ਬਿਟਕੁਆਇਨ ਦੇ ਰਿਟਰਨ ''ਤੇ ਲੱਗੇਗਾ ਭਾਰੀ ਟੈਕਸ

12/11/2017 12:24:57 PM

ਮੁੰਬਈ— ਬੇਂਗਲੂਰ 'ਚ ਇਕ ਅਮਰੀਕੀ ਆਈ.ਟੀ. ਕੰਪਨੀ 'ਚ ਕੰਮ ਕਰ ਰਹੇ ਇੰਜੀਨੀਅਰ ਐੱਸ ਸ਼੍ਰੀਧਰ ਨੇ ਕਰੀਬ 20 ਬਿਟਕੁਆਇਨ ਵੇਚੇ ਸਨ। ਇਸ ਵਰਚੁਅਲ ਕਰੰਸੀ 'ਚ ਟ੍ਰੇਡਿੰਗ ਕਰਨ ਦੇ ਖਿਲਾਫ ਆਰ.ਬੀ.ਆਈ ਦੀ ਚੇਤਾਵਨੀ ਦਾ ਤਾਂ ਇਸ 'ਚ ਹੱਥ ਹੈ ਹੀ ਸੀ, ਇਸ ਕਰੰਸੀ ਦੀ ਵੈਲਿਊ 'ਚ ਗਿਰਾਵਟ ਦੇ ਚੱਲਦੇ ਵੀ ਸ਼੍ਰੀਧਰ ਨੇ ਬਿਕਵਾਲੀ ਕੀਤੀ। ਹਾਲਾਂਕਿ ਉਸ ਨੇ ਟੈਕਸ ਸਲਾਹਕਾਰ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਹੁਣ ਮੁਸ਼ਕਲ 'ਚ ਫਸ ਸਕਦੇ ਹਨ।
36 ਸਾਲਾਂ ਇੰਜੀਨੀਅਰ ਅਤੇ ਉਸਦੇ ਸਲਾਹਕਾਰ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਸ ਟ੍ਰੇਡ ਤੋਂ ਜੋ ਰਿਟਰਨ ਮਿਲਿਆ ਹੈ, ਉਸ 'ਤੇ ਟੈਕਸ ਲੱਗੇਗਾ ਜਾਂ ਨਹੀਂ ਅਤੇ ਜੇ ਲੱਗੇਗਾ ਤਾਂ ਕਿੰਨਾਂ। ਰਿਟਰਨ ਨੂੰ ਸ਼੍ਰੀਧਰ ਨੇ ਆਪਣੇ ਬੈਂਕ ਖਾਤੇ 'ਚ ਟ੍ਰਾਂਸਫਰ ਕੀਤਾ ਸੀ। ਸ਼੍ਰੀਧਰ ਦੇਸ਼ ਦੇ ਉਨ੍ਹਾਂ ਕਈ ਲੋਕਾਂ 'ਚ ਸ਼ਾਮਿਲ ਹੈ ਜੋ ਆਪਣੀ ਬਿਟਕੁਆਇਨ ਹੋਲਡਿੰਗਸ ਵੇਚਣ ਦੀ ਅਪਰੋਥੈਪੀ 'ਚ ਹੈ ਕਿਉਂਕਿ ਇਸ ਇਨਵੇਸਟਮੇਂਟ 'ਤੇ ਟੈਕਸ ਦੀ ਤਸਵੀਰ ਸਾਫ ਨਹੀਂ ਹੈ। ਐਕਸਪੋਰਟਰਸ ਨੇ ਕਿਹਾ ਕਿ ਬਿਟਕੁਆਇਨ ਨਾਲ ਮਿਲਣ ਵਾਲੇ ਰਿਟਰਨ 'ਤੇ 20-30 ਫੀਸਦੀ ਟੈਕਸ ਲਗ ਸਕਦਾ ਹੈ। ਇਹ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਰਿਟਰਨ ਨੂੰ ਬਿਜ਼ਨੈੱਸ ਇਨਕਮ ਮੰਨਿਆ ਜਾਂਦਾ ਹੈ ਜਾਂ ਕੈਪੀਟਲ ਗੇਂਸ।
ਟੈਕਸ ਸਲਾਹਕਾਰ ਫਾਰਮ ਐੱਮ.ਜੀ.ਬੀ ਦੇ ਪਾਟਨਰ ਜੀਨਿੰਦਰ ਭੰਡਾਰੀ ਨੇ ਕਿਹਾ, ' ਜੇਕਰ ਕੋਈ ਬਿਟਕੁਆਇਨ ਵੇਚਦਾ ਹੈ ਤਾਂ ਉਸ ਨਾਲ ਗੇਂਸ 'ਤੇ ਨਿਸ਼ਚਿਤ ਤੌਰ 'ਤੇ ਟੈਕਸ ਲੱਗੇਗਾ। ਟੈਕਸ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਉਹ ਗੇਂਸ ਨੂੰ ਬਿਜ਼ਨੈੱਸ ਇਨਕਮ ਦੇ ਰੂਪ 'ਚ ਦਿਖਾਉਣਾ ਚਾਹੁੰਦਾ ਹੈ। ਜਾਂ ਕੈਪੀਟਲ ਗੇਂਸ ਦੇ ਰੂਪ 'ਚ।' ਉਨ੍ਹਾਂ ਨੇ ਕਿਹਾ, ' ਬਿਟਕੁਆਇਨ ਦੀ ਟੈਕਸੇਬਿਲਿਟੀ ਤੈਅ ਕਰਨ ਦੇ ਲਈ ਇਨਕਮ ਟੈਕਸ ਕਾਨੂੰਨ 'ਚ ਕਿਸੇ ਖਾਸ ਸੰਸ਼ੋਧਨ ਦੀ ਜ਼ਰੂਰਤ ਨਹੀਂ ਹੈ।'
ਐਕਸਪਾਰਟਸ ਨੇ ਕਿਹਾ ਕਿ ਟੈਕਸ ਡਿਪਾਰਟਮੇਂਟ ਬਿਟਕੁਆਇਨ ਵੇਚਣ ਤੋਂ ਹਾਸਿਲ ਰਕਮ ਨੂੰ ਬਿਜ਼ਨੈੱਸ ਇਨਕਮ ਮੰਨ ਸਕਦਾ ਹੈ। ਆਸ਼ੋਕ ਮਾਹੇਸ਼ਵਰੀ ਐਂਡ ਅਸੋਸੀਏਟਸ ਐੱਲ.ਐੱਲ.ਪੀ. ਚਾਰਟਡ ਅਕਾਉਂਟੇਂਟਸ ਦੇ ਪਾਟਨਰ ਅਮਿਤ ਮਾਹੇਸ਼ਵਰੀ ਨੇ ਕਿਹਾ,' ਐਕਟਿਵ ਟ੍ਰੇਡਿੰਗ ਦੇ ਚੱਲਦੇ ਇਸਨੂੰ  ਇਸ ਸਪੇਕਉਲੇਟਿਵ ਬਿਜ਼ਨੈੱਸ ਮੰਨਿਆ ਜਾ ਸਕਦਾ ਹੈ। ਇਸ ਲਈ ਇਸ 'ਤੇ ਰੈਗੂਲਅਰ ਟੈਕਸ ਰੇਟਸ ਲੱਗੇਗੀ।'
ਇਸਦੇ ਇਲਾਵਾ ਰੇਵੇਨਿਊ ਆਫਰਸ ਬਿਟਕੁਆਇਨ ਨਾਲ ਰਿਟਰਨ 'ਤੇ ਸ਼ਾਟ ਟਰਮ ਜਾਂ ਲੰਬੀ ਟਰਮ ਕੈਪੀਟਲ ਗੇਂਸ ਟੈਕਸ ਲਗਾ ਸਕਦੇ ਹਨ। ਮਾਹੇਸ਼ਵਰੀ ਨੇ ਕਿਹਾ,' ਜੇਕਰ ਕੋਈ ਬਿਟਕੁਆਇਨ ਵੇਚੇ ਅਤੇ ਪੈਸਾ ਉਸਦੇ ਬੈਂਕ ਖਾਤੇ 'ਚ ਆਵੇ ਤਾਂ ਹੋਲਡਿੰਗ ਪੀਰਿਅਡ ਦੇ ਆਧਾਰ 'ਤੇ ਇਸ 'ਤੇ ਜਾਂ ਤਾਂ ਲਾਂਗ ਟਰਮ ਕੈਪੀਟਲ ਗੇਂਸ ਟੈਕਸ ਜਾਂ ਸ਼ਾਰਟ ਟਰਮ ਕੈਪੀਟਲ ਗੇਂਸ ਟੈਕਸ ਲੱਗੇਗਾ।
ਉਨ੍ਹਾਂ ਨੇ ਕਿਹਾ ਕਿ ਜੇਕਰ ਬਿਟਕੁਆਇਨ ਨੂੰ ਘੱਟ ਤੋਂ ਘੱਟ 36 ਮਹੀਨੇ ਹੋਲਡ ਕੀਤਾ ਗਿਆ ਹੋਵੇ ਤਾਂ 20 ਫੀਸਦੀ ਦਾ ਲਾਂਗ ਟਰਮ ਕੈਪੀਟਲ ਗੇਂਸ ਟੈਕਸ ਲੱਗੇਗਾ। ਦੂਸਰੇ ਸਾਰੇ ਮਾਮਲਿਆਂ 'ਚ 30 ਫੀਸਦੀ ਸ਼ਾਟ ਟਰਮ ਕੈਪੀਟਲ ਗੇਂਸ ਟੈਕਸ ਲੱਗੇਗਾ। ਕਾਇਨਡੇਸਕ ਬਿਟਕੁਆਇਨ ਕੀਮਤ ਇਡੇਕਸ ਦੇ ਮੁਤਾਬਕ, ਐਤਵਾਰ ਦੁਪਹਿਰ ਬਾਅਦ ਤੱਕ ਬਿਟਕੁਆਇਨ ਦੀ ਵੈਲਿਊ 25% ਗਿਰ ਕੇ 13152 ਡਾਲਰ ਯਾਨੀ ਕਰੀਬ 8.48 ਲੱਖ ਰੁਪਏ 'ਤੇ ਆ ਗਈ ਸੀ।