ਬੰਧਨ ਬੈਂਕ ਦਾ ਸ਼ੁੱਧ ਲਾਭ ਤੀਜੀ ਤਿਮਾਹੀ ''ਚ 10 ਫੀਸਦੀ ਵਧਿਆ

01/10/2019 4:22:55 PM

ਨਵੀਂ ਦਿੱਲੀ—ਨਿੱਜੀ ਖੇਤਰ ਦੇ ਬੰਧਨ ਬੈਂਕ ਦਾ 31 ਦਸੰਬਰ 2018 ਨੂੰ ਖਤਮ ਤਿਮਾਹੀ 'ਚ ਸ਼ੁੱਧ ਲਾਭ 10.3 ਫੀਸਦੀ ਵਧ ਕੇ 331.25 ਕਰੋੜ ਰੁਪਏ ਹੋ ਗਿਆ ਹੈ। ਬੈਂਕ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪਿਛਲੇ ਸਾਲ ਦੀ ਇਸ ਤਿਮਾਹੀ 'ਚ ਬੈਂਕ ਦਾ ਸ਼ੁੱਧ ਮੁਨਾਫਾ 300.04 ਕਰੋੜ ਰੁਪਏ ਰਿਹਾ ਸੀ। ਬੰਧਨ ਬੈਂਕ ਨੇ ਵੀਰਵਾਰ ਨੂੰ ਬਿਆਨ ਜਾਰੀ ਕਰ ਕੇ ਕਿਹਾ ਕਿ ਅਕਤੂਬਰ-ਦਸੰਬਰ 2018 ਦੇ ਸਮੇਂ 'ਚ ਉਸ ਦੀ ਕੁੱਲ ਆਮਦਨ ਵੀ ਵਧ ਕੇ 1,883.65 ਕਰੋੜ ਰੁਪਏ ਹੋ ਗਈ। ਇਸ ਤੋਂ ਪਹਿਲਾਂ ਦੇ ਸਾਲ 'ਚ ਇਹ ਅੰਕੜਾ 1,336.42 ਕਰੋੜ ਰੁਪਏ ਸੀ। ਉੱਧਰ ਪਿਛਲੀ ਤਿਮਾਹੀ ਦੇ ਦੌਰਾਨ ਬੈਂਕ ਦੀ ਗੈਰ-ਲਾਗੂ ਸੰਪਤੀ (ਐੱਨ.ਪੀ.ਏ) ਪਿਛਲੇ ਸਾਲ ਦੀ ਇਸ ਤਿਮਾਹੀ ਦੇ 1.67 ਫੀਸਦੀ ਤੋਂ ਵਧ ਕੇ2.41 ਫੀਸਦੀ ਹੋ ਗਈ। ਹਾਲਾਂਕਿ ਬੈਂਕ ਦਾ ਸ਼ੁੱਧ ਐੱਨ.ਪੀ.ਏ. ਇਸ ਦੌਰਾਨ 0.80 ਫੀਸਦੀ ਰਿਹਾ। ਇਸ ਸਮੇਂ 'ਚ ਬੈਂਕ ਦੇ ਵਿਆਜ ਨਾਲ ਸ਼ੁੱਧ ਆਮਦਨ (ਐੱਨ.ਆਈ.ਆਈ.) 53.5 ਫੀਸਦੀ ਵਧ ਕੇ 1,124 ਕਰੋੜ ਰੁਪਏ ਹੋ ਗਈ। ਪਿਛਲੇ ਸਾਲ ਇਸ ਸਮੇਂ 'ਚ ਇਹ ਅੰਕੜਾ 732 ਕਰੋੜ ਰੁਪਏ ਰਿਹਾ ਸੀ।

Aarti dhillon

This news is Content Editor Aarti dhillon