10 ਲੱਖ ਕਰੋੜ ਰੁ: ਦੇ ਕਰਜ਼ਿਆਂ ਦਾ ਪੁਨਰਗਠਨ ਕਰ ਸਕਦੇ ਹਨ ਬੈਂਕ

09/06/2020 8:57:10 PM

ਨਵੀਂ ਦਿੱਲੀ— ਬੈਂਕ ਕੋਵਿਡ-19 ਮਹਾਮਾਰੀ ਦੌਰ 'ਚ 10 ਲੱਖ ਕਰੋੜ ਰੁਪਏ ਤੋਂ ਵੱਧ ਦੇ ਕਰਜ਼ਿਆਂ ਦਾ ਪੁਨਰਗਠਨ ਕਰ ਸਕਦੇ ਹਨ। ਇਨ੍ਹਾਂ 'ਚ ਜ਼ਿਆਦਾਤਰ ਕਰਜ਼ੇ ਹਵਾਬਾਜ਼ੀ, ਵਪਾਰਕ ਅਤੇ ਹੋਟਲ ਕਾਰੋਬਾਰ ਵਰਗੇ 5-6 ਪ੍ਰਭਾਵਿਤ ਕਾਰੋਬਾਰੀ ਖੇਤਰ ਦੀਆਂ ਇਕਾਈਆਂ ਦੇ ਹੋਣਗੇ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪਿਛਲੇ ਹਫ਼ਤੇ ਹੀ ਬੈਂਕਾਂ ਅਤੇ ਗੈਰ ਬੈਂਕਿੰਗ ਵਿੱਤੀ ਕੰਪਨੀਆਂ (ਐੱਨ. ਬੀ. ਐੱਫ. ਸੀ.) ਨੂੰ ਕੋਵਿਡ-19 ਕਾਰਨ ਸੰਕਟਗ੍ਰਸਤ ਖਾਤਿਆਂ ਦੇ ਕਰਜ਼ ਦਾ ਇਕ ਵਾਰ ਲਈ ਪੁਨਰਗਠਨ ਕਰਨ ਦੀ ਯੋਜਨਾ ਸ਼ੁਰੂ ਕਰਨ ਦੀ ਬੇਨਤੀ ਕੀਤੀ ਸੀ।

ਵਿੱਤ ਮੰਤਰੀ ਨੇ ਇਹ ਯੋਜਨਾ ਘੱਟੋ-ਘੱਟ 15 ਸਤੰਬਰ ਤੱਕ ਸ਼ੁਰੂ ਕਰਨ ਨੂੰ ਕਿਹਾ ਸੀ। ਜਨਤਕ ਖੇਤਰ ਦੇ ਇਕ ਬੈਂਕ ਦੇ ਉੱਚ ਅਧਿਕਾਰੀ ਨੇ ਕਿਹਾ ਕਿ ਇਸ ਤਰ੍ਹਾਂ ਦੀ ਯੋਜਨਾ ਬੈਂਕ ਤੇ ਕਰਜ਼ਦਾਰਾਂ ਦੋਹਾਂ ਲਈ ਫਾਇਦੇਮੰਦ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਇਕ ਤਰ੍ਹਾਂ ਕੰਪਨੀਆਂ ਆਪਣੇ ਕਾਰੋਬਾਰ ਨੂੰ ਐੱਨ. ਪੀ. ਏ. ਘੋਸ਼ਿਤ ਹੋਣ ਤੋਂ ਬਚਾ ਸਕਣਗੀਆਂ, ਦੂਜੇ ਪਾਸੇ ਬੈਂਕਾਂ ਨੂੰ ਪੁਨਰਗਠਿਤ ਕਰਜ਼ ਦੇ ਮਾਮਲੇ 'ਚ ਘੱਟ ਪੂੰਜੀ ਦੀ ਵਿਵਸਥਾ ਕਰਨੀ ਪਵੇਗੀ।
ਉਨ੍ਹਾਂ ਕਿਹਾ ਕਿ ਬੈਂਕਾਂ ਨੂੰ ਪੁਨਰਗਠਨ 'ਤੇ ਉਸ ਕਰਜ਼ ਦੇ ਸਿਰਫ 10 ਫੀਸਦੀ ਦੇ ਬਰਾਬਰ ਰਾਸ਼ੀ ਦੀ ਵਿਵਸਥਾ ਕਰਨੀ ਪਵੇਗੀ, ਜਦੋਂ ਐੱਨ. ਪੀ. ਏ. ਹੋਣ 'ਤੇ ਇਹ ਵਿਵਸਥਾ ਸ਼ੁਰੂ 'ਚ ਹੀ 15 ਫੀਸਦੀ ਕਰਨੀ ਹੁੰਦੀ ਹੈ। ਅਧਿਕਾਰੀ ਨੇ ਕਿਹਾ ਕਿ ਇਸ 5 ਫੀਸਦੀ ਦਾ ਫਾਇਦਾ ਬੈਂਕਾਂ ਨੂੰ ਕਰਜ਼ ਪੁਨਰਗਠਨ ਲਈ ਪ੍ਰੇਰਿਤ ਕਰੇਗਾ।

Sanjeev

This news is Content Editor Sanjeev