1 ਜੂਨ ਤੋਂ ਚੱਲਣ ਵਾਲੀਆਂ ਟਰੇਨਾਂ ਦੀ ਬੁਕਿੰਗ ਹੋਈ ਸ਼ੁਰੂ

05/21/2020 12:11:14 PM

ਨਵੀਂ ਦਿੱਲੀ : ਕੋਰੋਨਾ ਸੰਕਟ ਵਿਚਾਲੇ ਦੇਸ਼ 'ਚ 1 ਜੂਨ ਤੋਂ ਚੱਲਣ ਵਾਲੀਆਂ 200 ਸਪੈਸ਼ਲ ਟਰੇਨਾਂ ਲਈ ਬੁਕਿੰਗ ਅੱਜ ਆਈ.ਆਰ.ਸੀ.ਟੀ.ਸੀ. ਦੀ ਵੈਬਸਾਈਟ 'ਤੇ ਸਵੇਰੇ 10 ਵਜੇ ਤੋਂ ਸ਼ੁਰੂ ਹੋ ਗਈ ਹੈ। ਬੁਕਿੰਗ ਸ਼ੁਰੂ ਹੋਣ ਦੇ ਕੁੱਝ ਹੀ ਮਿੰਟਾਂ ਬਾਅਦ ਕਈ ਟਰੇਨਾਂ ਵਿਚ ਸੀਟਾਂ ਫੁੱਲ ਹੋ ਗਈਆਂ ਹਨ। ਸ਼ੁਰੂਆਤੀ ਅੱਧੇ ਘੰਟੇ ਵਿਚ ਦਿੱਲੀ ਤੋਂ 22 ਹਜ਼ਾਰ ਪੀ.ਆਰ.ਐਸ, ਮੁੰਬਈ ਤੋਂ 25,000 ਪੀ.ਆਰ.ਐਸ., ਚੇਨੱਈ ਤੋਂ 12,00 ਟਿਕਟ ਪੀ.ਆਰ.ਐਸ. ਜਨਰੇਟ ਹੋਏ ਹਨ, ਜਦੋਂਕਿ ਕੋਲਕਾਤਾ ਪੀ.ਆਰ.ਐਸ. ਦਾ ਅੰਕੜਾ ਨਹੀਂ ਮਿਲ ਸਕਿਆ ਹੈ। ਆਈ.ਆਰ.ਸੀ.ਟੀ.ਸੀ. ਦੀ ਵੈਬਸਾਈਟ 'ਤੇ ਜਾਰੀ ਲਿਸਟ ਵਿਚੋਂ ਕਈ ਟਰੇਨਾਂ ਨਹੀਂ ਦਿੱਸ ਰਹੀਆਂ ਸਨ। ਅਜਿਹੇ ਵਿਚ ਬੁਕਿੰਗ ਕਰਨ ਵਾਲਿਆਂ ਨੂੰ ਮੁਸ਼ਕਲਾਂ ਦਾ ਸਾਮਣਾ ਕਰਨਾ ਪਿਆ।

200 ਟਰੇਨਾਂ ਦੀ ਲਿਸਟ ਜਾਰੀ ਕੀਤੀ ਗਈ
ਰੇਲਵੇ ਨੇ ਬੁੱਧਵਾਰ ਨੂੰ 100 ਜੋੜੀ ਪੈਸੇਂਜਰ ਟਰੇਨਾਂ ਦੀ ਲਿਸਟ ਜਾਰੀ ਕੀਤੀ, ਜੋ 1 ਜੂਨ ਤੋਂ ਚੱਲਣੀਆਂ। ਇਨ੍ਹਾਂ ਵਿਚ ਦੂਰੰਤੋ, ਸੰਪਰਕ ਕ੍ਰਾਂਤੀ, ਜਨ ਸ਼ਤਾਬਦੀ ਅਤੇ ਪੂਰਵਾ ਐਕਸਪ੍ਰੈਸ ਵਰਗੀ ਮੁੱਖ ਟਰੇਨਾਂ ਵੀ ਸ਼ਾਮਲ ਹਨ। ਇਸ ਤੋਂ ਪਹਿਲਾਂ ਜਾਰੀ ਇਕ ਬਿਆਨ ਵਿਚ ਭਾਰਤੀ ਰੇਲਵੇ ਦੇ ਬੁਲਾਰਾ ਨੇ ਦੱਸਿਆ ਕਿ ਇਹ ਟਰੇਨਾਂ ਪੂਰੀ ਤਰ੍ਹਾਂ ਰਿਜ਼ਰਵ ਹੋਣਗੀਆਂ ਜਿਨ੍ਹਾਂ 'ਚ ਏ.ਸੀ. ਅਤੇ ਗੈਰ ਏ.ਸੀ. ਸ਼੍ਰੇਣੀਆਂ ਹੋਣਗੀਆਂ, ਜਨਰਲ ਕੋਚ 'ਚ ਵੀ ਬੈਠਣ ਲਈ ਰਿਜ਼ਰਵ ਸੀਟਾਂ ਦੀ ਸੁਵਿਧਾ ਹੋਵੇਗੀ। ਯਾਨੀ ਇਨ੍ਹਾਂ ਟਰੇਨਾਂ ਵਿਚ ਕੋਈ ਵੀ ਕੋਚ ਅਨਰਿਜ਼ਰਵਡ ਨਹੀਂ ਹੋਵੇਗਾ। ਇਨ੍ਹਾਂ ਟਰੇਨਾਂ ਦਾ ਕਿਰਾਇਆ ਆਮ ਹੋਵੇਗਾ।


cherry

Content Editor

Related News