5-ਜੀ ਨੂੰ ਵੱਡਾ ਝਟਕਾ, ਹੁਣ 2020 ''ਚ ਨਹੀਂ ਸ਼ੁਰੂ ਹੋ ਸਕੇਗੀ ਸੇਵਾ

10/04/2019 1:08:20 AM

ਨਵੀਂ ਦਿੱਲੀ (ਇੰਟ.)-5-ਜੀ ਨੂੰ ਲੈ ਕੇ ਦੇਸ਼ 'ਚ ਵੱਡੀ ਖਬਰ ਸਾਹਮਣੇ ਆਈ ਹੈ। ਖਬਰ ਇਹ ਹੈ ਕਿ 2020 ਤੱਕ ਦੇਸ਼ 'ਚ 5-ਜੀ ਸ਼ੁਰੂ ਹੋਣ ਦੇ ਆਸਾਰ ਨਜ਼ਰ ਨਹੀਂ ਆ ਰਹੇ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਅਜੇ ਤੱਕ 5-ਜੀ ਦਾ ਟ੍ਰਾਇਲ ਸ਼ੁਰੂ ਨਹੀਂ ਹੋ ਸਕਿਆ ਹੈ। ਇਥੋਂ ਤੱਕ ਕਿ ਜੂਨ 'ਚ ਸਰਕਾਰ ਵੱਲੋਂ ਦਿੱਤੀ ਗਈ 100 ਦਿਨਾਂ ਦੀ ਡੈੱਡਲਾਈਨ ਹੁਣ ਖਤਮ ਹੋ ਚੁੱਕੀ ਹੈ।

ਜਾਣਕਾਰੀ ਅਨੁਸਾਰ ਡਿਪਾਰਟਮੈਂਟ ਆਫ ਟੈਲੀਕਮਿਊਨੀਕੇਸ਼ਨ (ਡੀ. ਓ. ਟੀ.) ਨੇ ਹੁਣ ਤੱਕ ਟ੍ਰਾਇਲ ਦਾ ਪਲਾਨ ਤਿਆਰ ਨਹੀਂ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਖੁਦ ਰਵੀਸ਼ੰਕਰ ਪ੍ਰਸਾਦ ਨੇ 100 ਦਿਨਾਂ ਦੀ ਡੈੱਡਲਾਈਨ ਤੈਅ ਕੀਤੀ ਸੀ। ਇਸ ਤੋਂ ਬਾਅਦ ਟ੍ਰਾਇਲ ਸ਼ੁਰੂ ਹੋਣਾ ਸੀ। ਦੇਸ਼ 'ਚ 5-ਜੀ ਨੂੰ ਲੈ ਕੇ ਕਾਫੀ ਸਮੇਂ ਤੋਂ ਇੰਤਜ਼ਾਰ ਹੋ ਰਿਹਾ ਹੈ। ਇਥੋਂ ਤੱਕ ਕਿ ਦੇਸ਼ ਦੀਆਂ ਟੈਲੀਕਾਮ ਕੰਪਨੀਆਂ ਨੇ ਇਸ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ।

ਅਜੇ ਸ਼ੁਰੂ ਨਹੀਂ ਹੋਈ ਟੈਸਟਿੰਗ

ਵੋਡਾਫੋਨ ਆਈਡੀਆ, ਭਾਰਤੀ ਏਅਰਟੈੱਲ ਤੇ ਰਿਲਾਇੰਸ ਜੀਓ ਦੀ ਨੁਮਾਇੰਦਗੀ ਕਰਨ ਵਾਲੀ ਆਪ੍ਰੇਟਰਸ ਐਸੋਸੀਏਸ਼ਨ ਆਫ ਇੰਡੀਆ ਦੇ ਡਾਇਰੈਕਟਰ ਜਨਰਲ ਰਾਜਨ ਐੱਸ. ਮੈਥਿਊਜ਼ ਅਨੁਸਾਰ ਹੁਣ ਤੱਕ 5-ਜੀ ਦੀ ਐਂਡ ਟੂ ਐਂਡ ਟੈਸਟਿੰਗ ਨਹੀਂ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਟੈਲੀਕਾਮ ਡਿਪਾਰਟਮੈਂਟ ਨੇ ਆਈ. ਆਈ. ਟੀ. ਚੇਨਈ 'ਚ 5-ਜੀ ਟ੍ਰਾਇਲ ਲਈ ਸੇੱਟਅਪ ਤਿਆਰ ਕੀਤਾ ਹੈ, ਜਿਸ ਦਾ ਮਕਸਦ ਇੰਡਸਟਰੀ ਨੂੰ ਤੇਜ਼ ਰਫਤਾਰ ਵਾਲੇ ਨੈੱਟਵਰਕ ਦੀ ਜਲਦੀ ਸ਼ੁਰੂਆਤ ਕਰਨ 'ਚ ਮਦਦ ਕਰਨਾ ਹੈ। ਮੈਥਿਊਜ਼ ਅਨੁਸਾਰ ਸਰਕਾਰ ਤੋਂ ਇਜਾਜ਼ਤ ਮਿਲਣ ਅਤੇ ਸਪੈਕਟ੍ਰਮ ਦੀ ਨੀਲਾਮੀ ਤੋਂ ਬਾਅਦ ਹੀ ਫੀਲਡ ਟ੍ਰਾਇਲ ਦੀ ਸ਼ੁਰੂਆਤ ਹੋ ਸਕੇਗੀ। ਉਥੇ ਦੂਜੇ ਪਾਸੇ ਇਸ ਖਬਰ ਨੂੰ ਲੈ ਕੇ ਡੀ. ਓ. ਟੀ. ਵੱਲੋਂ ਕੋਈ ਬਿਆਨ ਨਹੀਂ ਆਇਆ ਹੈ। ਹਾਲਾਂਕਿ ਨਵੰਬਰ 2018 'ਚ ਵੋਡਾਫੋਨ ਆਈਡੀਆ, ਭਾਰਤੀ ਏਅਰਟੈੱਲ ਤੇ ਰਿਲਾਇੰਸ ਜੀਓ ਅਤੇ ਉਸ ਦੇ ਟੈਕਨਾਲੋਜੀ ਪਾਰਟਨਰਸ ਵੱਲੋਂ ਸਾਂਝਾ ਪ੍ਰਸਤਾਵ ਪੇਸ਼ ਕਰਨ ਤੋਂ ਬਾਅਦ ਵੀ ਅਜੇ ਤੱਕ ਪ੍ਰਕਿਰਿਆ ਅੱਗੇ ਨਹੀਂ ਵਧੀ ਹੈ। ਮੈਥਿਊਜ਼ ਅਨੁਸਾਰ ਉਨ੍ਹਾਂ ਨੂੰ 3.3-3.6 ਗੀਗਾਹਰਟਜ਼ ਦੇ ਰੇਡੀਓ ਵੇਵਜ਼ ਦੀ ਪੂਰੀ ਜਾਣਕਾਰੀ ਚਾਹੀਦੀ ਹੈ। ਐਂਡ ਟੂ ਐਂਡ ਹੈਂਡਸੈੱਟ ਟੈਸਟ ਇਸੇ ਆਧਾਰ 'ਤੇ ਕੀਤਾ ਜਾਵੇਗਾ।


Karan Kumar

Content Editor

Related News