ਭਾਰਤ ਛੱਡਣ ਦੀ ਤਿਆਰੀ ''ਚ ਬਿਟਕੁਆਇਨ ਐਕਸਚੇਂਜਾਂ

Tuesday, Apr 10, 2018 - 09:25 AM (IST)

ਮੁੰਬਈ - ਰਿਜ਼ਰਵ ਬੈਂਕ ਆਫ ਇੰਡੀਆ (ਆਰ. ਬੀ. ਆਈ.) ਨੇ ਜਦੋਂ ਤੋਂ ਬੈਂਕਾਂ ਦੇ ਕ੍ਰਿਪਟੋਕਰੰਸੀ 'ਚ ਡੀਲਿੰਗ ਕਰਨ 'ਤੇ ਰੋਕ ਲਾਈ ਹੈ ਉਦੋਂ ਤੋਂ ਜੇਬ-ਪੇ, ਯੂਰੋਕੁਆਇਨ, ਕੁਆਇਨਸਕਿਓਰ, ਬਾਇਯੂਕੁਆਇਨ ਅਤੇ ਬੀ. ਟੀ. ਸੀ. ਐਕਸ. ਇੰਡੀਆ ਸਮੇਤ ਬਹੁਤ ਸਾਰੀਆਂ ਬਿਟਕੁਆਇਨ ਐਕਸਚੇਂਜਾਂ ਆਪਣੇ ਦਫਤਰ ਭਾਰਤ ਤੋਂ ਬਾਹਰ ਲਿਜਾਣ ਦੀਆਂ ਸੰਭਾਵਨਾਵਾਂ ਤਲਾਸ਼ਣ 'ਚ ਜੁਟ ਗਈਆਂ ਹਨ। ਬਹੁਤ ਸਾਰੀਆਂ ਬਿਟਕੁਆਇਨ ਐਕਸਚੇਂਜਾਂ ਨੇ ਆਪਣੇ ਸਲਾਹਕਾਰਾਂ ਨਾਲ ਸਲਾਹ-ਮਸ਼ਵਰਾ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਉਹ ਕਈ ਤਰ੍ਹਾਂ ਦੇ ਟੈਕਸ ਸਟਰੱਕਚਰ 'ਤੇ ਕੰਮ ਕਰ ਰਹੇ ਹਨ। ਜ਼ਿਆਦਾਤਰ ਐਕਸਚੇਂਜਾਂ ਇਹ ਪਤਾ ਲਾਉਣ 'ਚ ਜੁਟੀਆਂ ਹਨ ਕਿ ਕੀ ਉਹ ਆਪਣਾ ਬੇਸ ਸਿੰਗਾਪੁਰ, ਡੇਲਾਵੇਅਰ ਜਾਂ ਬੇਲਾਰੂਸ ਵਰਗੇ ਦੇਸ਼ਾਂ 'ਚ ਸ਼ਿਫਟ ਕਰ ਸਕਦੀਆਂ ਹਨ।
 ਬੈਂਕਿੰਗ ਰੈਗੂਲੇਟਰ ਨੇ ਪਿਛਲੇ ਹਫਤੇ ਸ਼ੁੱਕਰਵਾਰ ਨੂੰ ਬੈਂਕਾਂ ਨੂੰ ਉਨ੍ਹਾਂ ਐਂਟਿਟੀਜ ਜਾਂ ਇੰਡੀਵਿਜੂਅਲਸ ਨੂੰ ਕੋਈ ਵੀ ਸਰਵਿਸ ਨਾ ਦੇਣ ਲਈ ਕਿਹਾ ਸੀ, ਜੋ ਵਰਚੂਅਲ ਕਰੰਸੀ 'ਚ ਡੀਲ ਕਰਦੇ ਹਨ ਜਾਂ ਫਿਰ ਉਸ 'ਚ ਸੈਟਲਮੈਂਟ ਕਰਦੇ ਹਨ। ਇਸ ਐਲਾਨ ਕਾਰਨ ਕਈ ਨਿਵੇਸ਼ਕਾਂ 'ਚ ਕ੍ਰਿਪਟੋਕਰੰਸੀ ਵੇਚਣ ਦੀ ਦੌੜ ਸ਼ੁਰੂ ਹੋ ਗਈ ਹੈ। ਜ਼ਿਆਦਾਤਰ ਕ੍ਰਿਪਟੋਕਰੰਸੀ ਐਕਸਚੇਂਜਾਂ ਨੂੰ ਇਸ ਗੱਲ ਦਾ ਡਰ ਸਤਾਅ ਰਿਹਾ ਹੈ ਕਿ ਆਰ. ਬੀ. ਆਈ. ਦਾ ਐਲਾਨ ਉਨ੍ਹਾਂ ਦੇ ਕਾਰੋਬਾਰ 'ਤੇ ਤਾਲਾ ਲਾ ਸਕਦਾ ਹੈ ਅਤੇ ਉਨ੍ਹਾਂ ਲਈ ਦੇਸ਼ 'ਚ ਕਾਰੋਬਾਰ ਚਲਾਉਣਾ ਮੁਸ਼ਕਲ ਹੋ ਜਾਵੇਗਾ।
 ਇਨ੍ਹਾਂ ਐਕਸਚੇਂਜਾਂ ਨੂੰ ਸਿਰਫ ਆਰ. ਬੀ. ਆਈ. ਤੋਂ ਹੀ ਮੁਸ਼ਕਲ ਨਹੀਂ ਹੋ ਰਹੀ ਹੈ, ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.), ਆਮਦਨ ਟੈਕਸ ਵਿਭਾਗ ਅਤੇ ਅਪ੍ਰਤੱਖ ਟੈਕਸ ਵਿਭਾਗ ਦੀ ਵਜ੍ਹਾ ਨਾਲ ਵੀ ਉਨ੍ਹਾਂ ਨੂੰ ਕਾਫ਼ੀ ਪ੍ਰੇਸ਼ਾਨੀ ਚੁੱਕਣੀ ਪੈ ਰਹੀ ਹੈ। ਆਮਦਨ ਟੈਕਸ ਵਿਭਾਗ ਨੇ ਕਰੀਬ 5 ਲੱਖ ਨਿਵੇਸ਼ਕਾਂ ਨੂੰ ਨੋਟਿਸ ਜਾਰੀ ਕੀਤਾ ਸੀ।


Related News