ਬਚਤ ਯੋਜਨਾਵਾਂ 'ਚ ਪੈਸਾ ਨਿਵੇਸ਼ ਕਰਨ ਵਾਲਿਆਂ ਲਈ ਅਹਿਮ ਖ਼ਬਰ,ਜਾਣੋ ਕੀ ਰਹੇਗੀ ਵਿਆਜ ਦਰ

07/02/2020 4:13:56 PM

ਨਵੀਂ ਦਿੱਲੀ — ਕੇਂਦਰ ਸਰਕਾਰ ਨੇ ਜਨਤਕ ਭਵਿੱਖ ਫੰਡ ਅਤੇ ਡਾਕਘਰ ਦੇ ਬਚਤ ਖਾਤਿਆਂ ਸਮੇਤ ਸਾਰੀਆਂ ਛੋਟੀਆਂ ਬਚਤ ਸਕੀਮਾਂ ਵਿਚ ਕੀਤੇ ਗਏ ਨਿਵੇਸ਼ ਉੱਤੇ ਜੁਲਾਈ-ਸਤੰਬਰ ਤਿਮਾਹੀ ਦੀਆਂ ਵਿਆਜ ਦਰਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ। ਪੋਸਟ ਆਫਿਸ ਸੇਵਿੰਗ ਖਾਤੇ ਵਿਚ 4 ਪ੍ਰਤੀਸ਼ਤ ਵਿਆਜ ਅਜੇ ਵੀ ਉਪਲਬਧ ਹੋਵੇਗਾ। 1 ਤੋਂ 5 ਸਾਲ ਦੀ ਡਾਕਘਰ ਜਮ੍ਹਾਂ ਰਕਮ 'ਤੇ ਵਿਆਜ ਦਰ 5.5 ਤੋਂ 6.7 ਪ੍ਰਤੀਸ਼ਤ ਦੇ ਵਿਚਕਾਰ ਰਹੇਗੀ। 

ਸੁੱਕਨੀਆ ਸਮ੍ਰਿਧੀ ਯੋਜਨਾ 'ਤੇ ਮਿਲੇਗਾ ਇੰਨਾ ਵਿਆਜ

ਸਾਰੀਆਂ ਛੋਟੀਆਂ ਬਚਤ ਸਕੀਮਾਂ ਵਿਚੋਂ ਸਭ ਤੋਂ ਵੱਧ ਵਿਆਜ 7.6 ਪ੍ਰਤੀਸ਼ਤ ਦੀ ਦਰ ਨਾਲ ਸੁੱਕਨਿਆ ਸਮਰਿਤੀ ਯੋਜਨਾ ਵਿਚ ਕੀਤੇ ਗਏ ਨਿਵੇਸ਼ 'ਤੇ ਹੋਵੇਗਾ। ਕਿਸਾਨ ਵਿਕਾਸ ਪੱਤਰ ਜਿਹੜਾ ਕਿ 124 ਮਹੀਨਿਆਂ ਵਿਚ ਮਚਿਓਰ ਹੋਵੇਗਾ ਇਸ 'ਤੇ ਵਿਆਜ 6.9 ਪ੍ਰਤੀਸ਼ਤ ਦੀ ਦਰ ਨਾਲ ਨਿਵੇਸ਼ਕਾਂ ਨੂੰ ਪੇਸ਼ਕਸ਼ ਕੀਤੀ ਗਈ ਹੈ। 

ਇਹ ਵੀ ਪੜ੍ਹੋ- ਕੋਰੋਨਾ 'ਤੇ ਜਿੱਤ ਪ੍ਰਾਪਤ ਕਰਨ ਵਾਲੇ ਮਰੀਜ਼ਾਂ ਨੂੰ ਪੂਰੀ ਜ਼ਿੰਦਗੀ ਰਹਿ ਸਕਦੀਆਂ ਨੇ ਇਹ ਸਿਹਤ ਸਮੱਸਿਆਵਾਂ

ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ 'ਤੇ 7.40% ਵਿਆਜ

5 ਸਾਲ ਦੀ ਆਰ.ਡੀ. 'ਤੇ 5.8 ਪ੍ਰਤੀਸ਼ਤ ਦੀ ਦਰ ਨਾਲ ਵਿਆਜ ਦਿੱਤਾ ਜਾਵੇਗਾ। ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਵਿਚ ਕੀਤੇ ਗਏ ਨਿਵੇਸ਼ 'ਤੇ 7.40 ਪ੍ਰਤੀਸ਼ਤ ਦੀ ਦਰ ਨਾਲ ਵਿਆਜ ਮਿਲੇਗਾ। ਮਹੀਨਾਵਾਰ ਆਮਦਨ ਸਕੀਮ (ਐਮਆਈਐਸ) 'ਤੇ 6.6 ਪ੍ਰਤੀਸ਼ਤ ਵਿਆਜ ਮਿਲੇਗਾ। ਪੀਪੀਐਫ ਨੂੰ ਪਿਛਲੀ ਤਿਮਾਹੀ ਵਿਚ 7.1 ਪ੍ਰਤੀਸ਼ਤ ਦੀ ਦਰ ਨਾਲ ਵਿਆਜ ਮਿਲ ਰਿਹਾ ਸੀ। ਹੁਣ ਅਗਲੀ ਤਿਮਾਹੀ ਜੁਲਾਈ-ਸਤੰਬਰ 2020 ਵਿਚ ਵੀ ਇਸੇ ਦਰ 'ਤੇ ਵਿਆਜ ਮਿਲਣਾ ਜਾਰੀ ਰਹੇਗਾ। ਨੈਸ਼ਨਲ ਸੇਵਿੰਗ ਸਰਟੀਫਿਕੇਟ (ਐੱਨ. ਐੱਸ. ਸੀ.) 'ਚ ਨਿਵੇਸ਼ 'ਤੇ ਵਿਆਜ 6.8 ਪ੍ਰਤੀਸ਼ਤ ਦੀ ਦਰ ਨਾਲ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ- ਕੋਰੋਨਾ ਦੀ ਦਵਾਈ ਰੇਮਡਿਸੀਵਰ ਦੀ ਕੀਮਤ 1.75 ਲੱਖ ਰੁਪਏ; ਕੰਪਨੀ ਨੇ ਕਿਹਾ-ਸਸਤੀ ਤਾਂ ਹੈ!

ਮਿਲੇਗੀ ਇਨਕਮ ਟੈਕਸ ਛੋਟ 

ਕੇਂਦਰ ਸਰਕਾਰ ਸਾਲ 2016 ਤੋਂ ਤਿਮਾਹੀ ਅਧਾਰ 'ਤੇ ਛੋਟੀ ਬਚਤ ਸਕੀਮ 'ਤੇ ਵਿਆਜ ਦੀ ਸਮੀਖਿਆ ਕਰਦੀ ਹੈ। ਪਹਿਲਾਂ ਵਿਆਜ ਦੀਆਂ ਦਰਾਂ ਸਾਲਾਨਾ ਅਧਾਰ 'ਤੇ ਬਦਲੀਆਂ ਜਾਂਦੀਆਂ ਸਨ। ਅਪ੍ਰੈਲ-ਜੂਨ 2020 ਤਿਮਾਹੀ ਵਿਚ ਸਰਕਾਰ ਨੇ ਪੀਪੀਐਫ 'ਤੇ ਵਿਆਜ ਦੀ ਦਰ 0.8 ਪ੍ਰਤੀਸ਼ਤ ਤੋਂ ਘਟਾ ਕੇ 7.1 ਪ੍ਰਤੀਸ਼ਤ ਕਰ ਦਿੱਤੀ ਸੀ। ਭਾਵ ਜਨਵਰੀ-ਮਾਰਚ 2020 ਦੀ ਤਿਮਾਹੀ ਵਿਚ ਇਸ ਨੂੰ 7.9 ਪ੍ਰਤੀਸ਼ਤ ਦੀ ਦਰ 'ਤੇ ਵਿਆਜ ਮਿਲ ਰਿਹਾ ਸੀ। ਜ਼ਿਕਰਯੋਗ ਹੈ ਕਿ ਜ਼ਿਆਦਾਤਰ ਨੌਕਰੀਦਾਤਾ ਇਨ੍ਹਾਂ ਯੋਜਨਾਵਾਂ ਵਿਚ ਨਿਵੇਸ਼ ਕਰਕੇ ਆਮਦਨ ਟੈਕਸ ਵਿਚ ਛੋਟ ਦਾ ਦਾਅਵਾ ਕਰਦੇ ਹਨ। ਇਸ ਦੇ ਨਾਲ ਹੀ ਤਾਲਾਬੰਦੀ ਕਾਰਨ ਸਰਕਾਰ ਨੇ ਨਿਵੇਸ਼ ਦੀ ਮਿਆਦ 31 ਜੁਲਾਈ 2020 ਤੱਕ ਵਧਾ ਦਿੱਤੀ ਹੈ। ਭਾਵ ਲੋਕ 1 ਅਪ੍ਰੈਲ ਤੋਂ 31 ਜੁਲਾਈ 2020 ਦੇ ਵਿਚਕਾਰ ਹੋਏ ਨਿਵੇਸ਼ਾਂ 'ਤੇ ਵਿੱਤੀ ਸਾਲ 2019-20 ਲਈ ਇਨਕਮ ਟੈਕਸ ਵਿਚ ਛੋਟ ਪ੍ਰਾਪਤ ਕਰ ਸਕਦੇ ਹਨ।

ਇਹ ਵੀ ਪੜ੍ਹੋ-  30 ਜੂਨ ਤੋਂ ਬਦਲ ਜਾਣਗੇ ਬੈਂਕ ਨਾਲ ਜੁੜੇ ਇਹ ਨਿਯਮ; ਖਾਤਾਧਾਰਕਾਂ ਲਈ ਜਾਣਨਾ ਜ਼ਰੂਰੀ

Harinder Kaur

This news is Content Editor Harinder Kaur