ਬਿਡਲਾ ਕਾਰਪ ਦਾ ਸ਼ੁੱਧ ਲਾਭ ਦੂਜੀ ਤਿਮਾਹੀ ''ਚ ਪੰਜ ਗੁਣਾ ਵਧਿਆ

11/06/2019 1:51:24 PM

ਨਵੀਂ ਦਿੱਲੀ—ਸੀਮੈਂਟ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਬਿਡਲਾ ਕਾਰਪੋਰੇਸ਼ਨ ਦਾ ਏਕੀਕ੍ਰਿਤ ਸ਼ੁੱਧ ਲਾਭ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ 'ਚ ਪੰਜ ਗੁਣਾ ਵਧ ਕੇ 88.34 ਕਰੋੜ ਰੁਪਏ ਰਿਹਾ ਹੈ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਸਮਾਨ ਸਮੇਂ 'ਚ ਕੰਪਨੀ ਨੂੰ 16.29 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ। ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ 'ਚ ਕੰਪਨੀ ਨੇ ਦੱਸਿਆ ਕਿ ਅੱਠ ਪ੍ਰਮੁੱਖ ਬੁਨਿਆਦੀ ਉਦਯੋਗਾਂ 'ਚ ਨਰਮੀ ਦੇ ਵਿਚਕਾਰ ਕੰਪਨੀ ਦੇ ਲਾਭ 'ਚ ਵਾਧਾ ਦਰਜ ਕੀਤਾ ਗਿਆ ਹੈ। ਇਸ ਦੇ ਕਈ ਕਾਰਨ ਹਨ ਕਿ ਜਿਸ 'ਚ ਲਾਗਤ ਨੂੰ ਉਪਯੁਕਤ ਬਣਾਉਣਾ ਅਤੇ ਪ੍ਰੀਮੀਅਮ ਅਤੇ ਮਿਸ਼ਰਿਤ ਸੀਮੈਂਟ ਦੀ ਵਿਕਰੀ ਸ਼ਾਮਲ ਹੈ। ਸਮੀਖਿਆ ਸਮੇਂ 'ਚ ਕੰਪਨੀ ਦੇ ਸੰਚਾਲਨ ਨਾਲ ਆਮਦਨ 1,626.86 ਕਰੋੜ ਰੁਪਏ ਅਤੇ ਸੀਮੈਂਟ ਵਿਕਰੀ 32 ਲੱਖ ਟਨ ਰਹੀ। ਇਸ ਨਾਲ ਪਿਛਲੇ ਵਿੱਤੀ ਸਾਲ ਦੀ ਇਸ ਸਮੇਂ 'ਚ ਇਹ ਲੜੀਵਾਰ 1,464.52 ਕਰੋੜ ਰੁਪਏ ਅਤੇ 30.7 ਲੱਖ ਟਨ ਸੀ।

Aarti dhillon

This news is Content Editor Aarti dhillon