ਭੇਲ ਨੇ ਕਾਲੇਸ਼ਵਰਮ ਸਿੰਚਾਈ ਪ੍ਰਾਜੈਕਟ ਦੀਆਂ ਦੋ ਹੋਰ ਇਕਾਈਆਂ ਕੀਤੀਆਂ ਚਾਲੂ

05/21/2019 4:59:11 PM

ਨਵੀਂ ਦਿੱਲੀ—ਜਨਤਕ ਖੇਤਰ ਦੀ ਭੇਲ ਨੇ ਤੇਲੰਗਾਨਾ 'ਚ ਕਾਲੇਸ਼ਵਰਮ ਲਿਫਟ ਸਿੰਚਾਈ ਪ੍ਰਾਜੈਕਟ ਦੀਆਂ ਦੋ ਹੋਰ ਪੰਪ ਇਕਾਈਆਂ ਚਾਲੂ ਕੀਤੀਆਂ ਹਨ। ਕੰਪਨੀ ਨੇ 116-116 ਮੈਗਾਵਾਟ ਦੀ ਯੂਨਿਟ 3 ਅਤੇ 4 ਚਾਲੂ ਕੀਤੀ ਹੈ। ਭੇਲ ਨੇ ਇਕ ਬਿਆਨ 'ਚ ਕਿਹਾ ਕਿ ਹਰੇਕ ਇਕਾਈ ਲਈ ਪੰਪ ਪ੍ਰਤੀ ਸੈਂਕਿੰਡ 89-16 ਘਨ ਮੀਟਰ ਪਾਣੀ ਨੂੰ 105.5 ਮੀਟਰ ਖਿੱਚਦਾ ਹੈ। ਤੇਲੰਗਾਨਾ ਸਰਕਾਰ ਵਲੋਂ ਵਿਕਸਿਤ ਨਵੀਂ ਲਿਫਟ ਸਿੰਚਾਈ ਪ੍ਰਾਜੈਕਟ ਸੂਬੇ ਦੇ ਪੇੱਡਾਪੱਲੀ ਜ਼ਿਲੇ 'ਚ ਸਥਿਤ ਹੈ। ਪ੍ਰਾਜੈਕਟ ਦੇ ਤਹਿਤ ਉਪਯੋਗ ਸਿੰਚਾਈ ਅਤੇ ਆਲੇ-ਦੁਆਲੇ ਦੇ ਖੇਤਰਾਂ 'ਚ ਪਾਣੀ ਦੀ ਸਪਲਾਈ ਕੀਤੀ ਜਾਵੇਗੀ। ਕਾਲੇਸ਼ਵਰਮ ਲਿਫਟ ਸਿੰਚਾਈ ਪ੍ਰਾਜੈਕਟਾਂ 'ਚ 116-116 ਮੈਗਾਵਾਟ ਦੀਆਂ ਸੱਤ ਇਕਾਈਆਂ ਲਗਾਈਆਂ ਜਾਣੀਆਂ ਹਨ। ਇਸ 'ਚੋਂ ਪਿਛਲੇ ਮਹੀਨੇ ਦੋ ਇਕਾਈਆਂ ਚਾਲੂ ਕੀਤੀਆਂ ਗਈਆਂ ਸਨ।

Aarti dhillon

This news is Content Editor Aarti dhillon