ਅਧਿਕਾਰੀ ਵੱਡੇ ਕਰਦਾਤਿਆਂ ਨਾਲ ਬਕਾਇਆ ਕਰ ਵਸੂਲੀ ਨੂੰ ਲੈ ਕੇ ਕਰਨ ਸੰਪਰਕ : CBDT

03/30/2020 11:19:58 PM

ਨਵੀਂ ਦਿੱਲੀ (ਭਾਸ਼ਾ)-ਆਮਦਨ ਕਰ ਵਿਭਾਗ ਨੇ ਦੇਸ਼ ਭਰ ’ਚ ਕੰਮ ਕਰਨ ਵਾਲੇ ਆਪਣੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਵੱਡੇ ਕਰਦਾਤਿਆਂ ਨਾਲ ਸੰਪਰਕ ’ਚ ਰਹਿਣ ਅਤੇ ਉਨ੍ਹਾਂ ਨੂੰ ਬਕਾਇਆ ਕਰ ਵਸੂਲੀ ਲਈ ਫੋਨ ਅਤੇ ਈ-ਮੇਲ ਕਰਦੇ ਰਹਿਣ। ਹਾਲਾਂਕਿ ਸਰਕਾਰ ਨੇ ਪਿਛਲੇ ਹਫਤੇ ਹੀ ਕੋਰੋਨਾ ਵਾਇਰਸ ਮਹਾਮਾਰੀ ਦੇ ਪ੍ਰਸਾਰ ਨੂੰ ਵੇਖਦੇ ਹੋਏ ਕਰ ਭੁਗਤਾਨ ਅਤੇ ਰਿਟਰਨ ਦਾਖਲ ਕਰਨ ਦੀ ਸਮਾਂ-ਹੱਦ ਨੂੰ 3 ਮਹੀਨਿਆਂ ਲਈ ਵਧਾਉਣ ਦੀ ਛੋਟ ਦਿੱਤੀ ਹੈ।

ਕੇਂਦਰੀ ਪ੍ਰਤੱਖ ਕਰ ਬੋਰਡ (ਸੀ. ਬੀ. ਡੀ. ਟੀ.) ਆਮਦਨ ਕਰ ਕਮਿਸ਼ਨਰ (ਕੋ-ਅਾਰਡੀਨੇਟਰ ਅਤੇ ਵਿਵਸਥਾ) ਰਾਕੇਸ਼ ਗੁਪਤਾ ਨੇ ਪਿਛਲੇ ਹਫਤੇ ਹੀ ਫੀਲਡ ’ਚ ਕੰਮ ਕਰਨ ਵਾਲੇ ਆਪਣੇ ਅਧਿਕਾਰੀਆਂ ਨੂੰ ਵੱਡੇ ਕਰਦਾਤਿਆਂ ’ਤੇ ਬਕਾਇਆ ਕਰ ਦੀ ਵਸੂਲੀ ਨੂੰ ਲੈ ਕੇ ਕੀਤੀਆਂ ਗਈਆਂ ਕੋਸ਼ਿਸ਼ਾਂ ਬਾਰੇ ਰੋਜ਼ਾਨਾ ਰਿਪੋਰਟ ਭੇਜਣ ਨੂੰ ਕਿਹਾ ਹੈ। ਅਧਿਕਾਰੀਆਂ ਨੂੰ ਭੇਜੇ ਸੁਨੇਹੇ ’ਚ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਦੇ ਫੈਲਣ ’ਚ ਜ਼ਿਆਦਾਤਰ ਅਧਿਕਾਰੀ ਘਰੋਂ ਹੀ ਕੰਮ ਕਰ ਰਹੇ ਹਨ ਪਰ ਇਕ-ਦੂਜੇ ਨਾਲ ਜੁਡ਼ੀ ਮੌਜੂਦਾ ਦੁਨੀਆ ’ਚ ਕੰਮ ਲਗਾਤਾਰ ਅੱਗੇ ਵਧਾਇਆ ਜਾ ਸਕਦਾ ਹੈ। ਗੁਪਤਾ ਨੇ ਆਪਣੇ ਸੰਦੇਸ਼ ’ਚ ਲਿਖਿਆ ਹੈ, ‘‘ਹਾਲਾਂਕਿ ਅਧਿਕਾਰੀਆਂ ਨੂੰ ਉਨ੍ਹਾਂ ਦੇ ਕਾਨੂੰਨੀ ਕਾਰਜ ਲਈ ਆਮਦਨ ਕਰ ਕਾਰੋਬਾਰੀ ਐਪਲੀਕੇਸ਼ਨ (ਆਈ. ਟੀ. ਬੀ. ਏ.) ਪਲੇਟਫਾਰਮ ਉਪਲੱਬਧ ਨਹੀਂ ਹਨ ਪਰ ਇਸ ਦੇ ਬਾਵਜੂਦ ਵੱਡੇ ਕਰਦਾਤਿਆਂ ਦੇ ਨਾਲ-ਨਾਲ ਟੈਲੀਫੋਨ ਤੋਂ ਅਤੇ ਇਲੈਕਟ੍ਰਾਨਿਕ ਸਾਧਨਾਂ ਜ਼ਰੀਏ ਪੈਂਡਿੰਗ ਆਮਦਨ ਕਰ ਦੀ ਵਸੂਲੀ ਲਈ ਗੱਲ ਕੀਤੀ ਜਾ ਸਕਦੀ ਹੈ।’’

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਪਿਛਲੇ ਹਫਤੇ ਹੀ 2018-19 ਦੀ ਆਮਦਨ ਕਰ ਰਿਟਰਨ ਭਰਨ ਦੀ ਅੰਤਿਮ ਤਰੀਕ ਨੂੰ 3 ਮਹੀਨੇ ਵਧਾਉਣ ਦੇ ਨਾਲ ਹੀ ਐਡਵਾਂਸ ਕਰ ਦੇਰੀ ਨਾਲ ਭਰਨ, ਸਵੈ ਮੁਲਾਂਕਣ ਆਧਾਰਤ ਕਰ, ਨਿਯਮਿਤ ਕਰ, ਸਰੋਤ ’ਤੇ ਕਰ ਕਟੌਤੀ, ਸਕਿਓਰਿਟੀ ਕਾਰੋਬਾਰ ਕਰ ਆਦਿ ਦੀ ਸਮਾਂ-ਹੱਦ ਨੂੰ ਅੱਗੇ ਵਧਾਉਣ ਦਾ ਐਲਾਨ ਕੀਤਾ ਹੈ। ਇਸ ਦੇ ਕੁਝ ਹੀ ਦਿਨ ਬਾਅਦ ਕਰ ਅਧਿਕਾਰੀਆਂ ਨੂੰ ਇਹ ਸੰਦੇਸ਼ ਭੇਜਿਆ ਗਿਆ ਹੈ। ਆਮਦਨ ਕਰ ਕਮਿਸ਼ਨਰ ਦੇ ਇਸ ਨਿਰਦੇਸ਼ ਨੂੰ ਲੈ ਕੇ ਕਰ ਅਧਿਕਾਰੀ ਸਹਿਜ ਨਹੀਂ ਹਨ। ਉਨ੍ਹਾਂ ਨੇ ਇਸ ਨੂੰ ਲੈ ਕੇ ਸੀ. ਬੀ. ਡੀ. ਟੀ. ਚੇਅਰਮੈਨ ਨੂੰ ਪੱਤਰ ਲਿਖਿਆ ਹੈ। ਆਮਦਨ ਕਰ ਕਰਮਚਾਰੀਆਂ ਅਤੇ ਆਮਦਨ ਕਰ ਗਜ਼ਟਿਡ ਅਧਿਕਾਰੀਆਂ ਦੇ ਸੰਘ ਦੀ ਸੰਯੁਕਤ ਸੰਸਥਾ ਨੇ ਇਕ ਪੱਤਰ ਭੇਜ ਕੇ ਇਸ ਮਾਮਲੇ ’ਚ ਹੈਰਾਨੀ ਜਤਾਈ ਹੈ।

Karan Kumar

This news is Content Editor Karan Kumar