ਬਰਿਸਟਾ ਕੌਫੀ ਕੰਪਨੀ ਨੂੰ ਵੱਡਾ ਝਟਕਾ : ਪੇਪਰ ਕੱਪ ਦੇ 5 ਰੁਪਏ ਵਾਧੂ ਵਸੂਲਣ ’ਤੇ ਲੱਗਾ ਇੰਨਾ ਜੁਰਮਾਨਾ

12/28/2023 10:59:39 AM

ਚੰਡੀਗੜ੍ਹ (ਇੰਟ.)– ਜ਼ਿਲ੍ਹਾ ਖਪਤਕਾਰ ਵਿਵਾਦ ਹੱਲ ਕਮਿਸ਼ਨ-2 ਦੇ ਹਾਲ ਹੀ ਦੇ ਫ਼ੈਸਲੇ ਵਿਚ ਕੌਫੀ ਦੀ ਦਿੱਗਜ਼ ਕੰਪਨੀ ਬਰਿਸਟਾ ਕੌਫੀ ਕੰਪਨੀ ਲਿਮਟਿਡ ਨੂੰ ਪੇਪਰ ਕੱਪ ਦੇ 5 ਰੁਪਏ ਵਾਧੂ ਵਸੂਲਣ ’ਤੇ ਇਕ ਗਾਹਕ ਨੂੰ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ - ਮੋਦੀ ਸਰਕਾਰ ਦਾ ਵੱਡਾ ਉਪਰਾਲਾ, ਭਾਰਤ ਬ੍ਰਾਂਡ ਦੇ ਤਹਿਤ ਹੁਣ ਲੋਕਾਂ ਨੂੰ ਵੇਚੇ ਜਾਣਗੇ ਸਸਤੇ ਚੌਲ, ਜਾਣੋ ਕੀਮਤ

ਕੀ ਹੈ ਮਾਮਲਾ
ਸ਼ਿਕਾਇਤਕਰਤਾ ਪੈਂਸੀ ਸਿੰਘ ਸੋਨੀ ਵਲੋਂ ਬਰਿਸਟਾ ਖ਼ਿਲਾਫ਼ ਦਾਇਰ ਮਾਮਲੇ ਵਿਚ ਦੋਸ਼ ਲਾਇਆ ਗਿਆ ਸੀ ਕਿ 18 ਦਸੰਬਰ 2020 ਨੂੰ ਉਸ ਨੇ ਚੰਡੀਗੜ੍ਹ ਵਿਚ ਬਰਿਸਟਾ ਦੇ ਇਕ ਆਊਟਲੈੱਟ ’ਤੇ ਹੌਟ ਚਾਕਲੇਟ ਦਾ ਆਰਡਰ ਦਿੱਤਾ ਪਰ ਕੰਪਨੀ ਨੇ ਪੇਪਰ ਕੱਪ ਲਈ ਉਸ ਤੋਂ 5 ਰੁਪਏ ਵਾਧੂ ਫ਼ੀਸ ਲਈ। ਸ਼੍ਰੀਮਤੀ ਸੋਨੀ ਨੇ ਇਸ ਬਿਲਿੰਗ ਪ੍ਰਥਾ ਦਾ ਵਿਰੋਧ ਕੀਤਾ। ਬਰਿਸਟਾ ਨੇ ਆਪਣੇ ਬਚਾਅ ’ਚ ਸ਼ਿਕਾਇਤ ਦੇ ਤੱਥਾਂ ਦੇ ਆਧਾਰ ਨੂੰ ਸਵੀਕਾਰ ਕੀਤਾ ਪਰ ਪੈਕੇਜਿੰਗ ਫ਼ੀਸ ਲਗਾਉਣ ਨੂੰ ਉਚਿੱਤ ਠਹਿਰਾਉਂਦੇ ਹੋਏ ਤਰਕ ਦਿੱਤਾ ਕਿ ਆਦੇਸ਼ ਟੇਕ-ਅਵੇ ਲਈ ਸੀ। ਸੋਨੀ ਨੇਇਸ ਲਈ ਖਪਤਕਾਰ ਫੋਰਮ ਵੱਲ ਰੁਖ ਕੀਤਾ। ਇਸ ਤੋਂ ਇਲਾਵਾ ਬਰਿਸਤਾ ਨੇ ਸ਼੍ਰੀਮਤੀ ਸੋਨੀ ’ਤੇ ਆਪਣੇ ਪਰਿਵਾਰ ਨਾਲ ਮਿਲ ਕੇ ਝੂਠੀਆਂ ਅਤੇ ਗ਼ਲਤ ਸ਼ਿਕਾਇਤਾਂ ਦਰਜ ਕਰਾਉਣ ਦਾ ਦੋਸ਼ ਲਾਇਆ।

ਇਹ ਵੀ ਪੜ੍ਹੋ - ਚੋਣਾਂ ਤੋਂ ਪਹਿਲਾਂ ਸਸਤਾ ਹੋ ਸਕਦੈ ਪੈਟਰੋਲ-ਡੀਜ਼ਲ! ਇੰਨੇ ਰੁਪਏ ਘਟ ਸਕਦੀ ਹੈ ਕੀਮਤ

ਇਹ ਹੋਇਆ ਫ਼ੈਸਲਾ
ਜ਼ਿਲ੍ਹਾ ਖਪਤਕਾਰ ਵਿਵਾਦ ਹੱਲ ਕਮਿਸ਼ਨ-2 ਦੀ ਪ੍ਰਧਾਨ ਸੁਰਜੀਤ ਕੌਰ ਅਤੇ ਬੀ. ਐੱਮ. ਸ਼ਰਮਾ ਨੇ ਦੋਹਾਂ ਪੱਖਾਂ ਵਲੋਂ ਪੇਸ਼ ਸਬੂਤਾਂ ਦੀ ਜਾਂਚ ਕੀਤੀ। ਸੁਰਜੀਤ ਕੌਰ ਅਤੇ ਬੀ. ਐੱਮ. ਸ਼ਰਮਾ ਨੇ 13 ਦਸੰਬਰ 2023 ਨੂੰ ਆਪਣਾ ਫ਼ੈਸਲਾ ਜਾਰੀ ਰੱਖਿਆ। ਫੋਰਮ ਨੇ ਕਿਹਾ ਕਿ ਇਹ ਜ਼ਿਕਰ ਕਰਨਾ ਸਹੀ ਨਹੀਂ ਹੈ ਕਿ ਵਿਰੋਧੀ ਧਿਰਾਂ ਦੇ ਵਕੀਲ ਨੇ ਆਪਣੇ ਵਲੋਂ ਗਲਤੀ ਸਵੀਕਾਰ ਕੀਤੀ ਹੈ। ਫੋਰਮ ਨੇ ਵਿਰੋਧੀ ਧਿਰਾਂ ਨੂੰ ਸ਼ਿਕਾਇਤਕਰਤਾ ਨੂੰ 10,000 ਰੁਪਏ ਜੁਰਮਾਨ ਅਤੇ ਗ਼ਰੀਬ ਮਰੀਜ਼ ਫੰਡ/ਪੀ. ਜੀ. ਆਈ. ਚੰਡੀਗੜ੍ਹ ਦੇ ਖਾਤੇ ’ਚ 1000 ਰੁਪਏ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ।

ਇਹ ਵੀ ਪੜ੍ਹੋ - ਕੈਨੇਡਾ ਰਹਿ ਰਹੇ ਪੰਜਾਬ ਦੇ ਵਿਦਿਆਰਥੀਆਂ ਲਈ ਖ਼ਾਸ ਖ਼ਬਰ, ਓਰੇਨ ਦੇ ਰਿਹਾ 'ਸੁਨਹਿਰੀ ਤੋਹਫ਼ਾ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur