਾਮਲ, ਵਿਕਰਮ ਕਿਰਲੋਸਕਰ, ਕੁਮਾਰ ਮੰਗਲਮ ਬਿਰਲਾ, ਸ਼ਿਵ ਨਾਡਾਰ, ਰਾਹੁਲ ਬਜਾਜ, ਸੁਨੀਲ ਭਾਰਤੀ ਮਿੱਤਲ, ਜੋਤਸਨਾ ਸੁਰੀ, ਆਨੰਦ ਮਹਿੰਦਰਾ, ਉਦੈ ਕੋਟਕ,  ਪਾਲਨਜੀ ਮਿਸਰੀ, ਸ਼ਸ਼ੀ ਰੁਈਆ, ਮਧੁਕਰ ਪਾਰੇਖ, ਡਾ. ਸਤੀਸ਼ ਰੈੱਡੀ, ਪੰਕਜ ਪਟੇਲ, ਨੀਲੇਸ਼ ਗੁਪਤਾ, ਹਰਸ਼ ਮਰੀਵਾਲਾ ਆਦਿ ਨੂੰ ਸਹਿਯੋਗ ਦੀ ਬੇਨਤੀ ਕੀਤੀ ਹੈ।  


ਕੈਟ ਦੇ ਰਾਸ਼ਟਰੀ ਪ੍ਰਧਾਨ ਬੀ. ਸੀ ਭਰਤੀਆ ਨੇ ਅੰਬਾਨੀ ਅਤੇ ਹੋਰ ਉਦਯੋਗਪਤੀਆਂ ਨੂੰ ਭੇਜੇ ਪੱਤਰ ਵਿਚ ਕਿਹਾ ਕਿ ਇਕ ਸਫਲ ਉਦਯੋਗਪਤੀ ਵਿਚੋਂ ਇਕ ਹੋਣ ਕਾਰਨ ਕੈਟ ਨੇ ਸਾਰੇ ਉਦਯੋਗਪਤੀਆਂ ਨੂੰ ਚੀਨੀ ਵਸਤੂਆਂ ਦੇ ਬਾਈਕਾਟ ਦੀ ਰਾਸ਼ਟਰੀ ਮੁਹਿੰਮ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ। ਕੈਟ ਨੇ ਅੰਬਾਨੀ ਸਮੇਤ ਹੋਰ ਸਾਰੇ ਉਦਯੋਗਪਤੀਆਂ ਨੂੰ ਕਿਹਾ ਕਿ ਇਹ ਮੁਹਿੰਮ ਦੇਸ਼ ਦੀ ਅਰਥ ਵਿਵਸਥਾ ਵਿਚ ਇਕ ਨਵੀਂ ਤਬਦੀਲੀ ਲਿਆਏਗੀ ਅਤੇ ਭਾਰਤ ਨੂੰ ਦੁਨੀਆ ਵਿਚ ਇਕ ਆਰਥਕ ਮਹਾਸ਼ਕਤੀ ਦੇ ਰੂਪ ਵਿਚ ਸਥਾਪਤ ਕਰੇਗੀ।

ਚਰਣਬੱਧ ਤਰੀਕੇ ਨਾਲ ਚੀਨੀ ਕੱਚੇ ਮਾਲ ਨੂੰ ਕਹੋ ਨਮਸਤੇ
ਭਰਤੀਆ ਨੇ ਕਿਹਾ ਕਿ ਭਾਰਤ ਚੀਨ ਤੋਂ 4 ਸ਼੍ਰੇਣੀਆਂ ਦੇ ਉਤਪਾਦਾਂ ਦਾ ਆਯਾਤ ਕਰਦਾ ਹੈ। ਤਿਆਰ ਮਾਲ, ਕੱਚਾ ਮਾਲ, ਭਾਰਤ ਵਿਚ ਮਾਲ ਦੀ ਅਸੈਂਬਲੀ ਲਈ ਸਪੇਅਰ ਪਾਰਟਸ ਅਤੇ ਤਕਨਾਲੋਜੀ ਵਾਲੇ ਉਤਪਾਦ। ਕੈਟ ਨੇ ਚਰਣਬੱਧ ਤਰੀਕੇ ਨਾਲ ਚੀਨੀ ਵਸਤੂਆਂ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ। ਕੈਟ ਨੇ ਪਹਿਲੇ ਪੜਾਅ ਲਈ ਲੱਗਭੱਗ 450 ਵਿਆਪਕ ਸ਼੍ਰੇਣੀ ਦੇ ਤਿਆਰ ਉਤਪਾਦਾਂ ਦੀ ਇਕ ਸੂਚੀ ਬਣਾਈ ਹੈ, ਜਿਸ ਅਨੁਸਾਰ ਲੱਗਭੱਗ 3000 ਤੋਂ ਜ਼ਿਆਦਾ ਉਤਪਾਦ ਅਜਿਹੇ ਹਨ ਜੋ ਚੀਨ ਤੋਂ ਆਯਾਤ ਹੁੰਦੇ ਹਨ ਜਦੋਂਕਿ ਇਸ ਪ੍ਰਕਾਰ ਦੇ ਸਾਰੇ ਉਤਪਾਦ ਭਾਰਤ ਵਿਚ ਪਹਿਲਾਂ ਤੋਂ ਹੀ ਬਣ ਰਹੇ ਹਨ।


cherry

Content Editor

Related News