5 ਹਜ਼ਾਰ ਤੋਂ ਸਸਤੇ ਸਮਾਰਟ ਫੋਨ ਹੋ ਸਕਦੇ ਹਨ ਬੰਦ, ਜਾਣੋ ਕੀ ਹੈ ਵਜ੍ਹਾ

02/11/2020 3:25:36 PM

ਨਵੀਂ ਦਿੱਲੀ— ਬਾਜ਼ਾਰ 'ਚੋਂ ਹੌਲੀ-ਹੌਲੀ ਪੰਜ ਹਜ਼ਾਰ ਤੋਂ ਘੱਟ ਦੇ ਸਮਾਰਟ ਫੋਨ ਗਾਇਬ ਹੋ ਸਕਦੇ ਹਨ। ਇਸ ਦਾ ਕਾਰਨ ਹੈ ਕਿ ਦਿੱਗਜ ਮੋਬਾਇਲ ਹੈਂਡਸੈੱਟ ਨਿਰਮਾਤਾ ਇਸ ਸਾਲ ਤੋਂ 5,000 ਰੁਪਏ ਤੋਂ ਘੱਟ ਕੀਮਤ ਵਾਲੇ ਮਾਡਲਾਂ ਦੀ ਪ੍ਰਾਡਕਸ਼ਨ ਬੰਦ ਕਰਨ ਦਾ ਵਿਚਾਰ ਕਰ ਰਹੇ ਹਨ।

 


ਇੰਡਸਟਰੀ ਸੂਤਰਾਂ ਦਾ ਕਹਿਣਾ ਹੈ ਕਿ ਬਾਜ਼ਾਰ 'ਚ ਇਨ੍ਹਾਂ ਫੋਨਜ਼ ਦੀ ਮੰਗ ਕਾਫੀ ਘੱਟ ਹੈ, ਜਦੋਂ ਕਿ ਡਿਸਟ੍ਰੀਬਿਊਸ਼ਨ ਲਾਗਤ ਮਹਿੰਗੀ ਪੈ ਰਹੀ ਹੈ। ਉੱਥੇ ਹੀ, ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇੰਨੀ ਕੁ ਕੀਮਤ 'ਚ ਫੋਨ ਖਰੀਦਣ ਵਾਲੇ ਲੋਕਾਂ ਨੂੰ ਇਸ ਦਾ ਨੁਕਸਾਨ ਇਹ ਹੋਵੇਗਾ ਕਿ ਉਨ੍ਹਾਂ ਨੂੰ ਪੁਰਾਣੇ ਜਾਂ ਰੀਫਬਰਿਸ਼ਡ ਫੋਨਾਂ ਨਾਲ ਸਮਝੌਤਾ ਕਰਨਾ ਪੈ ਸਕਦਾ ਹੈ। Counterpoint ਰਿਸਚਰਚ ਮੁਤਾਬਕ, ਸਾਲ 2019 'ਚ 5,000 ਰੁਪਏ ਤੋਂ ਘੱਟ ਕੀਮਤ ਵਾਲੇ ਸਮਾਰਟ ਫੋਨਾਂ ਦੀ ਵਿਕਰੀ 45 ਫੀਸਦੀ ਡਿੱਗੀ ਹੈ। ਇਸ ਤੋਂ ਪਹਿਲਾਂ 2018 'ਚ 25 ਫੀਸਦੀ ਦੀ ਗਿਰਾਵਟ ਦਰਜ ਹੋਈ ਸੀ। ਉੱਥੇ ਹੀ,  ਇਸ ਸਾਲ ਇਨ੍ਹਾਂ ਦੀ ਵਿਕਰੀ 'ਚ ਵੱਡੀ ਗਿਰਾਵਟ ਹੋਣ ਦਾ ਖਦਸ਼ਾ ਹੈ।

ਸ਼ਿਓਮੀ, ਜੋ ਕਿ 5,000 ਰੁਪਏ ਤੋਂ ਘੱਟ ਕੀਮਤ ਵਾਲੇ ਸਮਾਰਟ ਫੋਨ ਲਾਂਚ ਕਰਨ ਵਾਲਾ ਆਖਰੀ ਟੀਅਰ-1 ਬ੍ਰਾਂਡ ਹੈ, ਉਹ ਵੀ ਹੁਣ ਉੱਚ ਕੀਮਤਾਂ ਵਾਲੀ ਸ਼੍ਰੇਣੀ ਵੱਲ ਵਧ ਰਿਹਾ ਹੈ। ਇਸ ਸ਼੍ਰੇਣੀ 'ਚ ਚੀਨੀ ਹੈਂਡਸੈੱਟਸ ਦੀ ਤਕਰੀਬਨ 40 ਫੀਸਦੀ ਹਿੱਸੇਦਾਰੀ ਹੈ, ਜਦੋਂ ਕਿ ਭਾਰਤੀ ਫਰਮਾਂ ਲਾਵਾ ਤੇ ਮਾਈਕ੍ਰੋਮੈਕਸ ਦੀ 2 ਫੀਸਦੀ ਤੋਂ ਵੀ ਘੱਟ ਹਿੱਸੇਦਾਰੀ ਹੈ। ਇਨ੍ਹਾਂ ਦਾ ਰੀਫਬਰਿਸ਼ਡ ਸਮਾਰਟ ਫੋਨ ਨਾਲ ਵੀ ਜ਼ੋਰਦਾਰ ਮੁਕਾਬਲਾ ਚੱਲ ਰਿਹਾ ਹੈ। ਰੀਫਬਰਿਸ਼ਡ ਸਮਾਰਟ ਫੋਨ 'ਚ ਉਨ੍ਹਾਂ ਗਾਹਕਾਂ ਦੀ ਦਿਲਚਸਪੀ ਹੈ ਜੋ ਐਪਲ ਤੇ ਸੈਮਸੰਗ ਦੇ ਪ੍ਰੀਮੀਅਮ ਸਮਾਰਟ ਫੋਨ ਬਹੁਤ ਘੱਟ ਤੇ ਕਿਫਾਇਤੀ ਕੀਮਤਾਂ ਤੇ ਖਰੀਦਣਾ ਚਾਹੁੰਦੇ ਹਨ। ਹਾਲਾਂਕਿ, ਫੀਚਰਡ ਫੋਨਾਂ ਦਾ ਬਾਜ਼ਾਰ ਹੁਣ ਵੀ ਦਮਦਾਰ ਦਿਸ ਰਿਹਾ ਹੈ।

ਇਹ ਵੀ ਪੜ੍ਹੋ ਬਿਜ਼ਨੈੱਸ ਨਿਊਜ਼ ► ਵਿਦੇਸ਼ ਪੜ੍ਹਨਾ ਹੁਣ ਹੋਣ ਵਾਲਾ ਹੈ ਮਹਿੰਗਾ, ਸਰਕਾਰ ਨੇ ਲਗਾ ਦਿੱਤਾ ਇੰਨਾ ਟੈਕਸ ► FD ਗਾਹਕਾਂ ਨੂੰ ਲੱਗਾ ਜ਼ੋਰ ਦਾ ਝਟਕਾ