Auto Expo 2020 : ਜਿਓ ਨੇ ਪੇਸ਼ ਕੀਤਾ ‘Connected Vehicle Echo System’

02/05/2020 7:21:58 PM

ਆਟੋ ਡੈਸਕ—ਰਿਲਾਇੰਸ ਜਿਓ ਨੇ ਅੱਜ ਗ੍ਰੇਟਰ ਨੋਇਡਾ 'ਚ ਸ਼ੁਰੂ ਹੋਏ Auto Expo 2020  'ਚ ਆਪਣੀ ਪ੍ਰਭਾਵੀ ਮੌਜੂਦਗੀ ਦਰਜ ਕਰਵਾ ਦਿੱਤੀ ਹੈ। ਕਾਰਾਂ ਦੇ ਇਸ ਵਿਸ਼ਵ 'ਚ ਜਿਥੇ ਦੇਸ਼ ਅਤੇ ਦੁਨੀਆ ਦੀ ਇਕ ਤੋਂ ਵਧ ਇਕ ਲਗਜ਼ਰੀ ਅਤੇ ਖੂਬਸੂਰਤ ਕਾਰਾਂ ਦੇਖਣ ਨੂੰ ਮਿਲ ਰਹੀਆਂ ਹਨ, ਉੱਥੇ ਜਿਓ ਨੇ ਆਪਣੀ ਲੇਟੈਸਟ 4ਜੀ ਕਨੈਕਟੀਵਿਟੀ ਤਕਨੀਕ (Connected vehicle echo system) ਨੂੰ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਹੈ। 4ਜੀ ਕਨੈਕਟੀਵਿਟੀ 'ਤੇ ਆਧਾਰਿਤ ਇਸ ਇਕੋ ਸਿਸਟਮ 'ਚ ਡਿਵਾਈਸੇਜ਼ ਅਤੇ ਪਲੇਟਫਾਰਮ ਨਾਲ ਡਾਟਾ ਐਨਾਲਿਟਿਕਸ ਦੀ ਵੀ ਤਕਨੀਕ ਪ੍ਰਦਰਸ਼ਿਤ ਕੀਤੀ ਗਈ ਹੈ।

ਤੁਹਾਡੀ ਡਰਾਈਵਿੰਗ ਵਧੀਆ ਹੈ ਜਾਂ ਖਰਾਬ ਹੈ ਹੁਣ ਕਨੈਕਟੇਡ ਕਾਰ ਤੁਹਾਨੂੰ ਦੱਸੇਗੀ। ਡੇਸ਼ਕੈਮ ਦੇ ਡਾਟਾ ਦਾ ਵਿਸ਼ਲੇਸ਼ਣ ਕਰ, ਡਰਾਈਵਰ ਨੂੰ ਕਾਰ ਡਰਾਈਵ ਕਰਨ 'ਚ ਮਦਦ ਵੀ ਕਰੇਗੀ। ਨਾਲ ਹੀ ਜਿਓ ਤਕਨੀਕ ਨਾਲ ਕਨੈਕਟੇਡ ਕਾਰ ਸੜਕ 'ਤੇ ਆਉਣ ਵਾਲੇ ਖਤਰਿਆਂ ਤੋਂ ਵੀ ਡਰਾਈਵ ਨੂੰ ਸੁਚੇਤ ਕਰੇਗੀ ਤਾਂ ਕਿ ਕੀਮਤੀ ਜ਼ਿੰਦਗੀਆਂ ਬਚਾਈਆਂ ਜਾ ਸਕਣ। ਜਿਓ ਨੇ ਇਸ ਤਕਨੀਕ ਨੂੰ 'ਐਡਵਾਂਸ ਡਰਾਈਵਰ ਅਸਿਸਟੈਂਟ ਸਿਸਟਮ' ਦਾ ਨਾਂ ਦਿੱਤਾ ਹੈ।

ਰਿਲਾਇੰਸ ਜਿਓ ਨੇ 'ਆਨਬੋਰਡ ਡਾਇਗਨਾਸਟਿਕ ਕਾਰ ਕਨੈਕਟ' ਨਾਂ ਦਾ ਇਕ ਡਿਵਾਈਸ ਵੀ ਆਟੋ ਐਕਸਪੋ 'ਚ ਪ੍ਰਦਰਸ਼ਿਤ ਕੀਤਾ ਹੈ। ਇਹ ਕਾਰ ਦੇ ਆਨ ਬੋਰਡ ਪੋਰਟ 'ਚ ਆਸਾਨੀ ਨਾਲ ਫਿਟ ਹੋ ਜਾਂਦਾ ਹੈ। ਸਿਮ ਨਾਲ ਲੈਸ ਇਹ ਡਿਵਾਈਸ ਕਾਰ ਨੂੰ ਵਾਈ-ਫਾਈ ਜੋਨ 'ਚ ਬਦਲ ਦੇਵੇਗਾ। ਜਿਸ ਨਾਲ 8 ਮੋਬਾਇਲ ਜਾਂ ਹੋਰ ਡਿਵਾਈਸ ਕਨੈਕਟ ਕੀਤੇ ਜਾ ਸਕਦੇ ਹਨ। ਇਸ ਤੋਂ ਇਵਾਲਾ ਕਾਰ ਦੇ ਮਲਟੀਪਲ ਸੈਂਸਰਸ ਨੂੰ ਵੀ ਇਸ ਡਿਵਾਈਸ ਨਾਲ ਕਨੈਕਟ ਕੀਤਾ ਜਾ ਸਕਦਾ ਹੈ।

ਤੁਸੀਂ ਕਾਰ ਦੀ ਹਰ ਇਕ ਹਰਕਤ ਨੂੰ ਅਤੇ ਉਸ ਦੇ ਰੱਖ-ਰੱਖਾਅ ਦੇ ਬਾਰੇ 'ਚ ਇਨਫਾਰਮੇਸ਼ਨ ਨੂੰ ਆਪਣੇ ਮੋਬਾਇਲ 'ਤੇ ਦੇਖ ਸਕੋਗੇ। ਕਾਰ 'ਚ ਕਿੰਨਾ ਈਂਧਨ ਬਚਿਆ ਹੈ ਜਾਂ ਫਿਰ ਕਾਰ ਦਾ ਕੋਈ ਦਰਵਾਜ਼ਾ ਤਾਂ ਨਹੀ ਖੁੱਲਿਆ ਇਸ ਦੀ ਵੀ ਜਾਣਕਾਰੀ ਤੁਹਾਡੇ ਤਕ ਤੁਹਾਡੀ ਕਨੈਕਟੇਡ ਕਾਰ ਪਹੁੰਚਾ ਦੇਵੇਗੀ। ਕਾਰ ਨੂੰ ਟ੍ਰੈਕ ਕਰਨਾ ਵੀ ਹੁਣ ਆਸਾਨ ਹੋ ਜਾਵੇਗਾ। ਵਾਈ-ਫਾਈ ਕਨੈਕਟੀਵਿਟੀ ਨਾਲ ਇਨਫੋਰਟੇਨਮੈਂਟ ਵੀ ਮਿਲੇਗੀ। ਰਿਲਾਇੰਸ ਜਿਓ ਦੀ ਇਹ ਤਕਨੀਕ ਜਿਓ ਦੀ 4ਜੀ ਵੋਲਟੀ ਤਕਨੀਕ 'ਤੇ ਚੱਲੇਗੀ। ਟਰਾਈ ਮੁਤਾਬਕ ਜਿਓ ਦੇ 4ਜੀ ਤਕਨੀਕ ਦੀ ਕਵਰੇਜ਼ ਦੇਸ਼ 'ਚ ਸਭ ਤੋਂ ਜ਼ਿਆਦਾ ਹੈ। ਕਾਰ ਮਾਲਕਾਂ ਤੋਂ ਇਲਾਵਾ ਇਸ ਦਾ ਫਾਇਦਾ ਕਿਰਾਏ ਦੀਆਂ ਕਾਰਾਂ ਦਾ ਵੱਡਾ ਕਾਰੋਬਾਰ ਚਲਾਉਣ ਵਾਲੇ ਵਪਾਰੀਆਂ ਨੂੰ ਵੀ ਹੋਵੇਗਾ। ਜਿਨ੍ਹਾਂ ਨੂੰ ਕਾਰ ਦੀ ਟ੍ਰੇਨਿੰਗ ਤੋਂ ਇਲਾਵਾ ਉਸ ਦੀ ਸਪੀਡ, ਮਾਈਲੇਜ਼ ਦਾ ਵੀ ਧਿਆਨ ਰੱਖਣਾ ਪੈਂਦਾ ਹੈ।

Karan Kumar

This news is Content Editor Karan Kumar