ਲਗਾਤਾਰ ਚਾਰ ਦਿਨ ਬੰਦ ਰਹਿਣਗੇ ਬੈਂਕ, ਮੁਸ਼ਕਲ ਤੋਂ ਬਚਣ ਲਈ ਛੁੱਟੀਆਂ ਮੁਤਾਬਕ ਬਣਾਓ ਯੋਜਨਾ

01/26/2023 5:47:05 PM

ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ ਆਮ ਬਜਟ ਪੇਸ਼ ਕਰਨ ਜਾ ਰਹੇ ਹਨ। ਬਜਟ ਤੋਂ ਠੀਕ ਪਹਿਲਾਂ ਬੈਂਕ ਲਗਾਤਾਰ ਚਾਰ ਦਿਨ ਬੰਦ ਰਹਿਣਗੇ। ਬੈਂਕ ਯੂਨੀਅਨ ਨੇ 30 ਅਤੇ 31 ਜਨਵਰੀ ਨੂੰ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਹੈ। ਬਜਟ ਤੋਂ ਠੀਕ ਪਹਿਲਾਂ ਬੈਂਕ ਕਰਮਚਾਰੀ ਹੜਤਾਲ 'ਤੇ ਜਾ ਰਹੇ ਹਨ। ਇਸ ਤੋਂ ਠੀਕ ਪਹਿਲਾਂ ਸ਼ਨੀਵਾਰ ਅਤੇ ਐਤਵਾਰ ਹੋਣ ਕਾਰਨ ਬੈਂਕ ਬੰਦ ਰਹਿਣਗੇ, ਯਾਨੀ ਆਮ ਬਜਟ ਤੋਂ ਪਹਿਲਾਂ ਲਗਾਤਾਰ ਚਾਰ ਦਿਨ ਬੈਂਕ ਬੰਦ ਰਹਿਣਗੇ।

ਲਗਾਤਾਰ ਚਾਰ ਦਿਨ ਬੈਂਕ ਬੰਦ ਰਹਿਣ ਕਾਰਨ ਬੈਂਕ ਖਾਤਾ ਧਾਰਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨ ਪੈ ਸਕਦਾ ਹੈ। ਬੈਂਕ ਹੜਤਾਲ ਅਤੇ ਦੋ ਦਿਨਾਂ ਦੀ ਹਫਤਾਵਾਰੀ ਛੁੱਟੀ ਦੇ ਕਾਰਨ, ਤੁਹਾਨੂੰ ਬੈਂਕ ਤੋਂ ਨਕਦੀ ਕਢਵਾਉਣ, ਜਮ੍ਹਾ ਕਰਨ, ਚੈੱਕ ਕਲੀਅਰੈਂਸ ਅਤੇ ਡਰਾਫਟ ਬਣਾਉਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਤੁਹਾਨੂੰ ATM ਤੋਂ ਨਕਦੀ ਕਢਵਾਉਣ 'ਚ ਵੀ ਦਿੱਕਤ ਆ ਸਕਦੀ ਹੈ। ਹਾਲਾਂਕਿ ਬੈਂਕਾਂ ਦਾ ਕਹਿਣਾ ਹੈ ਕਿ ਉਹ ਇਸ ਨਾਲ ਨਜਿੱਠਣ ਲਈ ਜ਼ਰੂਰੀ ਕਦਮ ਚੁੱਕ ਰਹੇ ਹਨ।

ਇਹ ਵੀ ਪੜ੍ਹੋ : PM ਸ਼ਾਹਬਾਜ਼ ਦੀ ਅਪੀਲ 'ਤੇ ਭਾਰਤ ਨੇ ਦਿਖਾਈ ਉਦਾਰਤਾ, ਪਾਕਿਸਤਾਨ ਨੂੰ ਦਿੱਤਾ ਸੱਦਾ

ਜਾਣੋ ਬੈਂਕ ਕਦੋਂ ਤੱਕ ਬੰਦ ਰਹਿਣਗੇ

ਸਭ ਤੋਂ ਪਹਿਲਾਂ 26 ਜਨਵਰੀ ਨੂੰ ਗਣਤੰਤਰ ਦਿਵਸ ਕਾਰਨ ਬੈਂਕ ਬੰਦ ਰਹਿਣਗੇ। ਬੈਂਕ 27 ਜਨਵਰੀ ਨੂੰ ਵੀ ਆਮ ਵਾਂਗ ਕੰਮ ਕਰਦੇ ਰਹਿਣਗੇ। 28 ਜਨਵਰੀ ਨੂੰ ਮਹੀਨੇ ਦਾ ਚੌਥਾ ਸ਼ਨੀਵਾਰ ਹੈ, ਜਿਸ ਕਾਰਨ ਬੈਂਕਾਂ 'ਚ ਛੁੱਟੀ ਰਹੇਗੀ। 29 ਜਨਵਰੀ ਨੂੰ ਐਤਵਾਰ ਕਾਰਨ ਬੈਂਕ ਬੰਦ ਰਹਿਣਗੇ। ਬੈਂਕ ਯੂਨੀਅਨ ਨੇ 30 ਅਤੇ 31 ਜਨਵਰੀ ਨੂੰ ਹੜਤਾਲ ਦਾ ਸੱਦਾ ਦਿੱਤਾ ਹੈ। ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨ ਨੇ ਦੋ ਦਿਨਾਂ ਲਈ ਸਾਰੀਆਂ ਬੈਂਕ ਯੂਨੀਅਨਾਂ ਦੀ ਬੈਂਕ ਹੜਤਾਲ ਦਾ ਸੱਦਾ ਦਿੱਤਾ ਹੈ। ਬੈਂਕ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ 'ਤੇ ਦਬਾਅ ਬਣਾਉਣ ਲਈ ਹੜਤਾਲ 'ਤੇ ਜਾ ਰਹੇ ਹਨ। ਅਜਿਹੇ ਸਥਿਤੀ ਵਿਚ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ।

ਇਹ ਵੀ ਪੜ੍ਹੋ : ਭਾਰਤੀ ਆਂਡਿਆਂ ਦੇ ਐਕਸਪੋਰਟ ਦੇ ਵੱਡੇ ਕੇਂਦਰ ਵਜੋਂ ਉੱਭਰਿਆ ਮਲੇਸ਼ੀਆ

ਜਾਣੋ ਕੀ ਹੈ ਬੈਂਕ ਯੂਨੀਅਨ ਦੀ ਮੰਗ

ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਸਰਕਾਰ ਨਾਲ ਗੱਲ ਕਰ ਰਹੇ ਹਨ ਪਰ ਉਨ੍ਹਾਂ ਨੂੰ ਕੋਈ ਹਾਂ ਪੱਖੀ ਜਵਾਬ ਨਹੀਂ ਮਿਲ ਰਿਹਾ। ਐਸੋਸੀਏਸ਼ਨ ਦੇ ਜਨਰਲ ਸਕੱਤਰ ਸੀਐਚ ਵੈਂਕਟਚਲਮ ਨੇ ਕਿਹਾ ਕਿ ਅਸੀਂ ਲੰਬੇ ਸਮੇਂ ਤੋਂ ਮੰਗ ਕਰ ਰਹੇ ਹਾਂ ਕਿ ਬੈਂਕਿੰਗ ਦਾ ਕੰਮ ਪੰਜ ਦਿਨਾਂ ਲਈ ਕੀਤਾ ਜਾਵੇ। ਪੈਨਸ਼ਨ ਸਮੀਖਿਆ ਨੂੰ ਅਪਡੇਟ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦੀ ਮੰਗ ਹੈ ਕਿ ਐਨਪੀਐਸ ਨੂੰ ਖ਼ਤਮ ਕੀਤਾ ਜਾਵੇ। ਤਨਖ਼ਾਹ ਵਾਧੇ ਦੀ ਗੱਲ ਲੰਮੇ ਸਮੇਂ ਤੋਂ ਲਟਕ ਰਹੀ ਹੈ। ਬੈਂਕਾਂ ਵਿੱਚ ਸਾਰੇ ਕੈਂਡਰਾਂ 'ਤੇ ਭਰਤੀ ਬੰਦ ਕਰ ਦਿੱਤੀ ਗਈ ਹੈ, ਜਿਸ ਦੀ ਅਸੀਂ ਮੰਗ ਕਰ ਰਹੇ ਹਾਂ।

ਇਹ ਵੀ ਪੜ੍ਹੋ : ਇਸ ਵਾਰ ਹੋਵੇਗੀ ਰਿਕਾਰਡ GST ਵਸੂਲੀ! ਵਸਤਾਂ ਦੀ ਆਵਾਜਾਈ ’ਚ ਆਇਆ ਜ਼ਬਰਦਸਤ ਉਛਾਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 

Harinder Kaur

This news is Content Editor Harinder Kaur