ਐਕਸਿਸ ਬੈਂਕ ਨੂੰ 15000 ਕਰੋੜ ਰੁਪਏ ਤੱਕ ਜੁਟਾਉਣ ਲਈ ਬੋਰਡ ਦੀ ਮਨਜ਼ੂਰੀ ਮਿਲੀ

07/03/2020 12:35:57 AM

ਨਵੀਂ ਦਿੱਲੀ–ਨਿੱਜੀ ਖੇਤਰ ਦੇ ਐਕਸਿਸ ਬੈਂਕ ਨੇ ਕਿਹਾ ਕਿ ਉਸ ਨੂੰ ਵੱਖ-ਵੱਖ ਸਿਕਿਓਰਿਟੀਜ਼ ਜਾਰੀ ਕਰ ਕੇ 15000 ਕਰੋੜ ਰੁਪਏ ਤੱਕ ਜੁਟਾਉਣ ਲਈ ਬੋਰਡ ਆਫ ਡਾਇਰੈਕਸ਼ਨਸ ਦੀ ਮਨਜ਼ੂਰੀ ਮਿਲ ਗਈ ਹੈ। ਐਕਸਿਸ ਬੈਂਕ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ
ਅੱਜ ਹੋਈ ਬੈਠਕ ’ਚ ਬੋਰਡ ਨੇ 15000 ਕਰੋੜ ਰੁਪਏ ਤੱਕ ਫੰਡ ਜੁਟਾਉਣ ਨਾਲ ਸਬੰਧਤ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ। 

ਬੈਂਕ ਨੇ ਦੱਸਿਆ ਕਿ ਇਹ ਰਾਸ਼ੀ ਇਕਵਟੀ ਸ਼ੇਅਰਾਂ, ਡਿਪਾਜ਼ਟਰੀ ਰਿਸੀਟਸ ਜਾਂ ਕਿਸੇ ਹੋਰ ਸਾਧਨ ਰਾਹੀਂ ਜੁਟਾਈ ਜਾਵੇਗੀ। ਬੈਂਕ ਨੇ ਦੱਸਿਆ ਕਿ ਯੋਗ ਸੰਸਥਾਗਤ ਨਿਯੋਜਨ, ਅਮਰੀਕੀ ਜਮ੍ਹਾ ਪ੍ਰਾਪਤੀਆਂ ਜਾਂ ਗਲੋਬਲ ਜਮ੍ਹਾ ਤਹਜ਼ੀਹੀ ਅਲਾਟਮੈਂਟ ਜਾਂ ਹੋਰ ਅਨੁਮਤਿ ਪ੍ਰਾਪਤ ਸਾਧਨ, ਜਿਸ ਨੂੰ ਬੋਰਡ ਉੱਚਿਤ ਮੰਨਦਾ ਹੈ, ਦੇ ਰਾਹੀਂ ਇਹ ਰਾਸ਼ੀ ਜੁਟਾਈ ਜਾ ਸਕਦੀ ਹੈ। ਇਸ ਪ੍ਰਸਤਾਵ 'ਤੇ ਬੈਂਕ ਦੀ ਆਗਾਮੀ ਸਾਲਾਨਾ ਆਮ ਬੈਠਕ 'ਚ ਸ਼ੇਅਰਧਾਰਕਾਂ ਦੀ ਮਨਜ਼ੂਰੀ ਲਈ ਜਾਣੀ ਹੈ।

Karan Kumar

This news is Content Editor Karan Kumar