ਬੰਧਨ ਬੈਂਕ ਦਾ ਮੁਨਾਫਾ 47.5 ਫੀਸਦੀ ਵਧਿਆ

07/18/2018 1:48:04 PM

ਨਵੀਂ ਦਿੱਲੀ—ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ 'ਚ ਬੰਧਨ ਬੈਂਕ ਦਾ ਮੁਨਾਫਾ 47.5 ਫੀਸਦੀ ਵਧ ਕੇ 481.7 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਬੰਧਨ ਬੈਂਕ ਦਾ ਮੁਨਾਫਾ 326.6 ਕਰੋੜ ਰੁਪਏ ਰਿਹਾ ਸੀ। 
ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ 'ਚ ਬੰਧਨ ਬੈਂਕ ਦੀ ਵਿਆਜ ਆਮਦਨ 39.5 ਫੀਸਦੀ ਵਧ ਕੇ 1,037.2 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਬੰਧਨ ਬੈਂਕ ਦੀ ਵਿਆਜ ਆਮਦਨ 743.5 ਕਰੋੜ ਰੁਪਏ ਰਹੀ ਸੀ। 
ਤਿਮਾਹੀ ਦਰ ਤਿਮਾਹੀ ਆਧਾਰ 'ਤੇ ਅਪ੍ਰੈਲ-ਜੂਨ ਤਿਮਾਹੀ 'ਚ ਬੰਧਨ ਬੈਂਕ ਦਾ ਗ੍ਰਾਸ ਐੱਨ.ਪੀ.ਏ. 1.25 ਫੀਸਦੀ ਤੋਂ ਮਾਮੂਲੀ ਵਧ ਕੇ 388.3 ਕਰੋੜ ਰੁਪਏ ਰਿਹਾ ਹੈ। ਤਿਮਾਹੀ ਆਧਾਰ 'ਤੇ ਅਪ੍ਰੈਲ-ਜੂਨ ਤਿਮਾਹੀ 'ਚ ਬੰਧਨ ਬੈਂਕ ਦਾ ਨੈੱਟ ਐੱਨ.ਪੀ.ਏ 172.9 ਕਰੋੜ ਰੁਪਏ ਤੋਂ ਵਧ ਕੇ 194.2 ਕਰੋੜ ਰੁਪਏ ਰਿਹਾ ਹੈ। 
ਤਿਮਾਹੀ ਆਧਾਰ 'ਤੇ ਪਹਿਲੀ ਤਿਮਾਹੀ 'ਚ ਬੰਧਨ ਬੈਂਕ ਦੀ ਪ੍ਰੋਵੀਜ਼ਨਿੰਗ 109.1 ਕਰੋੜ ਰੁਪਏ ਤੋਂ ਘੱਟ ਕੇ 80 ਕਰੋੜ ਰੁਪਏ ਰਹੀ ਹੈ, ਜਦਕਿ ਪਿਛਲੇ ਸਾਲ ਦੀ ਅਪ੍ਰੈਲ-ਜੂਨ ਤਿਮਾਹੀ 'ਚ ਪ੍ਰੋਵੀਜ਼ਨਿੰਗ 55.6 ਕਰੋੜ ਰੁਪਏ ਰਹੀ ਸੀ।
ਸਾਲ ਦਰ ਸਾਲ ਆਧਾਰ 'ਤੇ ਪਹਿਲੀ ਤਿਮਾਹੀ 'ਚ ਬੰਧਨ ਬੈਂਕ ਦਾ ਲੋਨ ਪੋਰਟਫੋਲੀਓ 52 ਫੀਸਦੀ ਵਧ ਕੇ 32,590 ਕਰੋੜ ਰੁਪਏ 'ਤੇ ਪਹੁੰਚ ਗਿਆ ਹੈ। ਤਿਮਾਹੀ ਆਧਾਰ 'ਤੇ ਪਹਿਲੀ ਤਿਮਾਹੀ 'ਚ ਬੰਧਨ ਬੈਂਕ ਦਾ ਇੰਟਰੈਸਟ ਮਾਰਜਨ 9.3 ਫੀਸਦੀ ਤੋਂ ਵਧ ਕੇ 10.3 ਫੀਸਦੀ ਰਿਹਾ ਹੈ।