ਹਵਾਬਾਜ਼ੀ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ, ਪਹਿਲੀ ਤਿਮਾਹੀ ’ਚ ਕਮਾਈ 86 ਫੀਸਦੀ ਘਟੀ

09/21/2020 7:49:03 AM

ਨਵੀਂ ਦਿੱਲੀ-  ਕੋਰੋਨਾ ਮਹਾਮਾਰੀ ਦੇ ਦੌਰ ’ਚ ਹਵਾਬਾਜ਼ੀ ਉਦਯੋਗ ਦਾ ਨਾ ਸਿਰਫ ਕਾਰੋਬਾਰ ਪ੍ਰਭਾਵਿਤ ਹੋਇਆ ਹੈ ਸਗੋਂ ਹਜ਼ਾਰਾਂ ਲੋਕਾਂ ਦੀ ਨੌਕਰੀ ਵੀ ਚੱਲੀ ਗਈ ਹੈ। ਸੰਸਦ ’ਚ ਸਰਕਾਰ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਪਿਛਲੇ ਸਾਲ ਦੀ ਪਹਿਲੀ ਤਿਮਾਹੀ ਦੇ ਮੁਕਾਬਲੇ ਇਸ ਸਾਲ ਭਾਰਤੀ ਵਾਹਕਾਂ ਦਾ ਮਾਲੀਆ ਕਰੀਬ 86 ਫੀਸਦੀ ਘੱਟ ਗਿਆ ਹੈ। ਮਾਹਿਰਾਂ ਦੀ ਰਾਏ ’ਚ ਰੈਗੂਲੇਟਰੀ ਮੁਸ਼ਕਲਾਂ ਕਾਰਣ ਦੇਸ਼ ਦੇ ਇਸ ਦੌਰ ’ਚ ਪੂਰੀ ਸਮਰੱਥਾ ਦੇ ਨਾਲ ਕੰਮ ਨਹੀਂ ਕਰ ਪਾਈਆਂ ਹਨ।

ਹਵਾਬਾਜ਼ੀ ਸੇਵਾਵਾਂ ਨਾਲ ਜੁਡ਼ੇ ਕੈਪਟਨ ਅਰਵਿੰਦ ਸਿੰਘ ਨੇ ਦੱਸਿਆ ਹੈ ਕਿ ਕੋਰੋਨਾ ਕਾਲ ’ਚ ਪੂਰੀ ਦੁਨੀਆ ਲਾਕਡਾਊਨ ਨਾਲ ਪ੍ਰਭਾਵਿਤ ਰਹੀ ਹੈ ਪਰ ਭਾਰਤ ’ਚ ਇਸ ਦਾ ਜ਼ਿਆਦਾ ਹੀ ਮਾੜਾ ਅਸਰ ਦੇਖਣ ਨੂੰ ਮਿਲਿਆ ਹੈ।

 

ਉਨ੍ਹਾਂ ਕਿਹਾ ਕਿ ਜਦੋਂ ਮੁਸਾਫਰਾਂ ਦੀ ਉਡਾਣ ਦੇ ਬਦਲ ਬੰਦ ਹੋ ਗਏ ਸਨ, ਉਸ ਦੌਰਾਨ ਦੁਨੀਆ ਦੇ ਕਈ ਦੇਸ਼ਾਂ ’ਚ ਕੰਪਨੀਆਂ ਨੂੰ ਮਾਲ ਢੁਆਈ ਦੀ ਇਜਾਜ਼ਤ ਦਿੱਤੀ ਗਈ, ਜਿਸ ਨਾਲ ਨਾ ਸਿਰਫ ਉਦਯੋਗ ਦੀ ਕਮਾਈ ਦੇ ਨਵੇਂ ਸਾਧਨ ਬਣੇ ਸਗੋਂ ਰੋਜ਼ਗਾਰ ਦਾ ਸੰਕਟ ਵੀ ਨਹੀਂ ਵੇਖਿਆ ਗਿਆ। ਉਨ੍ਹਾਂ ਕੋਰੀਅਨ ਏਅਰਲਾਈਨਜ਼ ਦਾ ਉਦਾਹਰਣ ਦਿੰਦੇ ਹੋਏ ਦੱਸਿਆ ਕਿ ਕੋਰੋਨਾ ਕਾਲ ’ਚ ਵੀ ਕੰਪਨੀ ਨੇ ਲਾਭ ਦਰਜ ਕੀਤਾ ਹੈ ਪਰ ਦੇਸ਼ ’ਚ ਕੰਮ ਕਰਨ ਵਾਲੀਆਂ ਕੰਪਨੀਆਂ ਨੂੰ ਕਾਰੋਬਾਰ ਲਈ ਬਣਾਏ ਗਏ ਨਿਯਮ ਕਾਨੂੰਨਾਂ ਕਾਰਣ ਇਹ ਇਜਾਜ਼ਤ ਮਿਲਣ ’ਚ ਕਾਫੀ ਦੇਰ ਹੋ ਗਈ। ਇਹੀ ਵਜ੍ਹਾ ਹੈ ਕਿ ਇੰਡਸਟਰੀ ਮੁਸ਼ਕਲ ਦੌਰ ’ਚੋਂ ਲੰਘ ਰਹੀ ਹੈ।

ਪਿਛਲੇ ਸਾਲ ਅਪ੍ਰੈਲ ਤੋਂ ਜੂਨ ਤਿਮਾਹੀ ਦੌਰਾਨ ਉਦਯੋਗ ਦਾ ਮਾਲੀਆ 25,517 ਕਰੋਡ਼ ਰੁਪਏ ਸੀ, ਜੋ ਇਸ ਸਾਲ ਦੀ ਪਹਿਲੀ ਤਿਮਾਹੀ ’ਚ 3651 ਕਰੋਡ਼ ਰੁਪਏ ਰਹਿ ਗਿਆ ਹੈ। ਏਅਰਪੋਰਟ ਆਪ੍ਰੇੇਸ਼ਨਜ਼ ਜ਼ਰੀਏ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਪਹਿਲੀ ਤਿਮਾਹੀ ’ਚ 894 ਕਰੋਡ਼ ਰੁਪਏ ਰਹਿ ਗਿਆ ਹੈ। ਨਾਲ ਹੀ ਏਅਰ ਇੰਡੀਆ ਦਾ ਕੁਲ ਮਾਲੀਆ ਕਰੀਬ 80 ਫੀਸਦੀ ਘੱਟ ਕੇ 1531 ਕਰੋਡ਼ ਰੁਪਏ ’ਤੇ ਪਹੁੰਚ ਗਿਆ ਹੈ।

ਹਵਾਬਾਜ਼ੀ ਖੇਤਰ ’ਚ ਤੇਜ਼ੀ ਨਾਲ ਵਧੀ ਬੇਰੋਜ਼ਗਾਰੀ

ਕਮਾਈ ਘਟਣ ਦਾ ਨੁਕਸਾਨ ਇੰਡਸਟਰੀ ’ਚ ਨੌਕਰੀਆਂ ’ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਹਵਾਬਾਜ਼ੀ ਖੇਤਰ ’ਚ ਤੇਜ਼ੀ ਨਾਲ ਬੇਰੋਜ਼ਗਾਰੀ ਵਧੀ ਹੈ। ਸਰਕਾਰ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਏਅਰਲਾਈਨਜ਼ ’ਚ 31 ਮਾਰਚ ਦੇ ਮੁਕਾਬਲੇ 31 ਜੁਲਾਈ ਤੱਕ ਨੌਕਰੀਆਂ 5,000 ਘੱਟ ਕੇ 69,589 ’ਤੇ ਪਹੁੰਚ ਗਈਆਂ ਹਨ। ਇਹੀ ਨਹੀਂ 8000 ਤੋਂ ਜ਼ਿਆਦਾ ਗਰਾਊਂਡ ਹੈਂਡਲਿੰਗ ਏਜੰਸੀਆਂ ਦਾ ਸਟਾਫ ਅਤੇ 3000 ਤੋਂ ਜ਼ਿਆਦਾ ਹਵਾਈ ਅੱਡਿਆਂ ’ਚ ਰੋਜ਼ਗਾਰ ਘਟੇ ਹਨ । ਹਾਲਾਂਕਿ ਕਾਰਗੋ ਖੇਤਰ ’ਚ ਹਾਲਾਤ ਘੱਟ ਵਿਗੜੇ ਹਨ। ਇੱਥੇ ਰੋਜ਼ਗਾਰ ਦੇ ਅੰਕੜਿਆਂ ’ਚ 1000 ਦੀ ਕਮੀ ਵੇਖੀ ਗਈ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ ਆਉਣ ਵਾਲੀਆਂ ਤਿਮਾਹੀਆਂ ’ਚ ਕੋਰੋਨਾ ਦੇ ਹਾਲਾਤ ਸੁੱਧਰੇ ਤਾਂ ਇੰਡਸਟਰੀ ਦਾ ਘਾਟਾ ਹੌਲੀ-ਹੌਲੀ ਘੱਟ ਹੋਵੇਗਾ।


Sanjeev

Content Editor

Related News