ਸਮੇਂ 'ਤੇ ਨਿਪਟਾ ਲਓ ਆਪਣੇ ਜ਼ਰੂਰੀ ਕੰਮ, ਲਗਾਤਾਰ 4 ਦਿਨ ਬੰਦ ਰਹਿਣਗੇ ਬੈਂਕ

10/17/2019 11:49:56 AM

ਬਿਜ਼ਨੈੱਸ ਡੈਸਕ—ਜੇਕਰ ਤੁਹਾਡਾ ਬੈਂਕਿੰਗ ਨਾਲ ਜੁੜਿਆ ਕੋਈ ਕੰਮ ਹੈ ਤਾਂ ਛੇਤੀ ਕਰ ਲਓ ਕਿਉਂਕਿ ਇਸ ਮਹੀਨੇ ਬੈਂਕ ਲਗਾਤਾਰ ਛੇ ਦਿਨਾਂ ਲਈ ਬੰਦ ਰਹਿਣਗੇ। ਦੀਵਾਲੀ ਤੋਂ ਠੀਕ ਪਹਿਲਾਂ ਬੈਂਕਾਂ 'ਚ ਹੜਤਾਲ ਰਹਿਣ ਦੀ ਸੰਭਾਵਨਾ ਹੈ। ਭਾਰਤੀ ਟ੍ਰੇਡ ਟੂਨੀਅਨ ਕਾਂਗਰਸ ਨੇ 10 ਬੈਂਕਾਂ ਦੇ ਰਲੇਵੇਂ ਦੇ ਵਿਰੋਧ 'ਚ 22 ਅਕਤੂਬਰ ਨੂੰ ਹੜਤਾਲ ਦੀ ਘੋਸ਼ਣਾ ਕੀਤੀ ਹੈ। ਇਸ ਹੜਤਾਲ 'ਚ ਅਖਿਲ ਭਾਰਤੀ ਕਰਮਚਾਰੀ ਸੰਘ ਅਤੇ ਭਾਰਤੀ ਬੈਂਕ ਕਰਮਚਾਰੀ ਪਰਿਸੰਘ ਵੀ ਸ਼ਾਮਲ ਰਹਿਣਗੇ।


ਦੀਵਾਲੀ 'ਤੇ ਵੀ ਬੰਦ ਰਹਿਣ ਬੈਂਕ
22 ਅਕਤੂਬਰ ਤੋਂ ਪਹਿਲਾਂ 20 ਅਕਤੂਬਰ ਨੂੰ ਐਤਵਾਰ ਹੋਣ ਦੀ ਵਜ੍ਹਾ ਦੀ ਬੈਂਕਾਂ ਦੀ ਛੁੱਟੀ ਹੋਵੇਗੀ। ਇਸ ਤਰ੍ਹਾਂ 26 ਅਕਤੂਬਰ ਨੂੰ ਸ਼ਨੀਵਾਰ ਦੀ ਵਜ੍ਹਾ ਨਾਲ ਬੈਂਕ ਬੰਦ ਰਹਿਣਗੇ। ਕਹਿਣ ਦਾ ਮਤਲਬ ਇਹ ਹੈ ਕਿ ਦੀਵਾਲੀ (27 ਅਕਤੂਬਰ) ਤੋਂ ਪਹਿਲੇ 3 ਦਿਨ ਬੈਂਕ ਬੰਦ ਰਹਿਣਗੇ। ਉੱਧਰ 27 ਅਕਤੂਬਰ ਨੂੰ ਦੀਵਾਲੀ ਅਤੇ ਐਤਵਾਰ ਹੈ। ਲਿਹਾਜ਼ਾ 27 ਅਕਤੂਬਰ ਨੂੰ ਵੀ ਬੈਂਕਾਂ ਦੀ ਛੁੱਟੀ ਰਹੇਗੀ। ਦੀਵਾਲੀ ਦੇ ਬਾਅਦ 28 ਅਕਤੂਬਰ ਨੂੰ ਗੋਵਰਧਨ ਪੂਜਾ ਦੇ ਕਾਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਬੈਂਕ ਨਹੀਂ ਖੁੱਲ੍ਹਣਗੇ। ਇਸ ਦੇ ਇਲਾਵਾ29 ਅਕਤੂਬਰ ਨੂੰ ਭਈਆ ਦੂਜ ਦਾ ਤਿਉਹਾਰ ਮਨਾਇਆ ਜਾਵੇਗਾ, ਜਿਸ ਦੇ ਚੱਲਦੇ ਬੈਂਕਾਂ ਦਾ ਕੰਮਕਾਜ਼ ਬੰਦ ਰਹੇਗਾ।


10 ਸਰਕਾਰੀ ਬੈਂਕਾਂ ਦੇ ਰਲੇਵੇਂ ਦਾ ਐਲਾਨ
ਦੱਸ ਦੇਈਏ ਕਿ ਬੀਤੇ ਦਿਨੀਂ ਸਰਕਾਰ ਨੇ 10 ਸਰਕਾਰੀ ਬੈਂਕਾਂ ਨੂੰ ਮਿਲਾ ਕੇ 4 ਵੱਡੇ ਬੈਂਕ ਬਣਾਉਣ ਦਾ ਫੈਸਲਾ ਕੀਤਾ ਹੈ। ਬੈਂਕ ਕਰਮਚਾਰੀ ਇਸ ਦਾ ਵਿਰੋਧ ਕਰ ਰਹੇ ਹਨ। ਉੱਧਰ ਆਂਧਰਾ ਬੈਂਕ, ਇਲਾਹਾਬਾਦ ਬੈਂਕ, ਸਿੰਡੀਕੇਟ ਬੈਂਕ, ਕਾਰਪੋਰੇਸ਼ਨ ਬੈਂਕ, ਯੂਨਾਈਟੇਡ ਬੈਂਕ ਆਫ ਇੰਡੀਆ ਅਤੇ ਓਰੀਐਂਟਲ ਬੈਂਕ ਆਫ ਕਾਰਮਰਸ ਦੀ ਮੌਜੂਦਗੀ ਨਹੀਂ ਰਹੇਗੀ

Aarti dhillon

This news is Content Editor Aarti dhillon