ਘਰ ਬੈਠੇ ਪੈਸਾ ਕਮਾਉਣ ਵਾਲੀ ਇਸ ਯੋਜਨਾ ਤੋਂ ਰਹੋ ਸਾਵਧਾਨ, ਜਾਣੋ ਖ਼ਬਰ ਦੀ ਸੱਚਾਈ

10/05/2020 6:50:36 PM

ਨਵੀਂ ਦਿੱਲੀ — ਸੋਸ਼ਲ ਮੀਡੀਆ 'ਤੇ ਫਰਜ਼ੀ ਖ਼ਬਰਾਂ ਦਾ ਜਾਲ ਵਿਛਿਆ ਹੋਇਆ ਹੈ। ਰੋਜ਼ਾਨਾ ਆਧਾਰ 'ਤੇ ਸਰਕਾਰ ਦੀ ਕਿਸੇ ਨਾ ਕਿਸੇ ਯੋਜਨਾ ਨਾਲ ਜੁੜੀਆਂ ਫਰਜ਼ੀ ਖ਼ਬਰਾਂ ਮੀਡੀਆ 'ਤੇ ਸੁਰਖੀਆਂ ਬਣਨ ਲੱਗ ਜਾਂਦੀਆਂ ਹਨ। ਹਾਲਾਂਕਿ ਸਰਕਾਰ ਅਜਿਹੀਆਂ ਰਿਪੋਰਟਾਂ 'ਤੇ ਤੁਰੰਤ ਕਾਰਵਾਈ ਕਰਦੀ ਹੈ ਅਤੇ ਉਨ੍ਹਾਂ ਦਾ ਖੰਡਨ ਕਰ ਦਿੰਦੀ ਹੈ।

ਬੇਰੁਜ਼ਗਾਰੀ ਭੱਤੇ ਨਾਲ ਜੁੜੀ ਅਜਿਹੀ ਹੀ ਇਕ ਖਬਰ ਸੋਸ਼ਲ ਮੀਡੀਆ 'ਤੇ ਅੱਜ ਕੱਲ੍ਹ ਵਾਇਰਲ ਹੋ ਰਹੀ। ਇਸ ਖ਼ਬਰ ਵਿਚ ਦੱਸਿਆ ਗਿਆ ਹੈ ਕਿ ਸਰਕਾਰ ਨੇ ਮਹਾਤਮਾ ਗਾਂਧੀ ਬੇਰੁਜ਼ਗਾਰੀ ਸਕੀਮ ਚਲਾਈ ਹੈ, ਜਿਸ ਵਿਚ ਤਾਲਾਬੰਦੀ ਕਾਰਨ ਨੌਕਰੀਆਂ ਗੁਆਉਣ ਵਾਲੇ ਲੋਕਾਂ ਨੂੰ 1000 ਤੋਂ 2000 ਰੁਪਏ ਕਮਾਉਣ ਦਾ ਮੌਕਾ ਦਿੱਤਾ ਜਾਵੇਗਾ। ਪੱਤਰ ਜਾਣਕਾਰੀ ਦਫਤਰ-ਪੀ.ਆਈ.ਬੀ. ਨੇ ਇਸ ਖ਼ਬਰ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਜਾਅਲੀ ਦੱਸਿਆ ਹੈ।

ਇਹ ਵੀ ਪੜ੍ਹੋ: ਘਰ ਬੈਠ ਕੇ ਪੈਸਾ ਕਮਾਉਣ ਵਾਲੀ ਇਸ ਯੋਜਨਾ ਤੋਂ ਰਹੋ ਸਾਵਧਾਨ, ਜਾਣੋ ਇਸ ਖਬਰ ਦੀ ਸੱਚਾਈ

ਪੀ.ਆਈ.ਬੀ. ਅਨੁਸਾਰ ਸੋਸ਼ਲ ਮੀਡੀਆ 'ਤੇ ਇੱਕ ਖ਼ਬਰ ਚੱਲ ਰਹੀ ਹੈ ਜਿਸ ਵਿਚ ਦੱਸਿਆ ਜਾ ਰਿਹਾ ਹੈ ਕਿ ਮਹਾਤਮਾ ਗਾਂਧੀ ਦੀ ਜਯੰਤੀ 'ਤੇ ਵੱਧ ਰਹੀ ਬੇਰੁਜ਼ਗਾਰੀ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਬੇਰੁਜ਼ਗਾਰਾਂ ਨੂੰ ਘਰ ਬੈਠੇ ਕੰਮ ਦੇਣ ਦਾ ਫੈਸਲਾ ਕੀਤਾ ਹੈ।
ਖ਼ਬਰਾਂ ਵਿਚ ਕਿਹਾ ਗਿਆ ਹੈ ਕਿ ਜੇ ਤੁਹਾਡੇ ਕੋਲ ਇਕ ਸਮਾਰਟਫੋਨ ਹੈ, ਤਾਂ ਤੁਸੀਂ ਇਸ ਯੋਜਨਾ ਦੇ ਤਹਿਤ ਘਰ ਵਿਚ ਬੈਠ ਕੇ 2-3 ਘੰਟੇ ਕੰਮ ਕਰਕੇ 1000 ਤੋਂ 2000 ਰੁਪਏ ਕਮਾ ਸਕਦੇ ਹੋ। ਖ਼ਬਰਾਂ ਵਿਚ ਕਿਹਾ ਗਿਆ ਹੈ ਕਿ ਇਸ ਯੋਜਨਾ ਦਾ ਲਾਭ 10 ਅਕਤੂਬਰ ਤੱਕ ਹੀ ਲਿਆ ਜਾ ਸਕਦਾ ਹੈ। ਇਸ ਯੋਜਨਾ ਦਾ ਲਾਭ ਲੈਣ ਲਈ, ਰਜਿਸਟਰੀਕਰਣ ਕਰਵਾਉਣਾ ਪਏਗਾ, ਜਿਸ ਲਈ ਇਕ ਲਿੰਕ ਵੀ ਦਿੱਤਾ ਜਾ ਹੈ।

ਇਹ ਵੀ ਪੜ੍ਹੋ: ਰਿਟੇਲ ਸੈਕਟਰ 'ਚ ਮਚੇਗਾ ਘਮਾਸਾਣ, ਅੰਬਾਨੀ ਤੋਂ ਵੀ ਵੱਡਾ ਧਮਾਕਾ ਕਰਨ ਵਾਲੇ ਹਨ ਟਾਟਾ!

ਪੀ.ਆਈ.ਬੀ. ਨੇ ਵਾਟਸਐਪ ਤੋਂ ਇਹ ਖ਼ਬਰ ਬਾਰੇ ਕਿਹਾ ਹੈ ਕਿ ਵਟਸਐਪ 'ਤੇ ਇਕ ਸੰਦੇਸ਼ ਵਿਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੇਂਦਰ ਸਰਕਾਰ  ਮਹਾਤਮਾ ਗਾਂਧੀ ਬੇਰੁਜ਼ਗਾਰ ਯੋਜਨਾ ਤਹਿਤ ਘਰ ਬੈਠ ਕੇ ਪੈਸਾ ਕਮਾਉਣ ਦਾ ਮੌਕਾ ਦੇ ਰਹੀ ਹੈ।
ਪੀ.ਆਈ.ਬੀ. ਨੇ ਮਾਮਲੇ ਦੀ ਪੂਰੀ ਜਾਂਚ ਕਰਨ ਤੋਂ ਬਾਅਦ ਕਿਹਾ ਹੈ ਕਿ ਇਹ ਦਾਅਵਾ ਪੂਰੀ ਤਰ੍ਹਾਂ ਫਰਜ਼ੀ ਹੈ। ਕੇਂਦਰ ਸਰਕਾਰ ਵਲੋਂ ਅਜਿਹੀ ਕੋਈ ਯੋਜਨਾ ਨਹੀਂ ਚਲਾਈ ਜਾ ਰਹੀ ਹੈ।

ਇਹ ਵੀ ਪੜ੍ਹੋ: ਹੁਣ ਕਿਸੇ ਵੀ ਪਤੇ 'ਤੇ ਮੰਗਵਾ ਸਕਦੇ ਹੋ SBI ਚੈੱਕ ਬੁੱਕ, ਜਾਣੋ ਪੂਰੀ ਪ੍ਰਕਿਰਿਆ

Harinder Kaur

This news is Content Editor Harinder Kaur