ਗਾਹਕਾਂ ਦੀ ਸੁਵਿਧਾ ਲਈ ਬਜਾਜ ਆਟੋ ਦਾ HDFC ਬੈਂਕ ਨਾਲ ਗਠਜੋੜ

06/04/2020 6:46:02 PM

ਨਵੀਂ ਦਿੱਲੀ— ਦੋਪਹੀਆ ਵਾਹਨ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਬਜਾਜ ਆਟੋ ਨੇ ਆਪਣੇ ਗਾਹਕਾਂ ਲਈ ਫਾਈਨੈਂਸ ਦੀ ਸੁਵਿਧਾ ਨੂੰ ਸੌਖਾ ਬਣਾਉਣ ਦੇ ਮਕਸਦ ਨਾਲ ਐੱਚ. ਡੀ. ਐੱਫ. ਸੀ. ਬੈਂਕ ਨਾਲ ਗਠਜੋੜ ਕੀਤਾ ਹੈ।

ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਇਸ ਵਿਸ਼ੇਸ਼ ਗਠਜੋੜ ਤੋਂ ਬਾਅਦ ਹੁਣ ਉਸ ਦੇ ਗਾਹਕ ਐੱਚ. ਡੀ. ਐੱਫ. ਸੀ. ਬੈਂਕ ਦੀ ਮਾਹਰਤਾ ਅਤੇ ਪੂਰੇ ਭਾਰਤ 'ਚ ਮੌਜੂਦ ਨੈੱਟਵਰਕ ਦਾ ਇਸਤੇਮਾਲ ਕਰ ਸਕਦੇ ਹਨ। ਇਸ ਜ਼ਰੀਏ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਸ਼ੁਰੂ ਤੋਂ ਅੰਤ ਤੱਕ ਸਾਰੀ ਡਿਜੀਟਲ ਪ੍ਰਕਿਰਿਆਵਾਂ ਤੇ ਸੇਵਾਵਾਂ ਦਾ ਫਾਇਦਾ ਚੁੱਕ ਸਕਦੇ ਹਨ। ਇਹ ਬੈਂਕ ਆਪਣੀ 5,300 ਤੋਂ ਜ਼ਿਆਦਾ ਬ੍ਰਾਂਚਾਂ ਦੇ ਨੈੱਟਵਰਕ ਜ਼ਰੀਏ 5 ਕਰੋੜ ਤੋਂ ਵੱਧ ਗਾਹਕਾਂ ਨੂੰ ਆਪਣੀਆਂ ਸੇਵਾਵਾਂ ਉਪਲੱਬਧ ਕਰਵਾਉਂਦਾ ਹੈ।

ਜ਼ਿਕਰਯੋਗ ਹੈ ਕਿ ਮਈ 'ਚ ਬਜਾਜ ਆਟੋ ਦੀ ਕੁੱਲ ਵਿਕਰੀ 70 ਫੀਸਦੀ ਘੱਟ ਕੇ 1,27,128 ਇਕਾਈ ਰਹਿ ਗਈ। ਪਿਛਲੇ ਸਾਲ ਇਸ ਮਹੀਨੇ ਉਸ ਦੀ ਵਿਕਰੀ 4,19,235 ਇਕਾਈ ਰਹੀ ਸੀ। ਕੁੱਲ ਘਰੇਲੂ ਵਿਕਰੀ 83 ਫੀਸਦੀ ਘੱਟ ਕੇ 40,074 ਇਕਾਈ ਰਹਿ ਗਈ, ਜੋ ਮਈ 2019 'ਚ 2,35,824 ਇਕਾਈ ਸੀ। ਇਸ ਦੌਰਾਨ ਘਰੇਲੂ ਦੋਪਹੀਆ ਵਾਹਨਾਂ ਦੀ ਵਿਕਰੀ 'ਚ 81 ਫੀਸਦੀ ਦੀ ਕਮੀ ਆਈ।


Sanjeev

Content Editor

Related News