ਮੁਕੇਸ਼ ਅੰਬਾਨੀ ਨੂੰ ਵੱਡਾ ਝਟਕਾ: Tata ਨੇ ਛੇ ਮਹੀਨਿਆਂ 'ਚ ਖੋਹਿਆ ਸਭ ਤੋਂ ਵੱਡੇ ਕਾਰੋਬਾਰੀ ਘਰਾਣੇ ਦਾ ਤਾਜ

01/14/2021 6:24:54 PM

ਨਵੀਂ ਦਿੱਲੀ — ਪਿਛਲੇ ਸਾਲ ਜੁਲਾਈ ਵਿਚ ਰਿਲਾਇੰਸ ਸਮੂਹ ਨੇ ਦੇਸ਼ ਦਾ ਸਭ ਤੋਂ ਵੱਡਾ ਵਪਾਰਕ ਘਰਾਣਾ ਹੋਣ ਦਾ ਦਰਜਾ ਹਾਸਲ ਕੀਤਾ ਸੀ। ਟਾਟਾ ਸਮੂਹ ਨੇ ਰਿਲਾਂਇੰਸ ਸਮੂਹ ਕੋਲੋਂ ਛੇ ਮਹੀਨਿਆਂ ’ਚ ਇਹ ਰੁਤਬਾ ਖੋਹ ਲਿਆ ਹੈ। ਮੁਕੇਸ਼ ਅੰਬਾਨੀ ਦੀ ਅਗਵਾਈ ਵਾਲਾ ਸਮੂਹ ਹੁਣ ਮਾਰਕੀਟ ਮੁੱਲ ਦੇ ਮਾਮਲੇ ਵਿਚ ਤੀਜੇ ਨੰਬਰ ’ਤੇ ਆ ਗਿਆ ਹੈ। ਦੂਜੇ ਪਾਸੇ ਟਾਟਾ ਸਮੂਹ ਦੀ ਕੰਪਨੀ ਟੀ.ਸੀ.ਐਸ. ਆਪਣੇ ਵਧੀਆ ਪ੍ਰਦਰਸ਼ਨ ਦੀ ਬਦੌਲਤ ਇੱਕ ਵਾਰ ਫਿਰ ਸਭ ਤੋਂ ਵੱਡਾ ਵਪਾਰਕ ਘਰਾਣੇ ਦਾ ਰੁਤਬਾ ਹਾਸਲ ਕਰਨ ’ਚ ਕਾਮਯਾਬ ਹੋ ਗਈ ਹੈ। ਇਸ ਦੇ ਨਾਲ ਹੀ ਐਚ.ਡੀ.ਐਫ.ਸੀ. ਵਿੱਤੀ ਸਟਾਕਾਂ ਦੇ ਵਾਧੇ ਕਾਰਨ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸਮੂਹ ਬਣ ਗਿਆ ਹੈ।

ਹਾਲਾਂਕਿ ਰਿਲਾਇੰਸ ਅਜੇ ਵੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਬਣੀ ਹੋਈ ਹੈ। ਜੁਲਾਈ 2020 ਵਿਚ ਟਾਟਾ ਸਮੂਹ ਦੀਆਂ 17 ਸੂਚੀਬੱਧ ਕੰਪਨੀਆਂ ਦਾ ਕੁੱਲ ਬਾਜ਼ਾਰ ਕੈਪ 11.32 ਲੱਖ ਕਰੋੜ ਸੀ, ਜਦੋਂਕਿ ਰਿਲਾਇੰਸ ਦੀ ਮਾਰਕੀਟ ਕੈਪ 13 ਲੱਖ ਕਰੋੜ ਤੋਂ ਵੀ ਉੱਪਰ ਪਹੁੰਚ ਗਿਆ ਸੀ। ਰਿਲਾਇੰਸ ਦੇ ਸ਼ੇਅਰ ਦੀਆਂ ਕੀਮਤਾਂ ਸਤੰਬਰ ਤੱਕ ਵਧਦੀਆਂ ਰਹੀਆਂ ਅਤੇ ਰਿਲਾਇੰਸ ਦਾ ਮਾਰਕੀਟ ਕੈਪ 16 ਸਤੰਬਰ ਨੂੰ 16 ਲੱਖ ਕਰੋੜ ਦੇ ਰਿਕਾਰਡ ਪੱਧਰ ਨੂੰ ਪਾਰ ਕਰ ਗਿਆ। ਉਸ ਤੋਂ ਬਾਅਦ ਇਸ ਦੇ ਸ਼ੇਅਰ ਡਿੱਗਣੇ ਸ਼ੁਰੂ ਹੋ ਗਏ ਅਤੇ ਹੁਣ ਇਸ ਦੀ ਮਾਰਕੀਟ ਕੈਪ 12.22 ਲੱਖ ਕਰੋੜ ਰਹਿ ਗਈ ਹੈ। ਟਾਟਾ ਗਰੁੱਪ ਦੀਆਂ ਕੰਪਨੀਆਂ ਟਾਟਾ ਮੋਟਰਜ਼ ਅਤੇ ਟੀਸੀਐਸ ਦੀ ਅਗਵਾਈ ਵਾਲੀ ਟਾਟਾ ਸਟੀਲ ’ਚ ਤੇਜ਼ੀ ਕਾਰਨ ਸਮੂਹ ਦੀ ਮਾਰਕੀਟ ਕੈਪ 16.69 ਲੱਖ ਕਰੋੜ ਰੁਪਏ ਦੇ ਪਾਰ ਪਹੁੰਚ ਗਈ ਜਿਹੜੀ ਕਿ ਰਿਲਾਇੰਸ ਗਰੁੱਪ ਤੋਂ ਕਰੀਬ 36% ਵੱਧ ਹੈ।

ਅੰਬਾਨੀ ਦਾ ਰਿਲਾਇੰਸ ਗਰੁੱਪ ਮਾਰਕੀਟ ਕੈਪ ਦੇ ਹਿਸਾਬ ਨਾਲ ਤੀਜੇ ਨੰਬਰ ’ਤੇ ਖਿਸਕ ਗਿਆ

ਲਗਾਤਾਰ ਕਈ ਨਵੇਂ ਨਿਵੇਸ਼ ਹਾਸਲ ਕਰਨ ਤੋਂ ਬਾਅਦ ਰਿਲਾਇੰਸ ਦੇ ਸ਼ੇਅਰ ਅਸਲ ਮੁਲਾਂਕਣ ਜ਼ਰੀਏ ਮਹਿੰਗੇ ਹੋ ਗਏ ਸਨ। ਇਸ ਦੇ ਨਾਲ ਹੀ ਟਾਟਾ ਦੀਆਂ ਤਿੰਨ ਕੰਪਨੀਆਂ ਟੀਸੀਐਸ, ਟਾਟਾ ਮੋਟਰਜ਼ ਅਤੇ ਟਾਟਾ ਸਟੀਲ ਦੇ ਇਕੋ ਸਮੇਂ ਵਾਧੇ ਕਾਰਨ ਸਮੂਹ ਤੇਜ਼ੀ ਨਾਲ ਵਧਿਆ ਹੈ।

ਇਹ ਵੀ ਪੜ੍ਹੋ : 1 ਅਪ੍ਰੈਲ 2021 ਤੋਂ ਪਹਿਲਾਂ ਲਾਗੂ ਹੋ ਸਕਦੇ ਹਨ ਲੇਬਰ ਕੋਡ : ਰਿਪੋਰਟ

ਰਿਲਾਇੰਸ ਸਮੂਹ 12.22 ਲੱਖ ਕਰੋੜ, ਐਚਡੀਐਫਸੀ ਸਮੂਹ 14.98 ਲੱਖ ਕਰੋੜ, ਟਾਟਾ ਸਮੂਹ 16.69 ਲੱਖ ਕਰੋੜ ਰੁਪਏ ਦੇ ਪੱਧਰ ’ਤੇ ਹੈ।

ਟਾਟਾ

ਟੀਸੀਐਸ ਨੇ ਕੋਰੋਨਾ ਆਫ਼ਤ ਦਰਮਿਆਨ ਕਈ ਵੱਡੇ ਸੌਦੇ ਕੀਤੇ। ਇਸ ਕਾਰਨ ਕੰਪਨੀ ਦੇ ਸ਼ੇਅਰਾਂ ਵਿਚ ਵਾਧਾ ਅਜੇ ਵੀ ਬਰਕਰਾਰ ਹੈ। ਦੂਜੇ ਪਾਸੇ ਸਟੀਲ ਦੀਆਂ ਕੀਮਤਾਂ ਵਧਣ ਨਾਲ ਟਾਟਾ ਸਟੀਲ ਨੂੰ ਲਾਭ ਹੋਇਆ ਹੈ। ਟਾਟਾ ਮੋਟਰਜ਼ ਦੇ ਸ਼ੇਅਰ ਵੀ ਜੁਲਾਈ ਦੇ ਬਾਅਦ 100 ਫ਼ੀਸਦੀ ਤੋਂ ਜ਼ਿਆਦਾ ਵਧ ਚੁੱਕੇ ਹਨ।

ਇਹ ਵੀ ਪੜ੍ਹੋ : Tesla ਦੇ ਗਾਹਕਾਂ ਲਈ ਖ਼ੁਸ਼ਖ਼ਬਰੀ, Elon Musk ਦੀ ਕੰਪਨੀ ਨੇ ਕੀਤੀ ਭਾਰਤ ’ਚ ਐਂਟਰੀ

ਰਿਲਾਇੰਸ 

ਫੇਸਬੁੱਕ, ਗੂਗਲ ਵਰਗੀਆਂ ਕਈ ਦਿੱਗਜ ਕੰਪਨੀਆਂ ਦਾ ਨਿਵੇਸ਼ ਹਾਸਲ ਕਰਨ ਤੋਂ ਬਾਅਦ ਰਿਲਾਇੰਸ ਦੇ ਸ਼ੇਅਰਾਂ ਨੇ ਵੱਡਾ ਵਾਧਾ ਦਰਜ ਕੀਤਾ ਹੈ। ਹੁਣ ਇਸ ਵਿਚ ਕਰੈਕਸ਼ਨ ਆ ਰਿਹਾ ਹੈ। ਅਰਾਮਕੋ ਸੌਦੇ ’ਤੇ ਪ੍ਰਸ਼ਨ ਚਿੰਨ੍ਹ ਨਾਲ ਨਿਵੇਸ਼ਕਾਂ ਦਾ ਰੁਝਾਨ ਵਿਗੜਿਆ ਹੈ। ਗਰੁੱਪ ਦੇ ਸ਼ੇਅਰ ਸਤੰਬਰ ਦੇ ਬਾਅਦ 20 ਫ਼ੀਸਦੀ ਤੱਕ ਡਿੱਗ ਚੁੱਕੇ ਹਨ। 

ਐਚ.ਡੀ.ਐਫ.ਸੀ.

ਸਮੂਹ ਦੀਆਂ ਚਾਰ ਕੰਪਨੀਆਂ ਸੂਚੀਬੱਧ ਹਨ ਅਤੇ ਚਾਰੋਂ ਹੀ ਵਿੱਤੀ ਸੇਵਾਵਾਂ ਨਾਲ ਜੁੜੀਆਂ ਹੋਈਆਂ ਹਨ। ਵਿੱਤੀ ਕੰਪਨੀਆਂ ਵਿਚ ਨਵੰਬਰ ਵਿਚ ਮੈਰੋਟੋਰੀਅਮ ਦੇ ਨਾਲ ਜੁੜਿਆ ਕੋਰਟ ਦਾ ਫ਼ੈਸਲਾ ਆਉਣ ਤੋਂ ਬਾਅਦ ਤੇਜ਼ੀ ਸ਼ੁਰੂ ਹੋਈ ਸੀ। ਇਸ ਤਰੀਕੇ ਨਾਲ ਗਰੁੱਪ ਦਾ ਕੁੱਲ ਮਾਰਕਿਟ ਕੈਪ ਤੇਜ਼ੀ ਨਾਲ ਵਧਿਆ ਹੈ।

ਇਹ ਵੀ ਪੜ੍ਹੋ : ਉਪਭੋਗਤਾਵਾਂ ਵਲੋਂ ਮਿਲ ਰਹੇ ਕਰਾਰੇ ਜਵਾਬ ਤੋਂ ਬਾਅਦ Whatsapp ਨੂੰ ਦੇਣਾ ਪਿਆ ਇਹ ਸਪੱਸ਼ਟੀਕਰਣ

ਨੋਟ : ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur