ਬਜਾਜ ਹੈਲਥਕੇਅਰ ਵੱਲੋਂ ਕੋਰੋਨਾ ਵਾਇਰਸ ਦੇ ਇਲਾਜ ਲਈ ਇਹ ਦਵਾਈ ਲਾਂਚ

05/06/2021 2:37:30 PM

ਨਵੀਂ ਦਿੱਲੀ- ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਫ਼ੈਲਦੇ ਸੰਕਰਮਣ ਵਿਚਕਾਰ ਬਜਾਜ ਹੈਥਕੇਅਰ ਨੇ ਵੀਰਵਾਰ ਨੂੰ ਕੋਵਿਡ-19 ਦੇ ਇਲਾਜ ਵਿਚ ਕੰਮ ਆਉਣ ਵਾਲੀ ਦਵਾਈ 'ਇਵੇਜਾਜ' (Ivejaj) ਬਾਜ਼ਾਰ ਵਿਚ ਉਤਰਾਨ ਦੀ ਘੋਸ਼ਣਾ ਕੀਤੀ ਹੈ।

ਇਸ ਦਾ ਕੋਵਿਡ-19 ਸੰਕਰਮਣ ਦੇ ਇਲਾਜ ਵਿਚ ਇਸਤੇਮਾਲ ਕੀਤਾ ਜਾ ਸਕਦਾ ਹੈ। ਕੰਪਨੀ ਨੇ ਬੀ. ਐੱਸ. ਈ. ਨੂੰ ਦਿੱਤੀ ਸੂਚਨਾ ਵਿਚ ਕਿਹਾ ਹੈ ਕਿ ਉਸ ਨੂੰ ਇਸ ਦਵਾ ਦੇ ਨਿਰਮਾਣ ਤੇ ਮਾਰਕੀਟਿੰਗ ਲਈ ਭਾਰਤੀ ਦਵਾ ਕੰਟਰੋਲਰ ਜਨਰਲ (ਡੀ. ਸੀ. ਜੀ. ਆਈ.) ਤੋਂ ਮਨਜ਼ੂਰੀ ਮਿਲ ਗਈ ਹੈ।

ਬਜਾਜ ਹੈਲਥਕੇਅਰ ਨੇ ਕਿਹਾ ਕਿ 'ਇਵਰਮੈਕਟਿਨ' ਲਈ ਦਵਾ ਸਮੱਗਰੀ ਅਤੇ ਉਸ ਦਾ ਫਾਰਮੂਲੇਸ਼ਨ ਉਸ ਦੀ ਖ਼ੁਦ ਦੀ ਰਿਸਰਚ ਤੇ ਵਿਕਾਸ ਟੀਮ ਨੇ ਸਫਲਤਾਪੂਰਵਕ ਵਿਕਸਤ ਕੀਤਾ ਹੈ।

ਇਹ ਵੀ ਪੜ੍ਹੋ- ਡਾਕਘਰ ਜਾਂ ਬੈਂਕ ਵਿਚ ਹੈ ਇਹ ਖਾਤਾ ਤਾਂ ਸਿਰਫ਼ 1 ਫ਼ੀਸਦੀ 'ਤੇ ਲੈ ਸਕਦੇ ਹੋ ਲੋਨ

ਬਜਾਜ ਹੈਲਥਕੇਅਰ ਨੇ ਕਿਹਾ ਕਿ ਡੀ. ਸੀ. ਜੀ. ਆਈ. ਨੇ ਇਨ੍ਹਾਂ ਗੋਲੀਆਂ 'ਇਵੇਜਾਜ' ਨੂੰ ਘਰੇਲੂ ਤੇ ਵਿਦੇਸ਼ੀ ਬਾਜ਼ਾਰਾਂ ਵਿਚ ਸਪਲਾਈ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਕੰਪਨੀ ਦੀ ਇਸ ਘੋਸ਼ਣਾ ਪਿੱਛੋ ਐੱਨ. ਐੱਸ. ਈ. 'ਤੇ ਤਕਰੀਬਨ 2.23 ਵਜੇ ਇਸ ਦੇ ਸ਼ੇਅਰ 35.60 ਰੁਪਏ ਯਾਨੀ 6.06 ਫ਼ੀਸਦੀ ਦੀ ਤੇਜ਼ੀ ਨਾਲ 623 ਰੁਪਏ 'ਤੇ ਚੱਲ ਰਹੇ ਸਨ। ਗੌਰਤਲਬ ਹੈ ਕਿ ਦੇਸ਼ ਵਿਚ ਰੋਜ਼ਾਨਾ ਕੋਰੋਨਾ ਪੀੜਤਾਂ ਦੀ ਗਿਣਤੀ 4 ਲੱਖ ਤੋਂ ਉਪਰ ਆ ਰਹੀ ਹੈ। ਇਸ ਵਿਚਕਾਰ ਸਰਕਾਰ ਨੇ ਤੀਜੀ ਲਹਿਰ ਦੇ ਆਉਣ ਦਾ ਵੀ ਖ਼ਦਸ਼ਾ ਪ੍ਰਗਟਾਇਆ ਹੈ। 

ਇਹ ਵੀ ਪੜ੍ਹੋ- ਇਸ ਬੈਂਕ ਨੂੰ ਵੇਚਣ ਦਾ ਹੋ ਗਿਆ ਫ਼ੈਸਲਾ, ਮੈਨੇਜਮੈਂਟ ਕੰਟਰੋਲ ਵੀ ਹੋਵੇਗਾ ਟ੍ਰਾਂਸਫਰ

►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ

Sanjeev

This news is Content Editor Sanjeev