ਬਾਸ਼ ਦਾ ਮੁਨਾਫਾ 42.4 ਫੀਸਦੀ ਵਧਿਆ ਅਤੇ ਆਮਦਨ 21.3 ਫੀਸਦੀ ਵਧੀ

08/10/2018 3:23:42 PM

ਨਵੀਂ ਦਿੱਲੀ—ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ 'ਚ ਬਾਸ਼ ਦਾ ਮੁਨਾਫਾ 42.4 ਫੀਸਦੀ ਵਧ ਕੇ 431 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਬਾਸ਼ ਦਾ ਮੁਨਾਫਾ 302.6 ਕਰੋੜ ਰੁਪਏ ਰਿਹਾ ਹੈ। ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ 'ਚ ਬਾਸ਼ ਦੀ ਆਮਦਨ 21.3 ਫੀਸਦੀ ਵਧ ਕੇ 3,212 ਕਰੋੜ ਰੁਪਏ ਰਹੀ ਹੈ। ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਬਾਸ਼ ਦੀ ਆਮਦਨ 2,648 ਕਰੋੜ ਰੁਪਏ ਰਹੀ ਸੀ। 
ਸਾਲ ਦਰ ਸਾਲ ਆਧਾਰ 'ਤੇ ਪਹਿਲੀ ਤਿਮਾਹੀ 'ਚ ਬਾਸ਼ ਦਾ ਐਬਿਟਡਾ 438.5 ਕਰੋੜ ਰੁਪਏ ਤੋਂ ਵਧ ਕੇ 628.2 ਕਰੋੜ ਰੁਪਏ ਰਿਹਾ ਹੈ। ਸਾਲਾਨਾ ਆਧਾਰ 'ਤੇ ਪਹਿਲੀ ਤਿਮਾਹੀ 'ਚ ਬਾਸ਼ ਦਾ ਐਬਿਟਡਾ ਮਾਰਜਨ 16.6 ਫੀਸਦੀ ਤੋਂ ਵਧ ਕੇ 19.6 ਫੀਸਦੀ ਰਿਹਾ ਹੈ। ਸਾਲਾਨਾ ਆਧਾਰ 'ਤੇ ਬਾਸ਼ ਦਾ ਟੈਕਸ ਖਰਚ 150 ਕਰੋੜ ਰੁਪਏ ਤੋਂ ਵਧ ਕੇ 219 ਕਰੋੜ ਰੁਪਏ ਰਿਹਾ ਹੈ। 
ਸਾਲਾਨਾ ਆਧਾਰ 'ਤੇ ਪਹਿਲੀ ਤਿਮਾਹੀ 'ਚ ਬਾਸ਼ ਦੇ ਆਟੋਮੋਟਿਵ ਪ੍ਰਾਡੈਕਟਸ ਕਾਰੋਬਾਰ ਦੀ ਆਮਦਨ 2,486 ਕਰੋੜ ਰੁਪਏ ਤੋਂ ਵਧ ਕੇ 2,727 ਕਰੋੜ ਰੁਪਏ ਰਹੀ ਹੈ। ਸਾਲਾਨਾ ਆਧਾਰ 'ਤੇ ਪਹਿਲੀ ਤਿਮਾਹੀ 'ਚ ਬਾਸ਼ ਦੇ ਆਟੋਮੋਟਿਵ ਪ੍ਰਾਡੈਕਟਸ ਕਾਰੋਬਾਰ ਦਾ ਐਬਿਡ 347 ਕਰੋੜ ਰੁਪਏ ਤੋਂ ਵਧ 560.3 ਕਰੋੜ ਰੁਪਏ ਰਿਹਾ ਹੈ। ਸਾਲਾਨਾ ਆਧਾਰ 'ਤੇ ਪਹਿਲੀ ਤਿਮਾਹੀ 'ਚ ਬਾਸ਼ ਦੇ ਆਟੋਮੋਟਿਵ ਪ੍ਰਾਡੈਕਟਸ ਕਾਰੋਬਾਰ ਦਾ ਐਬਿਟ ਮਾਰਜਨ 13.9 ਫੀਸਦੀ ਤੋਂ ਵਧ ਕੇ 20.5 ਫੀਸਦੀ ਰਿਹਾ ਹੈ।