BMW ਨੇ ਦਿਖਾਈ ਭਵਿੱਖ ਦੀ ਲਗਜ਼ਰੀ ਕਾਰ, ਇੰਟੀਰੀਅਰ ਦੇਖ ਉੱਡ ਜਾਣਗੇ ਤੁਹਾਡੇ ਹੋਸ਼

09/17/2018 6:50:35 PM

ਆਟੋ ਡੈਸਕ—BMW ਨੇ ਆਪਣੀ ਫਿਊਚਰਿਸਟਿਕ ਕੰਸੈਪਟ ਕਾਰ iNEXT ਤੋਂ ਪਰਦਾ ਚੁੱਕਦੇ ਹੋਏ ਇਸ ਨੂੰ ਪਹਿਲੀ ਵਾਰ ਦੁਨੀਆ ਨੂੰ ਦਿਖਾਇਆ ਹੈ। ਕੰਪਨੀ ਨੇ ਦੱਸਿਆ ਕਿ ਇਹ ਕਾਰ ਸਮਾਰਟ ਹੋਣ ਦੇ ਨਾਲ-ਨਾਲ ਸੈਮੀ ਆਟੋਨੋਮਸ ਵੀ ਹੈ। ਇਸ ਨੂੰ ਖਾਸ ਤੌਰ 'ਤੇ ਅਗਲੇ ਦਹਾਕੇ 'ਚ ਵੱਖ ਤਰ੍ਹਾਂ ਦਾ ਅਨੁਭਵ ਦੇਣ ਲਈ ਬਣਾਇਆ ਗਿਆ ਹੈ। ਇਸ ਨਵੇਂ ਮਾਡਲ ਨੂੰ SAV (ਸਪੋਰਟਸ ਐਕਟਿਵੀਟੀ ਵ੍ਹੀਕਲ) ਕਿਹਾ ਗਿਆ ਹੈ ਜਿਸ ਨੂੰ ਕੰਪਨੀ ਸਾਲ 2021 'ਚ ਲਾਂਚ ਕਰੇਗੀ। ਫਿਲਹਾਲ ਇਸ ਨੂੰ ਡੈਮੋ ਵ੍ਹੀਕਲਸ ਦੇ ਤੌਰ 'ਤੇ ਸਾਨ ਫ੍ਰਾਂਸਿਸਕੋ 'ਚ ਦਿਖਾਇਆ ਗਿਆ ਹੈ।

ਅਨੋਖਾ ਡਿਜ਼ਾਈਨ
iNEXT ਕਾਰ ਦੇ ਡਿਜ਼ਾਈਨ ਨੂੰ ਕਾਫੀ ਅਨੋਖੇ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ। ਇਸ 'ਚ ਬਿਲਕੁਲ ਵੱਖ ਤਰ੍ਹਾਂ ਦੀ ਫਰੰਟ ਗ੍ਰਿਲ ਨੂੰ ਲਗਾਇਆ ਗਿਆ ਹੈ। ਕਾਰ ਦੇ ਫਲੋਰ ਨੂੰ ਪੂਰੀ ਤਰ੍ਹਾਂ ਨਾਲ ਫਲੈਟ ਰੱਖਿਆ ਗਿਆ ਹੈ ਯਾਨੀ ਇਸ 'ਚ ਗਿਅਰ ਸੀਟਸ ਨੂੰ ਲਗਾਉਣ ਅਤੇ ਹਟਾਉਣ ਦੀ ਆਪਸ਼ਨ ਦਿੱਤੀ ਗਈ ਹੈ। ਉੱਥੇ ਫਰੰਟ ਸੀਟ ਨੂੰ 90 ਫੀਸਦੀ ਤੱਕ ਫੋਲਡ ਕੀਤਾ ਜਾ ਸਕਦਾ ਹੈ ਜਿਸ ਨਾਲ ਡਰਾਈਵਰ ਅਤੇ ਯਾਤਰੀ ਨੂੰ ਕਾਰ ਦੇ ਅੰਦਰ ਆਰਾਮ ਕਰਨ 'ਚ ਕਾਫੀ ਮਦਦ ਮਿਲੇਗੀ।

ਮਾਡਰਨ ਲਿਵਿੰਗ ਰੂਮ ਦੀ ਤਰ੍ਹਾਂ ਬਣਾਇਆ ਗਿਆ ਇੰਟੀਰੀਅਰ
iNEXT ਕਾਰ ਨੂੰ ਇੰਨਾਂ ਬਿਹਤਰ ਬਣਾਇਆ ਗਿਆ ਹੈ ਕਿ ਅੰਦਰ ਤੱਕ ਦੇਖਣ 'ਤੇ ਇਹ ਵ੍ਹੀਕਲ ਦੇ ਪੈਸੇਂਜਰ ਕੈਬਿਨ ਦੀ ਜਗ੍ਹਾ ਮਾਡਰਨ ਲਿਵਿੰਗ ਰੂਮ ਲਗਦਾ ਹੈ। ਕਾਰ 'ਚ ਕਿਸੇ ਵੀ ਤਰ੍ਹਾਂ ਦਾ ਇੰਸਟਰੂਮੈਂਟ ਕੰਸੋਲ ਨਹੀਂ ਦਿੱਤਾ ਗਿਆ ਹੈ ਪਰ ਇਸ 'ਚ ਵੱਡੀ ਟੱਚਸਕਰੀਨ ਡਿਸਪਲੇਅ ਲੱਗੀ ਹੈ ਜਿਸ ਦੀ ਲੰਬਾਈ ਨੂੰ ਡੈਸ਼ਬੋਰਡ ਜਿੰਨਾ ਰੱਖਿਆ ਗਿਆ ਹੈ।

ਕੰਫਰਟੇਬਲ ਸਟੇਅਰਿੰਗ ਵ੍ਹੀਲ
ਕਾਰ ਦੇ ਸਟੇਅਰਿੰਗ ਵ੍ਹੀਲ ਨੂੰ ਕਾਫੀ ਕੰਫਰਟੇਬਲ ਬਣਾਇਆ ਗਿਆ ਹੈ ਜਿਸ ਨਾਲ ਕਾਰ ਚਲਾਉਣ ਦੇ ਅਨੁਭਵ ਨੂੰ ਹੁਣ ਹੋਰ ਬਿਹਤਰ ਕੀਤਾ ਜਾ ਸਕੇਗਾ। ਕਾਰ ਦੀ ਰੀਅਰ ਸੀਟਸ ਦੇ ਸਾਹਮਣੇ ਟੱਚਸਕਰੀਨ ਲੱਗੀ ਹੈ ਜੋ ਸਾਊਂਡ ਸਿਸਟਮ ਨੂੰ ਕੰਟਰੋਲ ਕਰਨ 'ਚ ਮਦਦ ਕਰਦੀ ਹੈ ਜਿਥੋਂ ਤੁਸੀਂ ਗਾਣਿਆਂ ਦੇ ਵਾਲਿਊਮ ਆਦਿ ਨੂੰ ਵੀ ਸੈੱਟ ਕਰ ਸਕੋਗੇ।

ਫਿਲਹਾਲ ਇਸ ਕਾਰ ਨੂੰ ਲੈ ਕੇ ਕੰਪਨੀ ਨੇ ਟੈਸਟ ਡਰਾਈਵ ਸ਼ੁਰੂ ਨਹੀਂ ਕੀਤੀ ਹੈ। ਪਰ ਇਸ ਦੀ ਡਿਜ਼ਾਈਨ ਟੀਮ ਦਾ ਕਹਿਣਾ ਹੈ ਕਿ ਇਸ 'ਚ ਦਿੱਤੇ ਗਏ ਕੁਝ ਫੀਚਰਸ ਨੂੰ ਕੰਪਨੀ ਹੋਰ ਪ੍ਰੋਡਕਸ਼ਨ ਮਾਡਲਸ 'ਚ ਜ਼ਰੂਰ ਉਪਲੱਬਧ ਕਰੇਗੀ।