30 ਜੁਲਾਈ ਤੋਂ ਪਹਿਲਾਂ ਕਰਵਾਓ ਜੀ. ਐਸ. ਟੀ.''ਚ ਰਜਿਸਟ੍ਰੇਸ਼ਨ : ਸਰਕਾਰ

07/15/2017 9:52:28 PM

ਨਵੀਂ ਦਿੱਲੀ— ਸਰਕਾਰ ਨੇ ਟ੍ਰੇਡਰਾਂ ਨੂੰ ਅਪੀਲ ਕੀਤੀ ਹੈ ਕਿ ਗੁਡਸ ਐਂਡ ਸਰਵਿਸ ਟੈਕਸ (ਜੀ. ਐੱਸ.ਟੀ) ਪ੍ਰਬੰਧਾਂ ਤਹਿਤ ਰਜਿਸਟ੍ਰੇਸ਼ਨ ਲਈ ਆਖਰੀ ਤਰੀਕ ਦਾ ਇੰਤਜ਼ਾਰ ਨਾ ਕਰੋ, ਸਗੋਂ 30 ਜੁਲਾਈ ਤੋਂ ਪਹਿਲਾਂ ਹੀ ਰਜਿਸਟ੍ਰੇਸ਼ਨ ਕਰਵਾ ਲਈ ਜਾਵੇ। ਇਸ ਦੇ ਨਾਲ ਹੀ ਇਸ ਤਰ੍ਹਾਂ ਨਾ ਕਰਨ ਵਾਲੇ 'ਤੇ ਪੈਨਲਟੀ ਲੱਗੇਗੀ। ਵਿੱਤ ਮੰਤਰਾਲੇ ਨੇ ਸ਼ਨੀਵਾਰ ਨੂੰ ਇਸ ਸਬੰਧੀ ਇਕ ਬਿਆਨ ਜਾਰੀ ਕੀਤਾ।
ਮੰਤਰਾਲੇ ਨੇ ਕਿਹਾ ਕਿ ਜੀ. ਐੱਸ. ਟੀ. ਪ੍ਰਬੰਧਾਂ 'ਚ ਕਿਸੇ ਬਿਜ਼ਨੈੱਸ ਅਤੇ 20 ਲੱਖ ਤੋਂ ਜ਼ਿਆਦਾ ਐਨੁਅਲ ਟਰਨਓਵਰ ਕਰਾਉਣ ਦੀ ਜਰੂਰਤ ਹੈ, ਜਿੱਥੇ ਉਹ ਟੈਕਸੇਬਲ ਅਪਲਾਈ ਕਰ ਰਹੇ ਹਨ। ਮੰਤਰਾਲੇ ਮੁਤਾਬਕ ਇਸ ਤਰ੍ਹਾਂ ਦੇ ਲੋਕਾਂ ਨੂੰ ਰਜਿਸਟ੍ਰੇਸ਼ਨ ਕਰਵਾਉਣ ਦੀ ਲੋੜ ਨਹੀਂ ਹੈ। ਜੇਕਰ ਉਹ ਦੋਵਾਂ ਦੀ ਸਪਲਾਈ ਨਾਲ ਜੁੜੇ ਹੋਏ ਹਨ। ਮੰਤਰਾਲੇ ਨੇ ਰਜਿਸਟ੍ਰੇਸ਼ਨ ਲਈ ਅਪਲਾਈ ਕਰਨ ਲਈ ਟਾਈਮ ਲਾਈਨ ਵੀ ਜਾਰੀ ਕੀਤੀ ਹੈ।
ਏ. ਸੀ. ਈ. ਐੱਸ. 'ਤੇ ਵੀ ਕਰਵਾਉਣਾ ਹੋਵੇਗਾ ਰਜਿਸਟ੍ਰੇਸ਼ਨ
ਜੀ. ਐੱਸ. ਟੀ. ਦੀ ਵੈੱਬ ਸਾਈਟ 'ਤੇ ਐਨਰੋਲ ਕਰਾਉਣ ਤੋਂ ਬਾਅਦ ਖੁਦ ਦਾ ਯੂਜ਼ਰ ਨਾਂ ਅਤੇ ਪਾਸਵਰਡ ਨੂੰ ਆਪਟੋਮੇਸ਼ਨ ਆਫ ਸੈਂਟ੍ਰਲ ਐਕਸਾਈਜ਼ ਅਤੇ ਸਰਵਿਸ ਟੈਕਸ (ਏ. ਸੀ. ਈ. ਐੱਸ) ਦੀ ਵੈੱਬ ਸਾਈਟ 'ਤੇ ਵੀ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ। ਇੱਥੇ ਖੁਦ ਤੁਸੀਂ ਆਪਣੀ ਰਿਟਰਨ ਫਾਈਲ ਕਰ ਸਕਦੇ ਹੋ। ਜੇਕਰ ਤੁਸੀਂ ਜੀ. ਐੱਸ. ਟੀ. 'ਤੇ ਮਾਈਗ੍ਰੇਟ ਨਹੀਂ ਕਰਨਾ ਚਾਹੁੰਦੇ ਹੋ ਤਾਂ ਏ. ਸੀ. ਈ. ਐੱਸ. ਪੋਰਟਲ 'ਤੇ ਕਨਫਰਮ ਕਰ ਦਿਉ। ਇਸ ਤਰ੍ਹਾਂ ਕਰਨ ਨਾਲ ਤੁਹਾਡੀ ਆਈ. ਡੀ. ਅਤੇ ਪਾਸਵਰਡ ਰੱਦ ਹੋ ਜਾਵੇਗਾ। ਤੁਸੀਂ ਕ੍ਰੈਡਿਟ ਮਾਇਗ੍ਰੇਸ਼ਨ ਨਹੀਂ ਕਰ ਸਕੋਗੇ। ਸੈਂਟ੍ਰਲ ਜੀ. ਐੱਸ. ਟੀ. ਅਤੇ ਸਟੇਟ ਜੀ. ਐੱਸ. ਟੀ. ਲਈ ਇਕ ਹੀ ਐਨਰੋਲਮੈਂਟ ਨੰਬਰ ਹੋਵੇਗਾ।