ਪਨਾਮਾ ਪੇਪਰਸ ਵਾਲਿਆਂ ਨੂੰ ਬਲੈਕ ਮਨੀ ਐਕਟ ਦੇ ਤਹਿਤ ਨੋਟਿਸ

11/15/2018 10:59:19 AM

ਨਵੀਂ ਦਿੱਲੀ—ਪਨਾਮਾ ਪੇਪਰਸ ਦੇ ਰਾਹੀਂ ਦੁਨੀਆ ਦੇ ਅਮੀਰਾਂ ਦੀ ਵਿਦੇਸ਼ 'ਚ ਕਥਿਤ ਤੌਰ 'ਤੇ ਲੁਕਾਈ ਗਈ ਦੌਲਤ ਦੀ ਜਾਣਕਾਰੀ ਸਾਹਮਣੇ ਆਉਣ ਦੇ ਦੋ ਸਾਲ ਬਾਅਦ ਇਨਕਮ ਟੈਕਸ ਡਿਪਾਰਟਮੈਂਟ ਨੇ ਇਸ ਲਿਸਟ 'ਚ ਸ਼ਾਮਲ ਉਨ੍ਹਾਂ ਭਾਰਤੀਆਂ ਨੂੰ ਨੋਟਿਸ ਭੇਜੇ ਹਨ ਜਿਨ੍ਹਾਂ ਨੇ ਆਪਣੇ ਪੂਰੀ ਵਿਦੇਸ਼ੀ ਸੰਪਤੀ ਅਤੇ ਉਸ 'ਤੇ ਹਾਸਲ ਵਿਆਜ ਅਤੇ ਹੋਰ ਆਮਦਨੀ ਦਾ ਖੁਲਾਸਾ ਨਹੀਂ ਕੀਤਾ ਹੈ। ਮਾਮਲੇ ਤੋਂ ਵਾਕਿਫ ਲੋਕਾਂ ਨੇ ਦੱਸਿਆ ਕਿ ਟੈਕਸ ਅਧਿਕਾਰੀਆਂ ਅਤੇ ਇਨਫੋਰਸਮੈਂਟ ਡਾਇਰੈਕਟਰੇਟ (ਈ.ਡੀ.) ਦੇ ਵਲੋਂ ਜਾਂਚ ਕੀਤੇ ਜਾਣ ਦੇ ਬਾਅਦ ਇਹ ਨੋਟਿਸ ਜਾਰੀ ਕੀਤੇ ਗਏ। 
ਇਨ੍ਹਾਂ ਨੋਟਿਸਾਂ 'ਚ ਹਾਈ ਨੈੱਟਵਰਥ ਇੰਡੀਵਿਜ਼ੁਅਲਸ ਨੂੰ ਕਿਹਾ ਗਿਆ ਹੈ ਕਿ ਉਹ 2015 ਤੋਂ ਖੁੱਲ੍ਹੇ ਵਿਦੇਸ਼ੀ ਬੈਂਕ ਖਾਤਿਆਂ, ਉਨ੍ਹਾਂ ਖਾਤਿਆਂ ਦੇ ਸਟੇਟਮੈਂਟ ਅਤੇ ਇਨ੍ਹਾਂ ਖਾਤਿਆਂ 'ਚ ਡੈਬਿਟ/ਕ੍ਰੈਡਿਟ ਐਂਟਰੀਜ਼ ਦੀ ਪੂਰੀ ਜਾਣਕਾਰੀ ਮੁਹੱਈਆ ਕਰਵਾਉਣ। 2016 'ਚ ਫਿਲਮ ਇੰਡਸਟਰੀ ਦੇ ਲੋਕਾਂ ਅਤੇ ਕਾਰੋਬਾਰੀਆਂ ਸਮੇਤ ਕਰੀਬ 500 ਭਾਰਤੀਆਂ ਦੇ ਨਾਂ ਪਨਾਮਾ ਪੇਪਰਸ 'ਚ ਆਏ ਸਨ। ਈ.ਡੀ. ਅਤੇ ਟੈਕਸ ਡਿਪਾਰਟਮੈਂਟ ਨੇ ਉਨ੍ਹਾਂ ਐੱਚ.ਐੱਨ.ਆਈ. ਨੂੰ ਸੰਮਨ ਭੇਜ ਕੇ ਸਪੱਸ਼ਟੀਕਰਣ ਮੰਗਿਆ ਸੀ, ਜਿਨ੍ਹਾਂ ਦੇ ਨਾਂ ਇਨ੍ਹਾਂ ਪੇਪਰਸ 'ਚ ਸਨ। 
ਜ਼ਿਆਦਾਤਰ ਐੱਚ.ਐੱਨ.ਆਈ. ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਭਾਰਤ ਤੋਂ ਬਾਹਰ ਪ੍ਰਾਪਰਟੀ ਖਰੀਦਣ ਅਤੇ ਨਿਵੇਸ਼ ਕਰਨ ਦੇ ਲਈ ਲਿਬਰਲਾਈਜ਼ਡ ਰੈਮੀਟੈਂਸ ਸਕੀਮ ਦਾ ਸਹਾਰਾ ਲਿਆ ਸੀ। ਇਹ ਸਕੀਮ ਕਿਸੇ ਵੀ ਭਾਰਤੀ ਨੂੰ ਹਰ ਸਾਲ ਢਾਈ ਲੱਖ ਡਾਲਰ ਤੱਕ ਵਿਦੇਸ਼ 'ਚ ਨਿਵੇਸ਼ ਕਰਨ ਦੀ ਆਗਿਆ ਦਿੰਦੀ ਹੈ। ਸੂਤਰਾਂ ਨੇ ਦੱਸਿਆ ਕਿ ਕਰੀਬ 400 ਲੋਕਾਂ ਨੂੰ ਨੋਟਿਸ ਭੇਜੇ ਗਏ ਸਨ। ਜ਼ਿਆਦਾਤਰ ਲੋਕਾਂ ਨੇ ਪਨਾਮਾ 'ਚ ਇਕ ਲਾਅ ਫਾਰਮ ਦੀ ਸੇਵਾ ਲੈ ਕੇ ਬ੍ਰਿਟਿਸ਼ ਆਈਲੈਂਡਸ 'ਚ ਆਫਸ਼ੋਰ ਅਕਾਊਂਟਸ ਖੋਲ੍ਹੇ ਸਨ ਅਤੇ ਉਸ 'ਚ ਪੈਸਾ ਜਮਾ ਕੀਤਾ। ਉਸ ਦੇ ਬਾਅਦ ਲੰਡਨ, ਅਮਰੀਕਾ ਅਤੇ ਦੁਬਈ 'ਚ ਰੀਅਲ ਅਸਟੇਟ ਅਤੇ ਦੂਜੀਆਂ ਚੀਜ਼ਾਂ 'ਚ ਨਿਵੇਸ਼ ਕੀਤਾ ਗਿਆ। 

Aarti dhillon

This news is Content Editor Aarti dhillon