ਅਮਰੀਕੀ ਬਾਜ਼ਾਰ ''ਚ ਵਾਪਸ ਆਈ ਰੌਣਕ, ਡਾਓ 22000 ਤੋਂ ਪਾਰ

08/17/2017 9:34:14 AM

ਨਿਊਯਾਰਕ—ਕੱਲ੍ਹ ਦੇ ਕਾਰੋਬਾਰ 'ਚ ਅਮਰੀਕੀ ਬਾਜ਼ਾਰ 'ਚ ਰੌਣਕ ਵਾਪਸ ਦਿਸੀ ਜਿਸ ਦੇ ਚੱਲਦੇ ਡਾਓ 22000 ਦੇ ਪਾਰ ਬੰਦ ਹੋਇਆ। ਉੱਤਰ ਕੋਰੀਆ ਅਮਰੀਕਾ 'ਚ ਟੈਨਸ਼ਨ ਖਤਮ ਹੋਣ ਨਾਲ ਹੀ ਯੂਰਪੀ ਬਾਜ਼ਾਰਾਂ 'ਚ ਤੇਜ਼ੀ ਵਾਪਸ ਆਈ ਹੈ। ਉਧਰ ਏਸ਼ੀਆਈ ਬਾਜ਼ਾਰ ਸੁਸਤ ਨਜ਼ਰ ਆ ਰਹੇ ਹਨ। ਇਸ ਦੌਰਾਨ ਸੋਨੇ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਅਤੇ ਇਸ ਦੀ ਕੀਮਤ 1297 ਡਾਲਰ ਪ੍ਰਤੀ ਓਂਸ ਦੇ ਆਲੇ-ਦੁਆਲੇ ਦਿਸ ਰਹੀ ਹੈ। ਉਧਰ ਉਤਪਾਦਨ 'ਚ ਕਟੌਤੀ ਦੇ ਬਾਵਜੂਦ ਕੱਚਾ ਤੇਲ ਫਿਸਲ ਗਿਆ ਹੈ ਅਤੇ ਬ੍ਰੈਂਟ ਕਰੂਡ 52 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਡਿੱਗ ਗਿਆ। 
ਯੂਸ ਫੇਡ ਮੀਟਿੰਗ ਦੇ ਮਿੰਟਸ ਜਾਰੀ ਹੋ ਗਏ ਹਨ। ਫੇਡ ਨੂੰ ਮਹਿੰਗਾਈ ਦਰ 'ਚ ਹੌਲੀ ਗਰੋਥ ਨਾਲ ਚਿੰਤਾ ਹੈ। ਇਸ ਮਿੰਟਸ 'ਚ ਬਾਂਡ ਵਿਕਰੀ ਇਸ ਸਾਲ ਹੋਣ ਦੀ ਗੱਲ ਕਹੀ ਗਈ ਹੈ ਪਰ ਸਮੇਂ ਦਾ ਜ਼ਿਕਰ ਨਹੀਂ ਹੈ। ਇਸ ਸਾਲ ਵਿਆਜ ਦਰ 'ਚ ਇਕ ਵਾਧਾ ਸੰਭਵ ਹੈ। 
ਬੁੱਧਵਾਰ ਦੇ ਕਾਰੋਬਾਰੀ ਪੱਧਰ 'ਚ ਡਾਓ ਜੋਂਸ 25.88 ਅੰਕ ਭਾਵ 0.12 ਫੀਸਦੀ ਦੇ ਵਾਧੇ ਨਾਲ 22024 ਦੇ ਪੱਧਰ 'ਤੇ ਬੰਦ ਹੋਇਆ ਹੈ। ਨੈਸਡੈਕ 12.10 ਅੰਕ ਭਾਵ 0.19 ਫੀਸਦੀ ਦੀ ਮਜ਼ਬੂਤੀ ਨਾਲ 6345 ਦੇ ਪੱਧਰ 'ਤੇ ਬੰਦ ਹੋਇਆ ਹੈ। ਉਧਰ ਐੱਸ ਐਂਡ ਪੀ 500 ਇੰਡੈਕਸ 3.50 ਅੰਕ ਭਾਵ 0.14 ਫੀਸਦੀ ਵਧ ਕੇ 2,468 ਦੇ ਪੱਧਰ 'ਤੇ ਬੰਦ ਹੋਇਆ।