ਬੈਡ ਲੋਨ : ਰਿਜ਼ਰਵ ਬੈਂਕ ਦੀ ਨਜ਼ਰ ਤਿੰਨ ਦਰਜਨ ਸੀ.ਏ. ''ਤੇ

04/08/2018 3:42:15 PM

ਨਵੀਂ ਦਿੱਲੀ—ਬੈਡ ਲੋਨ ਅਤੇ ਐੱਨ.ਪੀ.ਏ. ਦੀ ਸਮੱਸਿਆ ਨਾਲ ਲੜ ਰਹੇ ਦੇਸ਼ ਦੇ ਬੈਂਕਿੰਗ ਸੈਕਟਰ ਨੂੰ ਲੈ ਕੇ ਆਰ.ਬੀ.ਆਈ. ਸਾਵਧਾਨ ਹੈ। ਆਰ.ਬੀ.ਆਈ. ਦੀ ਨਜ਼ਰ ਕਰੀਬ 3 ਦਰਜਨ ਅਜਿਹੇ ਚਾਰਟਰਡ ਅਕਾਊਂਟੈਂਟ (ਸੀ.ਏ.) 'ਤੇ ਹੈ, ਜਿਨ੍ਹ੍ਹਾਂ ਨੇ ਪ੍ਰਮੋਟਰਸ ਦੇ ਨਾਲ ਗਠਜੋੜ ਕਰਕੇ ਬੈਡ ਲੋਨ ਵਧਾਉਣ 'ਚ ਮਦਦ ਕੀਤੀ ਹੈ। ਅਜਿਹੇ ਸਮੇਂ 'ਤੇ ਜਦੋਂ ਸਟ੍ਰੈਸਡ ਅਸੇਟਸ ਵਾਲੀਆਂ ਕੰਪਨੀਆਂ ਇਨਸਾਲਵੈਂਸੀ ਅਤੇ ਬੈਂਕਰਪਸੀ ਕੋਡ ਦੇ ਅਧੀਨ ਆ ਰਹੀਆਂ ਹਨ, ਆਰ.ਬੀ.ਆਈ. ਇਨ੍ਹਾਂ ਕੰਪਨੀਆਂ ਨਾਲ ਜੁੜੇ ਲੋਕਾਂ ਦੀ ਭੂਮਿਕਾ ਦੀ ਜਾਂਚ ਕਰ ਰਿਹਾ ਹੈ।
ਸੂਤਰਾਂ ਮੁਤਾਬਕ ਰਿਜ਼ਰਵ ਬੈਂਕ ਕਈ ਕੰਪਨੀਆਂ ਦੇ ਲੋਨ ਡਿਫਾਲਟ 'ਚ 35 ਤੋਂ 40 ਸੀਏ ਦੇ ਰੋਲ ਦੀ ਜਾਂਚ ਕਰ ਰਿਹਾ ਹੈ। ਆਰ.ਬੀ.ਆਈ. ਇਹ ਪਤਾ ਲਗਾ ਰਿਹਾ ਹੈ ਕਿ ਕੀ ਇਨ੍ਹਾਂ ਸੀਏ ਨੇ ਕੰਪਨੀਆਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਮਦਦ ਕਰਦੇ ਹੋਏ ਡਿਫਾਲਟ ਕੀਤਾ ਹੈ। ਚਾਰਟਰਡ ਅਕਾਊਂਟੈਂਟਸ ਦੀ ਸੰਸਥਾ ਆਈ.ਸੀ.ਏ.ਆਈ. ਨੂੰ ਭੇਜੇ ਗਏ ਇਸ ਨਾਲ ਜੁੜੇ ਸਵਾਲਾਂ ਦਾ ਅਜੇ ਜਵਾਬ ਨਹੀਂ ਆਇਆ ਹੈ। ਆਈ.ਸੀ.ਏ.ਆਈ. ਕਈ ਮਾਮਲਿਆਂ 'ਚ ਆਰ.ਬੀ.ਆਈ. ਦੇ ਨਾਲ ਮਿਲ ਕੇ ਕੰਮ ਕਰਦਾ ਹੈ।
ਪੰਜਾਬ ਨੈਸ਼ਨਲ ਬੈਂਕ 'ਚ ਨੀਰਵ ਮੋਦੀ ਅਤੇ ਮੇਹੁਲ ਚੋਕਸੀ ਦੇ 13 ਹਜ਼ਾਰ ਕਰੋੜ ਰੁਪਏ ਦੇ ਘੋਟਾਲੇ ਤੋਂ ਬਾਅਦ ਬੈਂਕਿੰਗ ਸਿਸਟਮ ਐੱਨ.ਪੀ.ਏ. ਦਾ ਖਤਰਾ ਹੋਰ ਡੂੰਘਾ ਹੋ ਗਿਆ ਹੈ। ਆਈ.ਸੀ.ਏ.ਆਈ. ਦਾ ਇਕ ਪੈਨਲ ਪੀ.ਐੱਨ.ਬੀ. ਘੋਟਾਲੇ ਦੀ ਜਾਂਚ ਕਰਦੇ ਹੋਏ ਇਹ ਜਾਣਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਕਿਥੇ ਕੀ ਗਲਤੀਆਂ ਹੋਈਆਂ ਹਨ ਅਤੇ ਉਨ੍ਹਾਂ ਤੋਂ ਕਿੰਝ ਬਚਿਆ ਜਾ ਸਕਦਾ ਹੈ। ਅਧਿਕਾਰੀਆਂ ਮੁਤਾਬਕ ਕਰੀਬ 4.5 ਲੱਖ ਕਰੋੜ ਰੁਪਏ ਦੇ ਨਾਨ ਪਰਫਾਰਮਿੰਗ ਅਸੇਟਸ ਇੰਸਾਲਵੈਂਸੀ ਰਜ਼ਿਲੂਸ਼ਨ ਦੀ ਪ੍ਰਕਿਰਿਆ 'ਚ ਹੈ।  


Related News