ਭੂਸ਼ਣ ਸਟੀਲ ਕੇਸ : ਦੇਸ਼ ਦੇ ਅਦਾਲਤੀ ਇਤਿਹਾਸ ਦੀ ਸਭ ਤੋਂ ਵੱਡੀ ਸੁਣਵਾਈ!

07/10/2019 5:18:44 PM

ਮੁੰਬਈ — ਸੀਰੀਅਸ ਫਰਾਡ ਇਨਵੈਸਟੀਗੇਸ਼ਨ ਆਫਿਸ(SFIO) ਨੇ ਭੂਸ਼ਣ ਕੰਪਨੀ ਦੀਆਂ ਗੜਬੜੀਆਂ ਦੀ ਜਾਂਚ ਕਰਦੇ ਹੋਏ 70 ਹਜ਼ਾਰ ਪੰਨਿਆ ਦੀ ਚਾਰਜਸ਼ੀਟ 'ਚ 284 ਲੋਕਾਂ ਅਤੇ ਇਕਾਈਆਂ ਨੂੰ ਦੋਸ਼ੀ ਬਣਾਇਆ ਹੈ। ਕਾਨੂੰਨੀ ਮਾਹਰਾਂ ਦਾ ਕਹਿਣਾ ਹੈ ਕਿ ਇਸ ਵਿਸ਼ਾਲ ਚਾਰਜਸ਼ੀਟ ਨੂੰ ਦੇਖਦੇ ਹੋਏ ਅਦਾਲਤ ਨੂੰ ਸਾਰੇ ਦੋਸ਼ੀਆਂ ਦੀ ਹਾਜ਼ਰੀ ਦਰਜ ਕਰਨ 'ਚ 4 ਘੰਟੇ 45 ਮਿੰਟ ਲੱਗ ਸਕਦਾ ਹੈ ਅਤੇ ਸੁਣਵਾਈ ਅਜਿਹੀ ਅਦਾਲਤ ਵਿਚ ਕਰਨੀ ਪੈ ਸਕਦੀ ਹੈ ਜਿਥੇ ਦੋਸ਼ੀਆਂ ਅਤੇ ਉਨ੍ਹਾਂ ਦੇ ਵਕੀਲਾਂ ਨੂੰ ਮਿਲਾ ਕੇ ਕਰੀਬ 600 ਲੋਕ ਆ ਸਕਦੇ ਹੋਣ। ਇਸ ਦੇ ਨਾਲ ਹੀ ਇਸ ਕੇਸ ਲਈ ਜੱਜ ਨੂੰ 70 ਹਜ਼ਾਰ ਪੰਨਿਆ 'ਚ ਦਰਜ ਸਬੂਤਾਂ ਦੀ ਜਾਂਚ ਕਰਨੀ ਹੋਵੇਗੀ।

ਸੁਣਵਾਈ ਕਰਨ 'ਚ ਹੋਵੇਗੀ ਮੁਸ਼ਕਲ

ਭੂਸ਼ਣ ਸਟੀਲ ਮਾਮਲੇ ਵਿਚ ਕੁਝ ਦੋਸ਼ੀਆਂ ਦੀ ਪੈਰਵੀ ਕਰ ਰਹੇ ਸੀਨੀਅਰ ਵਕੀਲ ਨੇ ਕਿਹਾ, ਏਜੰਸੀ ਨੇ ਇੰਨੇ ਜ਼ਿਆਦਾ ਦੋਸ਼ੀਆਂ ਦੇ ਨਾਂ ਦਰਜ ਕੀਤੇ ਹਨ ਕਿ ਹੋ ਸਕਦਾ ਹੈ ਕਿ ਮੌਜੂਦਾ ਵਕੀਲਾਂ ਅਤੇ ਦੋਸ਼ੀਆਂ ਦੇ ਜੀਵਨ ਕਾਲ ਵਿਚ ਵੀ ਸੁਣਵਾਈ ਪੂਰੀ ਨਾ ਹੋ ਸਕੇ। ਉਨ੍ਹਾਂ ਨੇ ਕਿਹਾ, '200 ਤੋਂ ਜ਼ਿਆਦਾ ਤਾਂ ਦੋਸ਼ੀ ਹੀ ਹਨ। ਅਜਿਹੇ 'ਚ ਸੁਣਵਾਈ ਕੋਰਟ ਰੂਮ ਵਿਚ ਨਹੀਂ ਹੋ ਸਕਦੀ। ਕੋਈ ਦੂਜਾ ਸਥਾਨ ਦੇਖਣਾ ਹੋਵੇਗਾ। ਸੀ.ਆਰ.ਪੀ.ਸੀ. ਦੇ ਸੈਕਸ਼ਨ 207 ਦੇ ਅਨੁਸਾਰ ਹਰ ਦੋਸ਼ੀ ਨੂੰ ਚਾਰਜਸ਼ੀਟ ਦੀ ਹਾਰਡ ਕਾਪੀ ਦੇਣੀ ਹੁੰਦੀ ਹੈ। ਅਜਿਹੇ 'ਚ ਏਜੰਸੀ ਨੂੰ ਦੋ ਕਰੋੜ ਤੋਂ ਜ਼ਿਆਦਾ ਪੰਨੇ ਪ੍ਰਿੰਟ ਕਰਵਾਉਣੇ ਹੋਣਗੇ।

ਗਵਾਹਾਂ ਦੀ ਸੰਖਿਆ ਵਧੀ

ਵੱਡੀ ਸੰਖਿਆ ਵਿਚ ਦੋਸ਼ੀਆਂ ਦੇ ਖਿਲਾਫ ਚਾਰਜਸ਼ੀਟ ਪੇਸ਼ ਕਰਨ ਦਾ ਐਸ.ਐਫ.ਆਈ.ਓ. ਦਾ ਫੈਸਲਾ ਸੁਪਰੀਮ ਕੋਰਟ ਦੀਆਂ ਇਨ੍ਹਾਂ ਗਾਈਡਲਾਈਂਸ 'ਤੇ ਅਧਾਰਿਤ ਹੈ ਕਿ ਕਥਿਤ ਅਪਰਾਧ ਵਿਚ ਸ਼ਾਮਲ ਸਾਰੇ ਲੋਕਾਂ 'ਤੇ ਦੋਸ਼ ਲਗਾਏ ਜਾਣ। ਇਸ ਦੇ ਬਾਅਦ ਕੋਰਟ ਤੈਅ ਕਰਦਾ ਹੈ ਕਿ ਕਿੰਨਾ ਦੇ ਖਿਲਾਫ ਕਾਰਵਾਈ ਹੋਵੇਗੀ। ਐਸ.ਐਫ.ਆਈ.ਓ. ਦਾ ਪੱਖ ਦੇਖ ਰਹੇ ਵਕੀਲ ਨੇ ਕਿਹਾ, 'ਕ੍ਰਿਮਿਨਲ ਜਸਟਿਸ ਸਿਸਟਮ ਵਿਚ ਦੋਸ਼ੀਆਂ ਦੇ ਬਜਾਏ ਕੋਰਟ ਦੇ ਸਾਹਮਣੇ ਪੇਸ਼ ਹੋਣ ਵਾਲੇ ਗਵਾਹਾਂ ਦੇ ਆਧਾਰ 'ਤੇ ਸੁਣਵਾਈ ਹੁੰਦੀ ਹੈ। ਗਵਾਹਾਂ ਦੀ ਸੰਖਿਆ ਜ਼ਿਆਦਾ ਨਾ ਹੋਵੇ ਤਾਂ ਸੁਣਵਾਈ 'ਚ ਜ਼ਿਆਦਾ ਸਮਾਂ ਨਹੀਂ ਲਗਦਾ ਹੈ।'