ਓਲਾ ਇਲੈਕਟ੍ਰਿਕ ਦੀ ਵੱਡੀ ਛਲਾਂਗ, ਐਟਰਗੋ ਦੀ ਕੀਤੀ ਖਰੀਦ

05/27/2020 5:25:44 PM

ਨਵੀਂ ਦਿੱਲੀ — ਓਲਾ ਇਲੈਕਟ੍ਰਿਕ ਮੋਬਿਲਿਟੀ (ਓ.ਈ.ਐੱਮ.) ਨੇ ਬੁੱਧਵਾਰ ਨੂੰ ਕਿਹਾ ਕਿ ਉਸਨੇ ਐਮਸਟਰਡਮ ਸਥਿਤ ਐਟਰਗੋ ਨੂੰ ਹਾਸਲ ਕਰ ਲਿਆ ਹੈ। ਇਸ ਕਦਮ ਨਾਲ ਭਾਰਤੀ ਕੰਪਨੀ ਨੂੰ ਗਲੋਬਲ ਪ੍ਰੀਮੀਅਮ ਇਲੈਕਟ੍ਰਿਕ ਟੂ-ਵ੍ਹੀਲਰ ਮਾਰਕੀਟ ਵਿਚ ਦਾਖਲ ਹੋਣ ਵਿਚ ਮਦਦ ਮਿਲੇਗੀ। ਓਲਾ ਇਲੈਕਟ੍ਰਿਕ ਨੇ ਸੌਦੇ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਹੈ, ਹਾਲਾਂਕਿ ਕੰਪਨੀ ਨੇ ਕਿਹਾ ਹੈ ਕਿ ਉਸਦਾ ਉਦੇਸ਼ 2021 ਵਿਚ ਭਾਰਤ ਵਿਚ ਆਪਣਾ ਇਲੈਕਟ੍ਰਿਕ ਦੋਪਹੀਆ ਵਾਹਨ ਪੇਸ਼ ਕਰਨਾ ਹੈ।

ਐਟਰਗੋ ਦੀ ਪ੍ਰਾਪਤੀ ਨਾਲ ਓਈਅ ਦੀ ਇੰਜੀਨੀਅਰਿੰਗ ਅਤੇ ਡਿਜ਼ਾਈਨ ਸਮਰੱਥਾ ਵਿਚ ਵਾਧਾ ਹੋਵੇਗਾ। ਐਟਰਗੋ ਨੇ ਪੂਰੀ ਤਰ੍ਹਾਂ ਇਲੈਕਟ੍ਰਿਕ 'ਐਪਸਕੂਟਰ' ਵਿਕਸਤ ਕੀਤਾ ਹੈ, ਜੋ ਕਿ ਉੱਚਤਮ ਊਰਜਾ ਘਣਤਾ ਵਾਲੀਆਂ ਬੈਟਰੀਆਂ ਦੀ ਵਰਤੋਂ ਕਰਦੇ ਹੋਏ ਅਤੇ 240 ਕਿਲੋਮੀਟਰ ਤੱਕ ਦੀ ਸਪੀਡ ਦਿੰਦਾ ਹੈ।

ਓਈਐਮ ਦੇ ਸੰਸਥਾਪਕ ਅਤੇ ਇੰਚਾਰਜ ਭਾਵੇਸ਼ ਅਗਰਵਾਲ ਨੇ ਕਿਹਾ ਕਿ ਗਤੀਸ਼ੀਲਤਾ ਦਾ ਭਵਿੱਖ ਇਲੈਕਟ੍ਰਿਕ ਹੈ ਅਤੇ ਕੋਵਿਡ -19 ਦੇ ਪ੍ਰਕੋਪ ਘਟਣ ਤੋਂ ਬਾਅਦ ਇਲੈਕਟ੍ਰਿਕ ਵਾਹਨਾਂ ਦੀ ਵਿਸ਼ਵ ਪੱਧਰ 'ਤੇ ਮੰਗ ਤੇਜ਼ੀ ਨਾਲ ਵਧੇਗੀ।

Harinder Kaur

This news is Content Editor Harinder Kaur