ਬਾਬਾ ਰਾਮਦੇਵ ਦੀ 1 ਲੱਖ ਪਤੰਜਲੀ ਸੈਂਟਰ ਖੋਲ੍ਹਣ ਦੀ ਤਿਆਰੀ, 2000 ਕਰੋੜ ਸਾਲਾਨਾ ਰਿਟਰਨ ਕਮਾਉਣ ਦਾ ਟੀਚਾ

09/17/2022 10:59:54 AM

ਨਵੀਂ ਦਿੱਲੀ (ਭਾਸ਼ਾ) – ਯੋਗ ਗੁਰੂ ਬਾਬਾ ਰਾਮਦੇਵ ਨੇ ਅੱਜ ਨਵੀਂ ਦਿੱਲੀ ’ਚ ਅਗਲੇ 5 ਸਾਲਾਂ ’ਚ ਭਾਰਤੀ ਸ਼ੇਅਰ ਬਾਜ਼ਾਰਾਂ ’ਚ 4 ਨਵੀਆਂ ਪਤੰਜਲੀ ਕੰਪਨੀਆਂ ਨੂੰ ਸੂਚੀਬੱਧ ਕਰਨ ਦਾ ਐਲਾਨ ਕੀਤਾ ਹੈ। ਭਾਰਤ ਦੀ ਰਾਸ਼ਟਰੀ ਰਾਜਧਾਨੀ ’ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪਤੰਜਲੀ ਆਯੁਰਵੇਦ, ਪਤੰਜਲੀ ਮੈਡੀਸਨ, ਪਤੰਜਲੀ ਵੈੱਲਨੈੱਸ ਅਤੇ ਪਤੰਜਲੀ ਲਾਈਫਸਟਾਈਲ ਦੇ 4 ਨਵੇਂ ਪਤੰਜਲੀ ਆਈ. ਪੀ. ਓ. ਲਾਂਚ ਕੀਤੇ ਜਾਣਗੇ। ਰੁਚੀ ਸੋਇਆ ਪਹਿਲਾਂ ਹੀ ਸ਼ੇਅਰ ਬਾਜ਼ਾਰ ’ਚ ਸੂਚੀਬੱਧ ਹੈ। ਪਤੰਜਲੀ ਗਰੁੱਪ ਦਾ ਕਾਰੋਬਾਰ ਅੱਜ ਦੇ ਸਮੇਂ ’ਚ 40,000 ਕਰੋੜ ਰੁਪਏ ਦਾ ਅਤੇ ਸਮੂਹ ਦਾ ਟਾਰਗੈੱਟ 5 ਸਾਲਾਂ ’ਚ 1 ਲੱਖ ਕਰੋੜ ਰੁਪਏ ਜੁਟਾਉਣ ਦਾ ਹੈ।

ਇਹ ਵੀ ਪੜ੍ਹੋ : ਪੰਜਾਬ ਨੈਸ਼ਨਲ ਬੈਂਕ ਦੀ ਵੱਡੀ ਲਾਪਰਵਾਹੀ , ਗਲ੍ਹੇ-ਸੜੇ ਮਿਲੇ 42 ਲੱਖ ਰੁਪਏ ਦੇ ਨੋਟ

1 ਲੱਖ ਪਤੰਜਲੀ ਵੈੱਲਨੈੱਸ ਸੈਂਟਰ ਖੋਲ੍ਹਣ ਦੀ ਤਿਆਰੀ

ਬਾਬਾ ਰਾਮਦੇਵ ਨੇ ਕਿਹਾ ਕਿ ਸਮੂਹ ਦਾ ਟੀਚਾ ਨੇੜਲੇ ਭਵਿੱਖ ’ਚ ਪਤੰਜਲੀ ਵੈੱਲਨੈੱਸ ਦੇ 1000 ਆਈ. ਪੀ. ਡੀ. ਅਤੇ ਓ. ਪੀ. ਡੀ. ਕੇਂਦਰ ਸ਼ੁਰੂ ਕਰਨਾ ਹੈ ਜੋ ਅਗਲੇ 10 ਸਾਲਾਂ ’ਚ 1 ਲੱਖ ਸਟੋਰਸ ਤੱਕ ਪਹੁੰਚ ਜਾਣਗੇ। ਉਨ੍ਹਾਂ ਨੇ ਕਿਹਾ ਕਿ ਇਹ 1 ਲੱਖ ਪਤੰਜਲੀ ਵੈੱਲਨੈੱਸ ਸੈਂਟਰ ਭਾਰਤ ਅਤੇ ਵਿਦੇਸ਼ਾਂ ’ਚ ਖੋਲ੍ਹੇ ਜਾਣਗੇ ਕਿਉਂਕਿ ਪਤੰਜਲੀ ਸਮੂਹ ਦਾ ਟੀਚਾ ਭਾਰਤ ਤੋਂ ਐਲੋਪੈਥੀ ਇਲਾਜ ਨੂੰ ਰਵਾਇਤੀ ਭਾਰਤੀ ਮੈਡੀਕਲ ਇਲਾਜ ਅਤੇ ਦਵਾਈ ਪ੍ਰਣਾਲੀ ਨਾਲ ਬਦਲਣਾ ਹੈ।

ਬਾਬਾ ਰਾਮਦੇਵ ਨੇ ਅੱਗੇ ਕਿਹਾ ਕਿ ਪਤੰਜਲੀ ਸਮੂਹ ਨੇ ਇਨ੍ਹਾਂ 4 ਕੰਪਨੀਆਂ ਨੂੰ ਸੂਚੀਬੱਧ ਕਰਨ ਦੀ ਦਿਸ਼ਾ ’ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਕੰਪਨੀ ਦਾ ਟੀਚਾ ਸਮੂਹ ਦੀਆਂ 5 ਕੰਪਨੀਆਂ ਦੇ 5 ਲੱਖ ਕਰੋੜ ਰੁਪਏ ਦੇ ਬਾਜ਼ਾਰ ਮੁੱਲ ਨੂੰ ਪ੍ਰਾਪਤ ਕਰਨ ਲਈ ਯੋਜਨਾਬੱਧ ਤਰੀਕੇ ਨਾਲ ਕੰਮ ਕਰਨਾ ਹੈ।

ਇਹ ਵੀ ਪੜ੍ਹੋ : ਗੌਤਮ ਅਡਾਨੀ ਨੇ ਰਚਿਆ ਇਤਿਹਾਸ, ਬਣੇ ਦੁਨੀਆ ਦੇ ਦੂਜੇ ਸਭ ਤੋਂ ਵੱਡੇ ਅਰਬਪਤੀ

2000 ਕਰੋੜ ਸਾਲਾਨਾ ਰਿਟਰਨ ਕਮਾਉਣ ਦਾ ਟੀਚਾ

‘ਪਤੰਜਲੀ ਫੂਡਸ’ ਆਇਲ ਪਾਮ ਪਲਾਂਟੇਸ਼ਨ ’ਚ ਭਾਰਤ ਦੀ ਸਭ ਤੋਂ ਵੱਡੀ ਕੰਪਨੀ ਹੋਵੇਗੀ। ਇਕ ਵਾਰ ਲਗਾਏ ਜਾਣ ਤੋਂ ਬਾਅਦ ਆਇਲ ਪਾਮ ਟ੍ਰੀ ਅਗਲੇ 40 ਸਾਲਾਂ ਤੱਕ ਰਿਟਰਨ ਦਿੰਦਾ ਹੈ। ਅਗਲੇ 5-7 ਸਾਲਾਂ ’ਚ ਇਸ ਤੋਂ ਲਗਭਗ 2000 ਕਰੋੜ ਰੁਪਏ ਸਾਲਾਨਾ ਰਿਟਰਨ ਕਮਾਉਣ ਦਾ ਟੀਚਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਭਾਰਤ ਨੂੰ ਲਗਭਗ 3 ਲੱਖ ਕਰੋੜ ਰੁਪਏ ਬਚਾਉਣ ’ਚ ਸਮਰੱਥ ਕਰੇਗਾ ਜੋ ਉਹ ਸਾਲਾਨਾ ਖਾਣ ਵਾਲੇ ਤੇਲ ਦੀ ਇੰਪੋਰਟ ’ਤੇ ਖਰਚ ਕਰਦਾ ਹੈ।

ਵਧੇਰੇ ਰੋਜ਼ਗਾਰ ਦੇਣ ’ਤੇ ਫੋਕਸ

ਪਤੰਜਲੀ ਗਰੁੱਪ ਇਸ ਸਮੇਂ 5 ਲੱਖ ਸਿੱਧੇ ਅਤੇ ਅਸਿੱਧੇ ਤੌਰ ’ਤੇ ਨੌਕਰੀਆਂ ਦੇ ਰਿਹਾ ਹੈ। ਸਮੂਹ ਦੀ ਯੋਜਨਾ ਅਗਲੇ 5 ਸਾਲਾਂ ’ਚ 5 ਲੱਖ ਸਿੱਧੇ ਰੋਜ਼ਗਾਰ ਪੈਦਾ ਕਰਨ ਦੀ ਹੈ। ਇਸ ਨਾਲ ਬੇਰੋਜ਼ਗਾਰੀ ਘੱਟ ਕਰਨ ’ਚ ਮਦਦ ਮਿਲੇਗੀ।

ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਨੇ ਤਿਰੁਮਾਲਾ ਤਿਰੂਪਤੀ ਮੰਦਰ 'ਚ ਮੱਥਾ ਟੇਕਿਆ ਅਤੇ ਦਾਨ ਕੀਤੀ ਰਾਸ਼ੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 

Harinder Kaur

This news is Content Editor Harinder Kaur