ਬਿਟਕੁਆਇਨ ਪਹਿਲੀ ਵਾਰ ਡਾਲਰ 30000 ਦੇ ਸਿਖ਼ਰ ''ਤੇ, ਬਾਕੀ ਕ੍ਰਿਪਟੋ ਵੀ ਰਹੀਆਂ ਲਾਭ ''ਚ

04/11/2023 5:25:10 PM

ਬਿਜ਼ਨੈੱਸ ਡੈਸਕ- ਕਾਫ਼ੀ ਲੰਬੇ ਸਮੇਂ ਬਾਅਦ ਅੱਜ ਮੰਗਲਵਾਰ ਨੂੰ ਸਭ ਤੋਂ ਵੱਡੀ ਕ੍ਰਿਪਟੋਕਰੰਸੀ ਬਿਟਕੁਆਇਨ ਦੀ ਕੀਮਤ ਫਿਰ ਤੋਂ 30000 ਡਾਲਰ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਕਰੀਬ 9 ਮਹੀਨੇ ਬਾਅਦ ਬਿਟਕੁਆਇਨ ਫਿਰ ਤੋਂ 30000 ਡਾਲਰ ਦਾ ਅੰਕੜਾ ਪਾਰ ਕਰਨ 'ਚ ਕਾਮਯਾਬ ਰਿਹਾ ਹੈ। ਸਵੇਰੇ ਕਰੀਬ 8 ਵਜੇ ਕੁਆਇਨਮਾਰਕੀਟਕੈਪ ਐਕਸਚੇਂਜ 'ਤੇ ਬਿਟਕੁਆਇਨ ਦੀ ਕੀਮਤ 30,097.80 ਡਾਲਰ 'ਤੇ ਹੈ। ਭਾਰਤੀ ਰੁਪਏ 'ਚ ਇਸ ਦੀ ਕੀਮਤ 24,66,484.61 ਰੁਪਏ ਹੈ। ਬੀਤੇ 24 ਘੰਟਿਆਂ 'ਚ ਬਿਟਕੁਆਇਨ ਦੀ ਕੀਮਤ 'ਚ ਕਰੀਬ 6 ਫ਼ੀਸਦੀ ਦੀ ਮਜ਼ਬੂਤੀ ਦਿਖ ਰਹੀ ਹੈ। 
ਬਿਟਕੁਆਇਨ ਦੇ ਮੈਨੇਜਿੰਗ ਪਾਰਟਨਰ ਜੇਮਸ ਲੈਵਿਸ਼ ਨੇ ਕਿਹਾ ਕਿ ਹੁਣ ਜਦੋਂ ਬਿਟਕੁਆਇਨ ਨੇ 30000 ਡਾਲਰ ਨੂੰ ਛੂਹ ਲਿਆ ਹੈ ਤਾਂ 30 ਦੇ ਮੱਧ ਤੋਂ ਉੱਚ ਤੱਕ ਜਾਣ ਦੀ ਸੰਭਾਵਨਾ ਹੋਵੇਗੀ। ਜੇਕਰ ਇਹ ਇਸੇ ਤਰ੍ਹਾਂ ਦ੍ਰਿੜ ਵਿਸ਼ਵਾਸ ਨਾਲ ਅੱਗੇ ਵਧਦਾ ਹੈ ਤਾਂ ਛੋਟੇ ਸੱਟੇਬਾਜ਼ਾਂ ਨੂੰ ਕਵਰ ਕਰਨ ਅਤੇ ਖਰੀਦਣ ਲਈ ਮਜ਼ਬੂਰ ਕਰੇਗਾ। ਉਨ੍ਹਾਂ ਨੇ ਕਿਹਾ ਕਿ ਕੁਝ ਨਿਵੇਸ਼ਕ ਇਸ ਤੋਂ ਪਹਿਲੇ ਪੋਜ਼ੀਸ਼ਨ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਇਹ ਵੀ ਪੜ੍ਹੋ- ਕਾਰੋਬਾਰ ਨੂੰ ਸੌਖਾਲਾ ਬਣਾਉਣ ਲਈ ਕੇਂਦਰ ਨੇ 9 ਸਾਲਾਂ ’ਚ ਸਮਾਪਤ ਕਰ ਦਿੱਤੇ ਪੁਰਾਣੇ 2000 ਨਿਯਮ-ਕਾਨੂੰਨ
ਕੀ ਹੈ ਇਥੇਰੀਅਮ ਦਾ ਹਾਲ 
ਦੂਜੀ ਸਭ ਤੋਂ ਵੱਡੀ ਕ੍ਰਿਪਟੋਕਰੰਸੀ ਇਥੇਰੀਅਮ ਦੀ ਦਰ 'ਚ ਵੀ ਵਾਧਾ ਦਿਖਾਈ ਦੇ ਰਿਹਾ ਹੈ। ਇਥੇਰੀਅਮ ਦੀ ਦਰ ਇਸ ਸਮੇਂ 3.55 ਫ਼ੀਸਦੀ ਦੀ ਮਜ਼ਬੂਤੀ ਨਾਲ 1922.13 ਡਾਲਰ 'ਤੇ ਹੈ। ਭਾਰਤੀ ਰੁਪਏ 'ਚ ਇਸ ਦੀ ਕੀਮਤ 1,57,516.63 ਰੁਪਏ ਹੈ। ਇਸ ਤੋਂ ਇਲਾਵਾ ਟੀਥਰ ਦੀ ਕੀਮਤ 1 ਡਾਲਰ 'ਤੇ ਹੈ। ਭਾਰਤੀ ਰੁਪਏ 'ਚ ਇਸ ਦੀ ਕੀਮਤ 81.99 ਰੁਪਏ ਹੈ। ਪਿਛਲੇ 24 ਘੰਟਿਆਂ 'ਚ ਟੀਥਰ 'ਚ 0.05 ਫ਼ੀਸਦੀ ਦੀ ਮਜ਼ਬੂਤੀ ਆਈ ਹੈ।

ਇਹ ਵੀ ਪੜ੍ਹੋ-ਫਿਊਚਰ ਰਿਟੇਲ ਨੂੰ ਖਰੀਦਣ ਦੀ ਦੌੜ ’ਚ ਅੰਬਾਨੀ-ਅਡਾਨੀ, ਇਸ ਵਾਰ ਮੁਕਾਬਲੇ ’ਚ ਹੋਣਗੇ 47 ਹੋਰ ਨਵੇਂ ਖਿਡਾਰੀ
ਬਾਕੀ ਕ੍ਰਿਪਟੋ ਦੀਆਂ ਜਾਣੋ ਕੀਮਤਾਂ
ਬੀ.ਐੱਨ.ਬੀ ਦੀ ਦਰ ਪਿਛਲੇ 24 ਘੰਟਿਆਂ 'ਚ 3.89 ਫ਼ੀਸਦੀ ਵਧ ਕੇ 321.73 ਡਾਲਰ (ਭਾਰਤੀ ਰੁਪਏ 'ਚ 26365.45 ਰੁਪਏ) ਤੱਕ ਪਹੁੰਚ ਗਈ ਹੈ। ਐਕਸ.ਆਰ.ਪੀ. ਦੀ ਕੀਮਤ 2.39 ਫ਼ੀਸਦੀ ਦੇ ਉਛਾਲ ਨਾਲ 0.51 ਡਾਲਰ (41.79 ਰੁਪਏ) ਹੈ। ਡਾਗਕੁਆਇਨ ਦੀ ਦਰ ਵੀ 0.08448 ਡਾਲਰ (ਰੁਪਏ 6.92) 'ਤੇ 2 ਫ਼ੀਸਦੀ ਤੋਂ ਵੱਧ ਮਜ਼ਬੂਤੀ ਨਾਲ ਹੈ। ਸ਼ਿਬਾ ਇਨੂ ਜੋ ਕਿ ਇੱਕ ਪ੍ਰਸਿੱਧ ਕ੍ਰਿਪਟੋ ਦੀ ਕੀਮਤ 1.77 ਫ਼ੀਸਦੀ ਦੀ ਤੇਜ਼ੀ ਨਾਲ 0.0000111 ਡਾਲਰ (0.00091) 'ਤੇ ਹੈ।

ਇਹ ਵੀ ਪੜ੍ਹੋ- ਖੰਡ ਦੀ ਮਿਠਾਸ ’ਤੇ ਪੈ ਸਕਦੀ ਹੈ ਮਹਿੰਗਾਈ ਦੀ ਮਾਰ, ਐਕਸ-ਮਿੱਲ ਕੀਮਤਾਂ 200 ਰੁਪਏ ਪ੍ਰਤੀ ਕੁਇੰਟਲ ਤੱਕ ਵਧੀਆਂ
ਦੱਸ ਦੇਈਏ ਕਿ 30000 ਡਾਲਰ ਦਾ ਇਕ ਅੰਕੜਾ ਪਾਰ ਕਰਦੇ ਹੀ ਬਿਟਕੁਆਇਨ ਕਰੀਬ 10 ਮਹੀਨਿਆਂ ਦੇ ਸਿਖਰ 'ਤੇ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਇਹ ਕਰੀਬ ਤਿੰਨ ਹਫ਼ਤਿਆਂ ਤੱਕ 26,500 ਡਾਲਰ ਅਤੇ 29,400 ਡਾਲਰ ਦੀ ਰੇਂਜ 'ਚ ਟਰੈਂਡ ਕਰਦੀ ਰਹੀ ਹੈ। ਜ਼ਿਕਰਯੋਗ ਹੈ ਕਿ 2023 ਕ੍ਰਿਪਟੋ ਮਾਰਕੀਟ ਲਈ ਕਾਫ਼ੀ ਸ਼ਾਨਦਾਰ ਸਾਬਤ ਹੋਇਆ ਹੈ। 2023 'ਚ ਬਿਟਕੁਆਇਨ 'ਚ ਹੀ ਹੁਣ ਤੱਕ ਕਰੀਬ 82 ਫ਼ੀਸਦੀ ਦੀ ਤੇਜ਼ੀ ਆਈ ਹੈ। ਬੀਤੇ ਇਕ ਮਹੀਨਿਆਂ 'ਚ ਇਸ ਦੀ ਕੀਮਤ ਲਗਭਗ 47 ਫ਼ੀਸਦੀ ਚੜ੍ਹੀ ਹੈ। 

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 

Aarti dhillon

This news is Content Editor Aarti dhillon