BMW ਨੇ ਆਪਣੀਆਂ ਇਨ੍ਹਾਂ ਬਾਈਕਸ ਦੀਆਂ ਕੀਮਤਾਂ 'ਚ ਕੀਤੀ 1.60 ਲੱਖ ਰੁਪਏ ਤਕ ਦੀ ਕਟੌਤੀ

02/23/2018 11:52:53 PM

ਜਲੰਧਰ—ਜਰਮਨੀ ਵਾਹਨ ਨਿਰਮਾਤਾ ਕੰਪਨੀ ਬੀ.ਐੱਮ.ਡਬਲਿਊ ਨੇ ਭਾਰਤ 'ਚ ਆਪਣੀ ਬਾਈਕਸ ਦੀਆਂ ਕੀਮਤਾਂ 'ਚ ਕਟੌਤੀ ਕਰ ਦਿੱਤੀ ਹੈ। ਕੰਪਨੀ ਦੁਆਰਾ ਕੀਤੀ ਗਈ ਇਸ ਕਟੌਤੀ ਦਾ ਕਾਰਨ ਸਰਕਾਰ ਦਾ ਵਿਦੇਸ਼ੀ ਗੱਡੀਆਂ ਦੇ ਇਮਪੋਰਟ 'ਤੇ 25 ਫੀਸਦੀ ਕਸਟਮ ਡਿਊਟੀ ਘੱਟ ਕਰਨਾ ਹੈ। ਇਸ ਕਟੌਤੀ 'ਚ ਸਭ ਤੋਂ ਜ਼ਿਆਦਾ ਬੀ.ਐੱਮ.ਡਬਲਿਊ ਐੱਸ 1000 ਐਕਸ.ਆਰ. ਪ੍ਰੋ ਦੀ ਕੀਮਤ 1,60,000 ਰੁਪਏ ਘੱਟ ਹੋ ਗਈ ਹੈ। ਉੱਥੇ ਬੀ.ਐੱਮ.ਡਬਲਿਊ ਆਰ 1200 ਜੀ.ਐੱਸ. ਸਟੈਂਡਰਡ ਦੀ ਕੀਮਤ 20,000 ਰੁਪਏ ਘੱਟ ਹੋ ਗਈ ਹੈ। ਬੀ.ਐੱਮ.ਡਬਲਿਊ ਮੋਟਰਸ ਨੇ ਪ੍ਰਾਈਜ਼ ਘੱਟ ਨਾਲ ਨਵੀਆਂ ਕੀਮਤਾਂ ਦੀ ਸੂਚੀ ਜ਼ਾਰੀ ਕੀਤੀ ਹੈ। 
ਬੀ.ਐੱਮ.ਡਬਲਿਊ ਗਰੁੱਪ ਇੰਡੀਆ ਦੇ ਪ੍ਰੈਸੀਡੈਂਟ ਵਿਕਰਮ ਪਹਾਵ ਨੇ ਕਿਹਾ ਕਿ ਭਾਰਤ ਸਾਡੇ ਲਈ ਬਿਜਨਸ ਦੇ ਲਿਹਾਜ਼ ਨਾਲ ਇਕ ਵੱਡਾ ਬਾਜ਼ਾਰ ਹੈ, ਨਵੀਂ ਆਕਰਸ਼ਤ ਕੀਮਤ ਕਾਰਨ ਅਸੀਂ ਬਾਈਕ ਦੇ ਉਤਸ਼ਾਹੀ ਲੋਕਾਂ ਨੂੰ ਬੇਜੋੜੇ ਅਤੇ ਅਸਾਧਾਰਣ ਮੋਟਰਸਾਈਕਲ ਦਾ ਅਨੁਭਵ ਕਰਨ ਦਾ ਅਵਸਰ ਪ੍ਰਦਾਨ ਕਰਾਂਗੇ। ਸਾਨੂੰ ਉਮੀਦ ਹੈ ਕਿ ਅਸੀਂ ਭਾਰਤ 'ਚ ਆਪਣੀ ਸਥਿਤੀ ਮਜਬੂਤ ਕਰਨ 'ਚ ਜ਼ਰੂਰ ਕਾਮਯਾਬ ਹੋਵੇਗਾ।


ਕੀਮਤਾਂ 'ਚ ਬਦਲਾਅ
ਬੀ.ਐੱਮ.ਡਬਲਿਊ ਨੇ ਆਪਣੇ ਸਾਰੇ ਪ੍ਰੋਡਕਟਸ ਜਿਨ੍ਹਾਂ 'ਚ ਐਡਵੈਂਚਰ, ਸਪੋਰਟ, ਟੁਰਿੰਗ, ਰੇਹਿਟੇਜ ਅਤੇ ਰੋਡਸਟਰ ਬਾਈਕਸ ਆਉਂਦੀਆਂ ਹਨ, ਦੀ ਕੀਮਤ 10 ਫੀਸਦੀ ਘੱਟ ਕਰ ਦਿੱਤੀ ਹੈ। ਇਸ ਤੋਂ ਇਲਾਵਾS1000 RR,R 1200 RS, R1200GS, R1200GSਅਡਵੈਂਚਰ ,F750GS, F850GS, S1000XR, S1000R,R1200R, RnineT,TnineTਸਕਰੈਲੰਬੇਰ ,R nineT Racer, R1200TR, K1600GTLand K1600। ਹਾਲਾਂਕਿ ਨਵੀਂ ਲਾਂਚ ਹੋਈ ਐੱਫ750ਜੀ.ਐੱਸ. ਅਤੇ ਐੱਫ850 ਜੀ.ਐੱਸ. ਬਾਈਕ ਨੂੰ ਇਸ Prize ਘੱਟ ਦਾ ਵੀ ਲਾਭ ਨਹੀਂ ਮਿਲੇਗਾ।