ਬੈਂਕ ਆਫ ਬੜੌਦਾ ਨੇ MCLR 'ਚ ਕੀਤੀ ਕਟੌਤੀ , ਕਰਜ਼ਾ ਹੋਵੇਗਾ ਸਸਤਾ

02/10/2020 5:11:29 PM

ਨਵੀਂ ਦਿੱਲੀ — ਪਬਲਿਕ ਸੈਕਟਰ ਦੇ ਬੈਂਕ, ਬੈਂਕ ਆਫ ਬੜੌਦਾ (BOB) ਨੇ ਆਪਣੀ ਸੀਮਾਂਤ ਲਾਗਤ ਅਧਾਰਤ ਵਿਆਜ ਦਰਾਂ (MCLR) ਵਿਚ ਸੋਮਵਾਰ ਨੂੰ 0.10 ਫੀਸਦੀ  ਦੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਨਵੀਆਂ ਦਰਾਂ 12 ਫਰਵਰੀ ਤੋਂ ਲਾਗੂ ਹੋਣਗੀਆਂ। ਬੈਂਕ ਵਲੋਂ ਕੀਤੀ ਗਈ ਇਸ ਕਟੌਤੀ ਨਾਲ ਕਰਜ਼ਾ ਲੈਣ ਵਾਲੇ ਨਵੇਂ ਗਾਹਕਾਂ ਲਈ ਮਕਾਨ, ਵਾਹਨ ਅਤੇ ਹੋਰ ਕਰਜ਼ੇ ਸਸਤੇ ਹੋਣਗੇ। ਬੈਂਕ ਵੱਲੋਂ ਜਾਰੀ ਬਿਆਨ ਅਨੁਸਾਰ ਦਰਾਂ ਵਿਚ ਕਟੌਤੀ ਤੋਂ ਬਾਅਦ ਇਕ ਸਾਲ ਦਾ ਐਮਸੀਐਲਆਰ 8.25 ਫੀਸਦੀ  ਤੋਂ ਘੱਟ ਕੇ 8.15 ਫੀਸਦੀ 'ਤੇ ਆ ਗਿਆ ਹੈ। ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਦੀ ਸਮੀਖਿਆ ਤੋਂ ਕੁਝ ਦਿਨਾਂ ਬਾਅਦ ਬੈਂਕ ਆਫ ਬੜੌਦਾ ਨੇ ਐਮ.ਸੀ.ਐਲ.ਆਰ. 'ਚ ਕਟੌਤੀ ਕੀਤੀ ਹੈ। RBI ਨੇ ਰੈਪੋ ਰੇਟ 5.15 ਫੀਸਦੀ 'ਤੇ ਬਰਕਰਾਰ ਰੱਖੀ ਹੈ, ਪਰ 1 ਲੱਖ ਕਰੋੜ ਰੁਪਏ ਤੱਕ ਦੀਆਂ ਪ੍ਰਤੀਭੂਤੀਆਂ ਨੂੰ ਰੈਪੋ ਦਰ 'ਤੇ ਖਰੀਦਣ ਦਾ ਐਲਾਨ ਕੀਤਾ ਹੈ। ਇਸ ਨਾਲ ਬੈਂਕਾਂ ਲਈ ਫੰਡਾਂ ਦੀ ਲਾਗਤ ਘੱਟ ਹੋਵੇਗੀ। BOB ਨੇ ਇਕ ਮਹੀਨੇ ਦੇ ਕਰਜ਼ੇ ਲਈ ਐਮ.ਸੀ.ਐਲ.ਆਰ. ਨੂੰ 0.05 ਫੀਸਦੀ ਘੱਟ ਕਰਕੇ 7.55 ਫੀਸਦੀ ਕਰ ਦਿੱਤਾ ਹੈ, ਜਦੋਂ ਕਿ ਇਕ ਦਿਨ, ਤਿੰਨ ਮਹੀਨੇ ਅਤੇ ਛੇ ਮਹੀਨੇ ਦੇ ਐਮ.ਸੀ.ਐਲ.ਆਰ. ਵਿਚ 0.10 ਫੀਸਦੀ ਦੀ ਕਟੌਤੀ ਕੀਤੀ ਗਈ ਹੈ।

ਆਓ ਜਾਣਦੇ ਹਾਂ ਕੀ ਹੁੰਦੀ ਹੈ ਐਮਸੀਐਲਆਰ?

ਅਪ੍ਰੈਲ 2016 ਤੋਂ ਬੈਂਕਾਂ ਨੇ ਕਰਜ਼ਿਆਂ ਲਈ ਵਸੂਲ ਕੀਤੇ ਜਾਣ ਵਾਲੇ ਵਿਆਜ ਦੀ ਥਾਂ ਐਮਸੀਐਲਆਰ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਜਦੋਂ ਤੁਸੀਂ ਕਿਸੇ ਬੈਂਕ ਤੋਂ ਕਰਜ਼ਾ ਲੈਂਦੇ ਹੋ ਤਾਂ ਬੈਂਕ ਵਲੋਂ ਲਈ ਗਈ ਘੱਟੋ ਘੱਟ ਵਿਆਜ ਦਰ ਨੂੰ ਅਧਾਰ ਦਰ ਕਿਹਾ ਜਾਂਦਾ ਹੈ। ਬੈਂਕ ਕਿਸੇ ਨੂੰ ਵੀ ਇਸ ਬੇਸ ਰੇਟ ਤੋਂ ਘੱਟ ਦਰ 'ਤੇ ਉਧਾਰ ਨਹੀਂ ਦੇ ਸਕਦੇ। ਇਸ ਅਧਾਰ ਦਰ ਦੀ ਥਾਂ 'ਤੇ ਬੈਂਕ ਹੁਣ ਐਮ.ਸੀ.ਐਲ.ਆਰ. ਦੀ ਵਰਤੋਂ ਕਰ ਰਹੇ ਹਨ। ਇਸ ਦੀ ਗਣਨਾ ਧਨਰਾਸ਼ੀ ਦੀ ਮਾਰਜਨਲ ਲਾਗਤ, ਆਵਰਤੀ ਪ੍ਰੀਮੀਅਮ, ਕਾਰਜਸ਼ੀਲ ਖਰਚਿਆਂ ਅਤੇ ਨਕਦ ਭੰਡਾਰ ਦੇ ਅਨੁਪਾਤ ਨੂੰ ਬਣਾਈ ਰੱਖਣ ਦੀ ਲਾਗਤ ਦੇ ਅਧਾਰ ਤੇ ਕੀਤੀ ਜਾਂਦੀ ਹੈ। ਬਾਅਦ 'ਚ ਇਸ ਗਣਨਾ ਦੇ ਆਧਾਰ 'ਤੇ ਲੋਨ ਦਿੱਤਾ ਜਾਂਦਾ ਹੈ। ਇਹ ਆਧਾਰ ਦਰ ਤੋਂ ਸਸਤਾ ਹੁੰਦਾ ਹੈ। ਇਸ ਕਾਰਨ ਹੋਮ ਲੋਨ ਵਰਗੇ ਕਰਜ਼ੇ ਵੀ ਇਸ ਦੇ ਲਾਗੂ ਹੋਣ ਤੋਂ ਬਾਅਦ ਤੋਂ ਕਾਫੀ ਸਸਤੇ ਹੋ ਗਏ ਹਨ।