ਅੱਜ ਬੰਦ ਰਹਿਣਗੇ ਬੈਂਕ, PO, LIC ਦਫ਼ਤਰ, ਟ੍ਰੇਡ ਯੂਨੀਅਨ ਦੀ ਹੜਤਾਲ ਜਾਰੀ

03/29/2022 11:12:38 AM

ਬਿਜਨੈੱਸ ਡੈਸਕ- ਨਿੱਜੀਕਰਨ ਦੇ ਖ਼ਿਲਾਫ਼ ਅਤੇ ਹੋਰ ਮੰਗਾਂ ਨੂੰ ਲੈ ਕੇ ਟ੍ਰੇਡ ਯੂਨੀਅਨ ਦੇ ਮੈਂਬਰਾਂ ਨੇ ਸੋਮਵਾਰ ਨੂੰ ਹੜਤਾਲ ਕਰਕੇ ਪੂਰੀ ਤਰ੍ਹਾਂ ਨਾਲ ਕੰਮ ਬੰਦ ਰੱਖਿਆ। ਐੱਸ.ਬੀ.ਆਈ. ਬ੍ਰਾਂਚ ਨੂੰ ਛੱਡ ਕੇ ਸ਼ਹਿਰ ਦੇ ਤਕਰੀਬਨ ਸਾਰੇ ਸਰਕਾਰੀ ਬੈਂਕਾਂ ਨੇ ਹੜਤਾਲ ਦਾ ਸਮਰਥਨ ਕੀਤਾ। ਪਹਿਲੇ ਦਿਨ ਸਰਕਾਰੀ ਬੈਂਕ ਬੰਦ ਹੋਣ ਦੇ ਕਾਰਨ 325 ਕਰੋੜ ਦੇ ਕਰੀਬ ਦਾ ਕਾਰੋਬਾਰ ਪ੍ਰਭਾਵਿਤ ਹੋਇਆ ਹੈ ਅਤੇ 24 ਹਜ਼ਾਰ ਦੇ ਕਰੀਬ ਚੈੱਕ ਕਲੀਅਰ ਨਹੀਂ ਹੋ ਪਾਏ। 31 ਮਾਰਚ ਨੇੜੇ ਹੈ ਅਤੇ ਇਸ ਸਮੇਂ ਲੋਕ ਬੈਂਕਾਂ 'ਚ ਵੱਖ-ਵੱਖ ਟੈਕਸ ਦੇ ਕਾਗਜ਼ਾਤ ਜਮ੍ਹਾ ਕਰਵਾ ਰਹੇ ਹਨ। 
ਪੋਸਟ ਆਫਿਸ ਅਤੇ ਐੱਲ.ਆਈ.ਸੀ. ਦੇ ਦਫ਼ਤਰ ਵੀ ਪੂਰੀ ਤਰ੍ਹਾਂ ਨਾਲ ਬੰਦ ਰਹੇ। ਮੰਗਲਵਾਰ ਨੂੰ ਵੀ ਸਰਕਾਰੀ ਬੈਂਕਾਂ ਦੇ ਅੱਗੇ ਪ੍ਰਦਰਸ਼ਨ ਕੀਤੇ ਜਾਣਗੇ। ਯੂਨੀਅਨ ਦੇ ਮੈਂਬਰਾਂ ਨੇ ਕਿਹਾ ਕਿ ਮੰਗਲਵਾਰ ਨੂੰ ਸਿਟੀ 'ਚ ਰੈਲੀ ਕੱਢੀ ਜਾਵੇਗੀ, ਜਿਸ 'ਚ ਟ੍ਰੇਡ ਯੂਨੀਅਨ ਨਾਲ ਸਬੰਧਤ ਸਾਰੇ ਮੈਂਬਰ ਹਿੱਸਾ ਲੈ ਰਹੇ ਹਨ। ਇਕ ਵਿਸ਼ਾਲ ਰੈਲੀ ਕੱਢੀ ਜਾਵੇਗੀ, ਜਿਸ ਨਾਲ ਸਰਕਾਰ ਦੀ ਕਰਮਚਾਰੀਆਂ ਦੇ ਪ੍ਰਤੀ ਨੀਤੀਆਂ ਦੇ ਬਾਰੇ 'ਚ ਜਾਣਕਾਰੀ ਵੀ ਦਿੱਤੀ ਜਾਵੇਗੀ। ਸੋਮਵਾਰ ਨੂੰ ਹੜਤਾਲ ਦੇ ਕਾਰਨ 225 ਕਰੋੜ ਦੇ 24 ਹਜ਼ਾਰ ਚੈੱਕ ਅਤੇ 100 ਕਰੋੜ ਰੁਪਏ ਕੈਸ਼ ਦਾ ਲੈਣ ਦੇਣ ਸਰਕਾਰੀ ਬੈਂਕਾਂ 'ਚ ਨਹੀਂ ਹੋ ਪਾਇਆ ਹੈ। ਇਸ ਦੌਰਾਨ ਪੋਸਟ ਆਫਿਸ, ਨਿਗਮ ਚੌਂਕ ਦੇ ਬਾਹਰ, ਬਿਜਲੀ ਦਫ਼ਤਰਾਂ ਦੇ ਬਾਹਰ, ਐੱਲ.ਆਈ.ਸੀ. ਦਫ਼ਤਰਾਂ ਦੇ ਬਾਹਰ ਧਰਨੇ ਲੱਗੇ। 
ਹੜਤਾਲ ਖਤਮ ਹੋਣ ਤੋਂ ਬਾਅਦ ਬੈਂਕ ਕਰਮਚਾਰੀਆਂ 'ਤੇ ਪਵੇਗਾ ਬੋਝ
ਦੋ ਦਿਨੀਂ ਹੜਤਾਲ ਖਤਮ ਹੋਣ ਬਾਅਦ ਬੈਂਕ ਕਰਮਚਾਰੀਆਂ 'ਤੇ ਬੋਝ ਵਧੇਗਾ ਹੀ, ਨਾਲ ਹੀ ਆਮ ਜਨਤਾ, ਜਿਨ੍ਹਾਂ ਨੇ ਟੈਕਸ ਅਤੇ ਕਾਗਜ਼ਾਤ ਜਮ੍ਹਾ ਕਰਵਾਉਣੇ ਹਨ, ਉਨ੍ਹਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੋ ਦਿਨ ਦਾ ਕੰਮ 31 ਮਾਰਚ ਤੋਂ ਪਹਿਲੇ ਹਰ ਹਾਲਤ 'ਚ ਨਿਪਟਾਉਣਾ ਹੋਵੇਗਾ। ਕੋਰੋੜਾਂ ਰੁਪਏ ਦੇ ਚੈੱਕ ਅਤੇ ਲੈਣ-ਦੇਣ ਨੂੰ ਦੋ ਦਿਨ 'ਚ ਹੀ ਕਲੀਅਰ ਕਰਨਾ ਹੋਵੇਗਾ। ਹੜਤਾਲ ਖਤਮ ਹੋਣ ਤੋਂ ਬਾਅਦ ਬੈਂਕਾਂ 'ਚ ਗਾਹਕਾੰ ਦੀ ਭਾਰੀ ਭੀੜ ਲੱਗੇਗੀ। ਸੋਮਵਾਰ ਨੂੰ ਵੀ ਬੈਂਕਾਂ 'ਚ ਹੜਤਾਲ ਹੋਣ ਦੇ ਚੱਲਦੇ ਕਾਫ਼ੀ ਲੋਕ ਵਾਪਸ ਗਏ, ਜਿਨ੍ਹਾਂ ਨੂੰ ਪੈਸਿਆਂ ਦੀ ਸਖ਼ਤ ਲੋੜ ਸੀ। 


Aarti dhillon

Content Editor

Related News