ਸਾਊਦੀ ਅਰਾਮਕੋ 11 ਦਸੰਬਰ ਨੂੰ ਹੋਵੇਗੀ ਸ਼ੇਅਰ ਬਾਜ਼ਾਰ ''ਚ ਸੂਚੀਬੱਧ

10/29/2019 5:15:04 PM

ਦੁਬਈ—ਸਾਊਦੀ ਅਰਬ ਦੀ ਵਿਸ਼ਾਲ ਪੈਟਰੋਲੀਅਮ ਕੰਪਨੀ ਸਾਊਦੀ ਅਰਾਮਕੋ ਆਪਣੇ ਲੰਮੇ ਸਮੇਂ ਤੋਂ ਸ਼ੁਰੂ ਜਨਤਕ ਨਿਗਰਮ ਦੇ ਨਾਲ ਬਾਜ਼ਾਰ 'ਚ ਉਤਰਨ ਦੇ ਬਾਅਦ 11 ਦਸੰਬਰ ਨੂੰ ਪਹਿਲੀ ਵਾਰ ਸ਼ੇਅਰ ਬਾਜ਼ਾਰ 'ਚ ਸੂਚੀਬੱਧ ਹੋਵੇਗੀ। ਸਾਊਦੀ ਅਰਬ ਦੇ ਅਲ-ਅਰਬੀਆ ਟੈਲੀਵੀਜ਼ਨ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਸਾਊਦੀ ਅਰਬ ਟੈਲੀਵੀਜ਼ਨ ਚੈਨਲ ਨੇ ਆਪਣੀ ਰਿਪੋਰਟ 'ਚ ਅਨਾਮ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਤਿੰਨ ਨਵੰਬਰ ਨੂੰ ਸਾਊਦੀ ਐਕਸਚੇਂਜ ਇਸ ਜਨਤਕ ਨਿਰਗਮ ਲਈ ਪੂਰਾ ਪ੍ਰੋਗਰਾਮ ਘੋਸ਼ਿਤ ਕਰੇਗਾ। ਇਸ ਦੇ ਬਾਅਦ 17 ਨਵੰਬਰ ਨੂੰ ਕੰਪਨੀ ਸ਼ੇਅਰ ਮੁੱਲ ਦੇ ਬਾਰੇ 'ਚ ਘੋਸ਼ਣਾ ਕਰੇਗੀ। ਪ੍ਰਸਾਰਕ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਅਰਾਮਕੋ ਦੇ ਆਈ.ਪੀ.ਓ. ਲਈ ਅਭਿਦਾਨ ਚਾਰ ਦਸੰਬਰ 2019 ਨੂੰ ਸ਼ੁਰੂ ਹੋਵੇਗੀ। ਇਸ ਦਿਨ ਤੋਂ ਨਿਵੇਸ਼ਕਾਂ ਕੰਪਨੀ ਦੇ ਸ਼ੇਅਰਾਂ 'ਚ ਖਰੀਦਾਰੀ ਲਈ ਅਰਜ਼ੀ ਕਰ ਸਕਣਗੇ। ਸੂਤਰਾਂ ਨੇ ਦੱਸਿਆ ਕਿ ਇਸ ਦੇ ਬਾਅਦ ਕੰਪਨੀ ਦੇ ਸ਼ੇਅਰਾਂ ਦੀ ਸਾਊਦੀ ਟਾਡਾਵੁਲ ਐਕਸਚੇਂਜ 'ਚ 11 ਦਸੰਬਰ ਤੋਂ ਖਰੀਦ ਫਰੋਖਤ ਲਈ ਉਪਲੱਬਧ ਹੋਣਗੇ।
ਸਾਊਦੀ ਤੇਲ ਕੰਪਨੀ ਅਰਾਮਕੋ ਨੂੰ ਸ਼ੇਅਰ ਬਾਜ਼ਾਰ 'ਚ ਸੂਚੀਬੱਧ ਕਰਨ ਦੇ ਪਿੱਛੇ ਸਾਊਦੀ ਰਾਜਘਰਾਨੇ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੀ ਸੁਧਾਰਾਂ ਨੂੰ ਵਧਾਉਣ ਦੀ ਸੋਚੀ ਸਮਝੀ ਰਣਨੀਤੀ ਹੈ ਜਿਸ ਦੇ ਤਹਿਤ ਸਾਊਦੀ ਅਰਬ ਅਰਥਵਿਵਸਥਾ ਦੀ ਤੇਲ 'ਤੇ ਨਿਰਭਰਤਾ ਨੂੰ ਘੱਟ ਕਰਨਾ ਹੈ। ਸਾਊਦੀ ਅਰਬ ਨੂੰ ਉਮੀਦ ਹੈ ਕਿ ਕੰਪਨੀ 'ਚ ਆਈ.ਪੀ.ਓ. ਦੇ ਰਾਹੀਂ ਪ੍ਰਸਤਾਵਿਤ ਪੰਜ ਫੀਸਦੀ ਦੀ ਵਿਕਰੀ ਨਾਲ ਉਸ ਨੂੰ 100 ਅਰਬ ਡਾਲਰ ਦੀ ਪ੍ਰਾਪਤੀ ਹੋਵੇਗੀ। ਕੰਪਨੀ ਦੀ ਕੁੱਲ ਪੂੰਜੀ ਦੇ 2,000 ਅਰਬ ਡਾਲਰ ਹੋਣ ਦਾ ਆਕਲਨ ਕੀਤਾ ਗਿਆ ਹੈ। ਹਾਲਾਂਕਿ ਰਿਪੋਰਟ 'ਚ ਕਿਹਾ ਗਿਆ ਹੈ ਕਿ ਮੁੱਲਾਂਕਣ ਇਸ ਤੋਂ ਘੱਟ ਆਇਆ ਹੈ।


Aarti dhillon

Content Editor

Related News