BMW ਨੇ ਭਾਰਤ ''ਚ ਲਾਂਚ ਕੀਤਾ 3-ਸੀਰੀਜ਼ ਦਾ ਸ਼ੇਡੋ ਐਡੀਸ਼ਨ

04/04/2018 11:37:25 PM

ਜਲੰਧਰ—BMW ਨੇ ਭਾਰਤ 'ਚ ਆਪਣੀ 3-ਸੀਰੀਜ਼ ਦਾ ਲਿਮਟਿਡ ਮਾਡਲ ਸ਼ੋਕੇਸ ਕਰ ਦਿੱਤਾ ਹੈ ਜਿਸ ਨੂੰ ਸ਼ੇਡੋ ਐਡੀਸ਼ਨ ਦਾ ਨਾਂ ਦਿੱਤਾ ਗਿਆ ਹੈ। ਬੀ.ਐੱਮ.ਡਬਲਿਊ ਨੇ ਕਾਰ ਦੇ 330i m ਸਪਾਰਟ ਅਤੇ 320ਡੀ ਸਪਾਰਟ ਮਾਡਲਸ ਨਾਲ ਸ਼ੇਡਾ ਐਡੀਸ਼ਨ ਲਾਂਚ ਕੀਤਾ ਹੈ। ਭਾਰਤ 'ਚ ਬੀ.ਐੱਮ.ਡਬਲਿਊ ਸ਼ੋਡੋ ਐਡੀਸ਼ਨ ਦੀ ਐਕਸਸ਼ੋਰੂਮ ਕੀਮਤ 330ਆਈ ਐੱਮ ਸਪਾਰਟ ਨਾਲ 47.3 ਲੱਖ ਰੁਪਏ ਹੈ ਉੱਥੇ ਇਸ ਦੇ 320ਡੀ ਸ਼ੇਡਾ ਐਡੀਸ਼ਨ ਦੀ ਐਕਸਸ਼ੋਰੂਮ ਕੀਮਤ 41.4 ਲੱਖ ਰੁਪਏ ਹੈ। ਨਾਂ ਦੇ ਹਿਸਾਬ ਨਾਲ ਕੰਪਨੀ ਨੇ ਇਸ ਕਾਰ ਦੇ ਅਗਲੇ ਹਿੱਸੇ 'ਚ ਲਗੀ ਗ੍ਰਿਲ ਨਾਲ ਗ੍ਰਿਲ ਫਰੇਮ ਨੂੰ ਗਲਾਸ ਬਲੈਕ ਫਿਨਿਸ਼ ਦਿੱਤਾ ਹੈ। ਕਾਰ ਦੇ ਪਿਛਲੇ ਹਿੱਸੇ 'ਚ ਐਗਜਹਾਸਟ ਟਿਪਸ ਨੂੰ ਬਲੈਕ ਕਰੋਮ ਅਤੇ ਇਸ ਦੇ ਟੈਲਲੈਂਪ ਨੂੰ ਸਮੋਕਟਡ ਇਫੈਕਟ ਦਿੱਤਾ ਹੈ।


ਬੀ.ਐੱਮ.ਡਬਲਿਊ ਇੰਡੀਆ ਨੇ ਕਾਰ ਦੇ ਇੰਟੀਅਰ ਨੂੰ ਵੀ ਅਪਗਰੇਡ ਕੀਤਾ ਹੈ ਜਿਸ 'ਚ ਨਵੀਂ ਰੈੱਡ ਅਤੇ ਬਲੈਕ ਅਪਹੋਲਸਟਰੀ ਨਾਲ ਨਵਾਂ 10.5 ਇੰਚ ਇੰਸਟੀਊਟਮੈਂਟ ਕਲਸਟਰ ਦਿੱਤਾ ਹੈ। ਕਾਰ 'ਚ ਐੱਮ-ਸਪਾਰਟ ਲੈਦਰ ਸਟੀਅਰਿੰਗ ਵ੍ਹੀਲ ਅਤੇ ਐੱਮ-ਸਪਾਰਟ ਡੋਰ ਸਿਲਸ ਦਿੱਤੇ ਹਨ। ਬੀ.ਐੱਮ.ਡਬਲਿਊ ਨੇ ਸ਼ੇਡੋ ਐਡੀਸ਼ਨ ਇੰਫੋਟੇਨਮੈਂਟ ਸਿਸਟਮ, ਡਿਊਲ-ਜ਼ੋਨ ਕਲਾਈਮੇਟ ਕੰਟਰੋਲ, ਰਿਵਰਸ ਪਾਰਕਿੰਗ ਸਿਸਟਮ ਕੈਮਰਾ, 6 ਏਅਰਬੈਗਸ ਅਤੇ ਇਲੈਕਟ੍ਰਾਨਿਕ ਸਟੇਬਿਲੀਟੀ ਕੰਟਰੋਲ ਸਟੈਂਡਰਡ ਰੂਪ ਨਾਲ ਸ਼ੇਡੋ ਐਡੀਸ਼ਨ ਦੇ ਦੋਵੇਂ ਮਾਡਲ 'ਚ ਦਿੱਤੇ ਗਏ ਹਨ। 


ਇੰਜਣ

ਬੀ.ਐੱਮ.ਡਬਲਿਊ ਸ਼ੇਡੋ ਐਡੀਸ਼ਨ ਦੇ ਇਜਣ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਕਾਰ ਦੇ ਪੈਰਟੋਲ ਮਾਡਲ 330ਆਈ ਐੱਮ.ਸਪਾਰਟ 'ਚ 2.0-ਲੀਟਰ ਦਾ 4 ਸਿਲੰਡਰ ਇੰਜਣ ਲਗਿਆ ਹੈ ਜੋ 252 ਬੀ.ਐੱਚ.ਪੀ. ਪਾਵਰ ਅਤੇ 350 ਐੱਮ.ਐੱਮ. ਪੀਕ ਟਾਰਕ ਜਨਰੇਟ ਕਰਦਾ ਹੈ। ਇਹ ਕਾਰ 0-100 ਕਿਮੀ/ਘੰਟਾ ਰਫਤਾਰ 5.8 ਸੈਕਿੰਡ 'ਚ ਫੜ ਲੈਂਦੀ ਹੈ। ਬੀ.ਐੱਮ.ਡਬਲਿਊ  320ਡੀ ਸ਼ੇਡੋ ਐਡੀਸ਼ਨ 'ਚ 2.0 ਲੀਟਰ ਦਾ 4 ਸਿਲੰਡਰ ਇੰਜਣ ਲਗਾਇਆ ਗਿਆ ਹੈ ਜੋ 190 ਬੀ.ਐੱਚ.ਪੀ. ਦੀ ਪਾਵਰ ਅਤੇ 400 ਐੱਨ.ਐੱਮ. ਪੀਕ ਟਾਰਕ ਜਨਰੇਟ ਕਰਨ ਦੀ ਸਮੱਰਥਾ ਰੱਖਦਾ ਹੈ।