3 ਦਿਨ ਬੰਦ ਰਹਿਣਗੇ ਬੈਂਕ, ਵਧ ਸਕਦੀ ਹੈ ਤੁਹਾਡੀ ਪ੍ਰੇਸ਼ਾਨੀ

02/20/2020 9:20:00 PM

ਬਿਜ਼ਨੈੱਸ ਡੈਸਕ—ਜੇਕਰ ਤੁਹਾਨੂੰ ਬੈਂਕਿੰਗ ਨਾਲ ਜੁੜੇ ਕੰਮ ਹਨ ਤਾਂ ਹੁਣ ਤੁਹਾਨੂੰ ਸੋਮਵਾਰ ਤਕ ਦਾ ਇੰਤਜ਼ਾਰ ਕਰਨਾ ਹੋਵੇਗਾ। ਇਸ ਤੋਂ ਇਲਾਵਾ ਸ਼ੇਅਰ ਬਾਜ਼ਾਰ ਵੀ ਹੁਣ ਸੋਮਵਾਰ ਨੂੰ ਹੀ ਖੁੱਲੇਗਾ। ਇਸ ਖਬਰ 'ਚ ਅਸੀਂ ਤੁਹਾਨੂੰ ਦੱਸਾਂਗੇ ਕਿ ਹੁਣ ਆਖਿਰ ਕਿਉਂ ਲਗਾਤਾਰ ਤਿੰਨ ਦਿਨ ਬਾਜ਼ਾਰ ਅਤੇ ਬੈਂਕ ਬੰਦ ਰਹਿਣਗੇ। ਦਅਰਸਲ 21 ਫਰਵਰੀ ਭਾਵ ਸ਼ੁੱਕਰਵਾਰ ਨੂੰ ਮਹਾਸ਼ਿਵਰਾਤਰੀ ਹੈ। ਇਸ ਮੌਕੇ 'ਤੇ ਬੈਂਕਾਂ 'ਚ ਛੁੱਟੀ ਹੈ। ਇਸ ਤੋਂ ਇਲਾਵਾ 22 ਫਰਵਰੀ ਨੂੰ ਮਹੀਨੇ ਦਾ ਚੌਥਾ ਸ਼ਨੀਵਾਰ ਹੋਣ ਕਾਰਣ ਬੈਂਕ ਬੰਦ ਰਹਿਣਗੇ।

ਉੱਥੇ ਐਤਵਾਰ ਨੂੰ ਤਾਂ ਵੈਸੇ ਵੀ ਛੁੱਟੀ ਹੁੰਦੀ ਹੈ। ਕਹਿਣ ਦਾ ਮਤਲਬ ਇਹ ਹੈ ਕਿ ਲਗਾਤਾਰ ਹੁਣ 3 ਦਿਨ ਬੈਂਕਾਂ 'ਚ ਕੋਈ ਕੰਮ ਨਹੀਂ ਹੋਵੇਗਾ। ਇਹ ਸੰਭਵ ਹੈ ਕਿ ਕੈਸ਼ ਦੀ ਵੀ ਕਿੱਲਤ ਹੋ ਸਕਦੀ ਹੈ। ਅਜਿਹੇ 'ਚ ਜ਼ਰੂਰੀ ਹੈ ਕਿ ਅਜੇ ਕੈਸ਼ ਦਾ ਇੰਤਜ਼ਾਮ ਕਰ ਲਵੋ। ਹਾਲਾਂਕਿ ਇਸ ਦੌਰਾਨ ਆਨਲਾਈਨ ਬੈਂਕਿੰਗ 'ਤੇ ਕੋਈ ਅਸਰ ਨਹੀਂ ਪਵੇਗਾ। ਇਹ ਪਹਿਲਾਂ ਦੀ ਤਰ੍ਹਾਂ ਚੱਲਦਾ ਰਹੇਗਾ। ਉੱਥੇ ਬੈਂਕ 'ਚ ਕੰਮਕਾਜ ਕਰਵਾਉਣ ਲਈ ਸੋਮਵਾਰ ਤਕ ਦਾ ਇੰਤਜ਼ਾਰ ਕਰਨਾ ਹੋਵੇਗਾ। ਇਸੇ ਤਰ੍ਹਾਂ ਮਹਾਸ਼ਿਵਰਾਤਰੀ ਕਾਰਣ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਬੰਦ ਹੈ। ਉੱਥੇ ਸ਼ਨੀਵਾਰ ਅਤੇ ਐਤਵਾਰ ਨੂੰ ਸ਼ੇਅਰ ਬਾਜ਼ਾਰ 'ਚ ਹਫਤਾਵਾਰ ਛੁੱਟੀ ਹੁੰਦੀ ਹੈ। ਕਹਿਣਾ ਦਾ ਮਤਲਬ ਹੈ ਕਿ ਲਗਾਤਾਰ ਤਿੰਨ ਦਿਨ ਤਕ ਸ਼ੇਅਰ ਬਾਜ਼ਾਰ 'ਚ ਕਾਰੋਬਾਰ ਨਹੀਂ ਹੋਵੇਗਾ।

Karan Kumar

This news is Content Editor Karan Kumar