1 ਜੁਲਾਈ ਤੋਂ ਬਦਲ ਜਾਣਗੇ ਬੈਂਕ ਨਾਲ ਜੁੜੇ ਇਹ ਨਿਯਮ, ਜਾਣੋ ਤੁਹਾਡੇ 'ਤੇ ਕੀ ਪਏਗਾ ਅਸਰ

06/24/2020 2:24:12 PM

ਨਵੀਂ ਦਿੱਲੀ : ਕੋਰੋਨਾ ਆਫ਼ਤ ਕਾਰਨ ਬੈਂਕਾਂ ਨੇ ਆਪਣੇ ਗਾਹਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਕਈ ਨਿਯਮਾਂ ਵਿਚ ਬਦਲਾਅ ਕੀਤਾ ਸੀ, ਇਹ ਨਿਯਮ ਹੁਣ 1 ਜੁਲਾਈ ਤੋਂ ਬਦਲਣ ਜਾ ਰਹੇ ਹਨ। ਇਸ ਦੇ ਚਲਦੇ ਗਾਹਕਾਂ ਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਕਿਹੜੇ-ਕਿਹੜੇ ਨਿਯਮਾਂ ਵਿਚ ਬਦਲਾਅ ਹੋ ਰਿਹਾ ਹੈ, ਕਿਉਂਕਿ ਛੋਟੀ ਜਿਹੀ ਗਲਤੀ ਤੁਹਾਡਾ ਭਾਰੀ ਨੁਕਸਾਨ ਕਰ ਸਕਦੀ ਹੈ। ਦੱਸ ਦੇਈਏ ਕਿ ਏ.ਟੀ.ਐੱਮ. 'ਚੋਂ ਪੈਸੇ ਕਢਾਉਣ ਅਤੇ ਬਚਤ ਖ਼ਾਤੇ ਵਿਚ ਮਿਨੀਮਮ ਬੈਲੇਂਸ ਵਰਗੀਆਂ ਕਈ ਸਹੂਲਤਾਂ ਵਿਚ ਬਦਲਾਅ ਹੋਣ ਜਾ ਰਿਹਾ ਹੈ।

ਏ.ਟੀ.ਐੱਮ. 'ਚੋਂ ਪੈਸੇ ਕਢਾਉਣ ਦਾ ਨਿਯਮ
ਤਾਲਾਬੰਦੀ ਅਤੇ ਕੋਰੋਨਾ ਕਾਰਨ 1 ਜੁਲਾਈ ਤੋਂ ਏ.ਟੀ.ਐੱਮ. 'ਚੋਂ ਪੈਸੇ ਕਢਾਉਣ ਦੇ ਨਿਯਮ ਵਿਚ ਬਦਲਾਅ ਹੋਣ ਜਾ ਰਿਹਾ ਹੈ, ਜੋ ਤੁਹਾਡੀ ਜੇਬ 'ਤੇ ਬੋਝ ਵਧਾਏਗਾ। ਦੱਸ ਦੇਈਏ ਕਿ ਸਰਕਾਰ ਨੇ 3 ਮਹੀਨਿਆਂ ਲਈ ਏ.ਟੀ.ਐੱਮ. ਵਿਚੋਂ ਪੈਸੇ ਕਢਾਉਣ 'ਤੇ ਲੱਗਣ ਵਾਲੀ ਫੀਸ ਹਟਾ ਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਸੀ ਪਰ ਇਹ ਛੋਟ ਹੁਣ 30 ਜੂਨ 2020 ਤੋਂ ਖ਼ਤਮ ਹੋਣ ਜਾ ਰਹੀ ਹੈ।

ਪੀ.ਐੱਨ.ਬੀ. ਘਟਾ ਰਿਹਾ ਹੈ ਸੇਵਿੰਗ ਅਕਾਊਂਟ 'ਤੇ ਮਿਲਣ ਵਾਲੇ ਵਿਆਜ਼
ਪੰਜਾਬ ਨੈਸ਼ਨਲ ਬੈਂਕ ਨੇ ਬਚਤ ਖ਼ਾਤੇ (ਸੇਵਿੰਗ ਅਕਾਊਂਟ) 'ਤੇ ਮਿਲਣ ਵਾਲੀ ਵਿਆਜ਼ ਦਰ ਵਿਚ 0.50 ਫ਼ੀਸਦੀ ਦੀ ਕਟੌਤੀ ਕੀਤੀ ਹੈ। 1 ਜੁਲਾਈ ਤੋਂ ਬੈਂਕ ਦੇ ਬਚਤ ਖ਼ਾਤੇ 'ਤੇ ਵੱਧ ਤੋਂ ਵੱਧ 3.25 ਫ਼ੀਸਦੀ ਦਾ ਸਾਲਾਨਾ ਵਿਆਜ਼ ਮਿਲੇਗਾ। ਪੀ.ਐਨ.ਬੀ. ਦੇ ਬਚਤ ਖ਼ਾਤੇ ਵਿਚ 50 ਲੱਖ ਰੁਪਏ ਤੱਕ ਦੀ ਰਾਸ਼ੀ (ਬੈਲੇਂਸ) 'ਤੇ 3 ਫ਼ੀਸਦੀ ਸਾਲਾਨਾ ਅਤੇ 50 ਲੱਖ ਤੋਂ ਜ਼ਿਆਦਾ ਦੀ ਰਾਸ਼ੀ 'ਤੇ 3.25 ਫ਼ੀਸਦੀ ਸਾਲਾਨਾ ਦੀ ਵਿਆਜ਼ ਦਰ ਦੇ ਹਿਸਾਬ ਨਾਲ ਵਿਆਜ਼ ਮਿਲੇਗਾ। ਇਸ ਤੋਂ ਪਹਿਲਾਂ ਦੇਸ਼ ਦੇ ਸਭ ਤੋਂ ਵੱਡੇ ਬੈਂਕ ਐੱਸ.ਬੀ.ਆਈ. ਅਤੇ ਕੋਟਕ ਮਹਿੰਦਰਾ ਬੈਂਕ ਨੇ ਵੀ ਬਚਤ ਖ਼ਾਤੇ 'ਤੇ ਮਿਲਣ ਵਾਲੇ ਵਿਆਜ਼ ਵਿਚ ਕਟੌਤੀ ਕੀਤੀ ਸੀ।

ਬਚਤ ਖ਼ਾਤੇ 'ਚ ਘੱਟ ਤੋਂ ਘੱਟ ਬੈਲੇਂਸ ਰੱਖਣ ਦੀ ਮਿਆਦ ਖ਼ਤਮ
ਕੋਰੋਨਾ ਕਾਲ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਐਲਾਨ ਕੀਤਾ ਸੀ ਕਿ ਕਿਸੇ ਵੀ ਬੈਂਕ ਵਿਚ ਬਚਤ ਖ਼ਾਤੇ ਵਿਚ ਔਸਤ ਘੱਟ ਤੋਂ ਘੱਟ ਬੈਲੇਂਸ (Average Minimum Balance) ਰੱਖਣਾ ਜ਼ਰੂਰੀ ਨਹੀਂ ਹੋਵੇਗੀ। ਇਹ ਹੁਕਮ ਅਪ੍ਰੈਲ ਤੋਂ ਜੂਨ ਮਹੀਨੇ ਤੱਕ ਲਈ ਸੀ। ਅਜਿਹੇ ਵਿਚ ਖ਼ਾਤੇ ਵਿਚ ਘੱਟ ਤੋਂ ਘੱਟ ਰਾਸ਼ੀ ਨਾ ਹੋਣ 'ਤੇ ਵੀ ਲੋਕਾਂ ਨੂੰ ਕਿਸੇ ਤਰ੍ਹਾਂ ਦਾ ਜ਼ੁਰਮਾਨਾ ਨਹੀਂ ਚੁਕਾਉਣਾ ਸੀ ਪਰ ਹੁਣ 30 ਜੂਨ ਨੂੰ ਇਸ ਫੈਸਲੇ ਦੀ ਮਿਆਦ ਖ਼ਤਮ ਹੋਣ ਵਾਲੀ ਹੈ ਅਤੇ ਇਸ ਦਾ ਸਿੱਧਾ ਅਸਰ ਤੁਹਾਡੇ 'ਤੇ ਪੈਣ ਵਾਲਾ ਹੈ।


cherry

Content Editor

Related News