ਬੈਂਕ ਆਫ ਬੜੌਦਾ ਨੇ ਕਰਜ਼ ਕੀਤਾ 0.2 ਫੀਸਦੀ ਮਹਿੰਗਾ

02/06/2019 9:45:41 AM

ਨਵੀਂ ਦਿੱਲੀ—ਸਰਕਾਰੀ ਖੇਤਰ ਦੇ ਬੈਂਕ ਆਫ ਬੜੌਦਾ ਨੇ ਆਪਣੀ ਵਿਆਜ ਦਰ 0.2 ਫੀਸਦੀ ਵਧਾਉਣ ਦੀ ਮੰਗਲਵਾਰ ਨੂੰ ਘੋਸ਼ਣਾ ਕੀਤੀ। ਬੈਂਕ ਨੇ ਇਕ ਬਿਆਨ 'ਚ ਕਿਹਾ ਕਿ ਧਨ ਦੀ ਸੀਮਾਂਤ ਲਾਗਤ ਆਧਾਰਿਤ ਵਿਆਜ ਦਰ (ਐੱਮ.ਸੀ.ਐੱਲ.ਆਰ.) 'ਚ ਬਦਲਾਅ ਵੀਰਵਾਰ ਤੋਂ ਪ੍ਰਭਾਵੀ ਹੋਵੇਗਾ। ਬਿਆਨ ਮੁਤਾਬਕ ਤਿੰਨ ਮਹੀਨੇ ਦੀ ਐੱਮ.ਸੀ.ਐੱਲ.ਆਰ. 8.30 ਫੀਸਦੀ ਸਾਲਾਨਾ ਤੋਂ ਵਧਾ ਕੇ 8.50 ਫੀਸਦੀ ਕਰ ਦਿੱਤੀ ਹੈ। ਇਸ ਤਰ੍ਹਾਂ ਛੇ ਮਹੀਨੇ ਦੇ ਕਰਜ਼ ਲਈ ਇਹ ਦਰ 8.50 ਫੀਸਦੀ ਸਾਲਾਨਾ ਤੋਂ ਵਧਾ ਕੇ 8.70 ਫੀਸਦੀ ਕਰ ਦਿੱਤੀ ਗਈ ਹੈ। ਇਕ ਸਾਲ ਦੇ ਸਮੇਂ ਦੇ ਕਰਜ਼ ਦੇ ਲਈ ਵਿਆਜ ਦਰ 0.1 ਫੀਸਦੀ ਵਧਾ ਕੇ 8.75 ਫੀਸਦੀ ਕੀਤੀ ਗਈ ਹੈ। ਜ਼ਿਆਦਾਤਰ ਕਰਜ਼ਿਆਂ ਦੀ ਦਰ ਇਕ ਸਮੇਂ ਦੀ ਐੱਮ.ਸੀ.ਐੱਲ.ਆਰ. ਆਧਾਰ ਬਣਾ ਕੇ ਤੈਅ ਕੀਤੀ ਜਾਂਦੀ ਹੈ।

Aarti dhillon

This news is Content Editor Aarti dhillon