ਸੋਨੇ ਨੂੰ ਲੈ ਕੇ ਆਈ ਵੱਡੀ ਖ਼ਬਰ, 6 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚੀਆਂ ਕੀਮਤਾਂ

11/27/2023 5:57:09 PM

ਬਿਜ਼ਨੈੱਸ ਡੈਸਕ : 27 ਨਵੰਬਰ ਨੂੰ ਸੋਨੇ ਦੀ ਕੀਮਤ ਛੇ ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ ਸੀ। ਕਮਜ਼ੋਰ ਅਮਰੀਕੀ ਡਾਲਰ ਕਾਰਨ ਸੋਨੇ ਦੀ ਕੀਮਤ ਪ੍ਰਭਾਵਿਤ ਹੋਈ। ਨਿਵੇਸ਼ਕ ਇਸ ਹਫ਼ਤੇ ਦੇ ਅੰਤ ਵਿੱਚ ਆਉਣ ਵਾਲੇ ਯੂਐਸ ਮਹਿੰਗਾਈ ਦੇ ਅੰਕੜਿਆਂ 'ਤੇ ਨਜ਼ਰ ਰੱਖ ਰਹੇ ਹਨ। ਸਪੌਟ ਗੋਲਡ 0.5 ਫ਼ੀਸਦੀ ਵਧ ਕੇ 2,010.99 ਡਾਲਰ ਪ੍ਰਤੀ ਔਂਸ ਹੋ ਗਿਆ, ਜੋ 16 ਮਈ ਤੋਂ ਬਾਅਦ ਦਾ ਸਭ ਤੋਂ ਉੱਚਾ ਪੱਧਰ ਹੈ। ਅਮਰੀਕੀ ਸੋਨਾ ਵਾਇਦਾ 0.4 ਫ਼ੀਸਦੀ ਵਧ ਕੇ 2,011.70 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ।

ਇਹ ਵੀ ਪੜ੍ਹੋ - ਦੁਨੀਆ ਦੀਆਂ 20 ਚੋਟੀ ਦੀਆਂ ਕੰਪਨੀਆਂ ਦੀ ਕਮਾਨ ਭਾਰਤੀਆਂ ਦੇ ਹੱਥ, ਵੇਖੋ ਸੂਚੀ 'ਚ ਕਿਸ-ਕਿਸ ਦਾ ਨਾਂ ਹੈ ਸ਼ਾਮਲ

ਮਾਹਰਾਂ ਦਾ ਕਹਿਣਾ ਹੈ ਕਿ ਇਸ ਹਫ਼ਤੇ ਅਮਰੀਕਾ ਤੋਂ ਆਉਣ ਵਾਲੇ ਆਰਥਿਕ ਅੰਕੜੇ ਤੈਅ ਕਰਨਗੇ ਕਿ ਸੋਨਾ 2,000 ਡਾਲਰ ਪ੍ਰਤੀ ਔਂਸ ਤੋਂ ਉਪਰ ਰਹੇਗਾ ਜਾਂ ਨਹੀਂ। ਬਾਜ਼ਾਰ ਦਾ ਧਿਆਨ ਹੁਣ 29 ਨਵੰਬਰ ਨੂੰ ਜਾਰੀ ਹੋਣ ਵਾਲੇ ਅਮਰੀਕਾ ਦੀ ਤੀਜੀ ਤਿਮਾਹੀ ਦੇ ਜੀਡੀਪੀ ਅੰਕੜਿਆਂ 'ਤੇ ਹੈ। 

ਇਹ ਵੀ ਪੜ੍ਹੋ - 'ਫੇਫੜਿਆਂ 'ਚ ਸੋਜ' ਦੀ ਸਮੱਸਿਆ ਪਰ ਜਲਵਾਯੂ ਸੰਮੇਲਨ ਲਈ ਦੁਬਈ ਜਾਵਾਂਗਾ: ਪੋਪ ਫਰਾਂਸਿਸ

ਸਪਾਟ ਚਾਂਦੀ 1.4 ਫ਼ੀਸਦੀ ਵਧ ਕੇ 24.65 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ। ਦੂਜੇ ਪਾਸੇ ਪਲੈਟੀਨਮ 0.2 ਫ਼ੀਸਦੀ ਵਧ ਕੇ 932.81 ਡਾਲਰ ਅਤੇ ਪੈਲੇਡੀਅਮ 0.6 ਫ਼ੀਸਦੀ ਵਧ ਕੇ 1,075.01 ਡਾਲਰ ਪ੍ਰਤੀ ਔਂਸ ਹੋ ਗਿਆ। ਡਾਲਰ ਇੰਡੈਕਸ 0.1 ਫ਼ੀਸਦੀ ਹੇਠਾਂ ਡਿੱਗ ਗਿਆ। ਇਹ ਪਿਛਲੇ ਹਫ਼ਤੇ ਦੋ ਮਹੀਨਿਆਂ ਦੇ ਹੇਠਲੇ ਪੱਧਰ 'ਤੇ ਪਹੁੰਚ ਗਿਆ ਸੀ ਅਤੇ ਹੁਣ ਵੀ ਡਾਲਰ ਸੂਚਕਾਂਕ ਇਸ ਪੱਧਰ ਤੋਂ ਦੂਰ ਨਹੀਂ ਹੈ।

ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਹੋਇਆ ਵਾਧਾ, ਜਾਣੋ ਅੱਜ ਦੇ ਤਾਜ਼ਾ ਭਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur