ਬਲਿਊ ਸਟਾਰ ਨੂੰ ਮੁੰਬਈ ਮੈਟਰੋ ਤੋਂ ਮਿਲਿਆ 253 ਕਰੋੜ ਰੁਪਏ ਠੇਕਾ

07/23/2019 12:13:42 PM

ਨਵੀਂ ਦਿੱਲੀ—ਏਅਰ ਕੰਡੀਸ਼ਨਰ ਅਤੇ ਰੈਫਰੀਜਰੇਟਰ ਬਣਾਉਣ ਵਾਲੀ ਕੰਪਨੀ ਬਲਿਊ ਸਟਾਰ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੂੰ ਮੁੰਬਈ ਮੈਟਰੋ ਰੇਲ ਕਾਰਪੋਰੇਸ਼ਨ ਤੋਂ 253 ਕਰੋੜ ਰੁਪਏ ਦਾ ਠੇਕਾ ਮਿਲਿਆ ਹੈ। ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਕਿਹਾ ਕਿ ਇਸ 'ਚ ਨੌ ਭੂਮੀਗਤ ਸਟੇਸ਼ਨਾਂ ਲਈ ਏਅਰ ਕੰਡੀਸ਼ਨਿੰਗ,ਟਨਲ ਵੈਂਟੀਲੇਸ਼ਨ ਅਤੇ ਵਾਤਾਵਰਣ ਕੰਟਰੋਲ ਪ੍ਰਣਾਈ ਦਾ ਡਿਜ਼ਾਈਨ ਇੰਜੀਨੀਅਰਿੰਗ, ਸਪਲਾਈ, ਇੰਸਟਾਲੇਸ਼ਨ ਅਤੇ ਕਮਿਸ਼ਨਿੰਗ ਅਤੇ ਮੁੰਬਈ ਸੈਂਟਰਲ ਅਤੇ ਬ੍ਰਾਂਦਰਾ ਦੇ ਵਿਚਕਾਰ ਮੈਟਰੋ ਦੇ ਲਾਈਨ-3 ਕੋਰੀਡੋਰ ਨਾਲ ਜੁੜੇ ਟਨਲ ਦਾ ਨਿਰਮਾਣ ਸ਼ਾਮਲ ਹੈ। ਕੰਪਨੀ ਨੇ ਕਿਹਾ ਕਿ ਮੁੰਬਈ ਮੈਟਰੋ ਦੀ ਲਾਈਨ-3 ਨੂੰ ਕੋਲਾਬਾ-ਬਾਂਦਰਾ-ਐੱਸ.ਈ.ਈ.ਪੀ.ਜੈੱਡ ਲਾਈਨ ਵੀ ਕਿਹਾ ਜਾਂਦਾ ਹੈ। ਇਸ ਨੂੰ ਜਾਪਾਨ ਇੰਟਰਨੈਸ਼ਨਲ ਏਜੰਸੀ ਤੋਂ ਆਰਥਿਕ ਵਿੱਤਪੋਸ਼ਣ ਪ੍ਰਾਪਤ ਹੈ। ਇਹ ਦੇਸ਼ ਦੀ ਸਭ ਤੋਂ ਲੰਬੀ ਭੂਮੀਗਤ ਮੈਟਰੋ ਲਾਈਨ ਹੈ। ਕੰਪਨੀ ਦਾ ਸ਼ੇਅਰ ਬੀ.ਐੱਸ.ਈ. 'ਚ 1.53 ਫੀਸਦੀ ਦੀ ਤੇਜ਼ੀ ਨਾਲ 736 ਰੁਪਏ 'ਤੇ ਚੱਲ ਰਿਹਾ ਸੀ।

Aarti dhillon

This news is Content Editor Aarti dhillon