ਅਟਲ ਬਿਹਾਰੀ ਵਾਜਪਾਈ ਨੇ ਤਿਆਰ ਕਰਵਾਇਆ ਸੀ GST ਦਾ ਮਾਡਲ

Friday, Aug 17, 2018 - 08:55 AM (IST)

ਨਵੀਂ ਦਿੱਲੀ—ਭਾਰਤ 'ਚ ਪਿਛਲੇ ਸਾਲ ਮੋਦੀ ਸਰਕਾਰ ਨੇ ਜਦੋਂ ਗੁੱਡਸ ਐਂਡ ਸਰਵਿਸਿਜ਼ ਟੈਕਸ ਭਾਵ ਜੀ.ਐੱਸ.ਟੀ. ਨੂੰ ਲਾਗੂ ਕੀਤਾ ਤਾਂ ਇਸ ਨੂੰ ਆਜ਼ਾਦੀ ਤੋਂ ਬਾਅਦ ਤੋਂ ਹੁਣ ਤੱਕ ਦਾ ਸਭ ਤੋਂ ਵੱਡਾ ਆਰਥਿਕ ਸੁਧਾਰ ਕਰਾਰ ਦਿੱਤਾ ਸੀ। ਪਰ ਸੱਚ ਇਹ ਹੈ ਕਿ ਇਕ ਰਾਸ਼ਟਰ, ਇਕ ਟੈਕਸ ਦੀ ਅਵਧਾਰਣਾ 'ਤੇ ਸ਼ੁਰੂਆਤੀ ਕੰਮ ਅਟਲ ਬਿਹਾਰੀ ਵਾਜਪਾਈ ਦੇ ਪ੍ਰਧਾਨ ਮੰਤਰੀ ਰਹਿੰਦੇ ਹੋਏ ਹੀ ਹੋਇਆ ਸੀ। 
ਵਾਜਪਾਈ ਸਰਕਾਰ ਨੇ ਜੀ.ਐੱਸ.ਟੀ. ਦਾ ਮਾਡਲ ਡਿਜ਼ਾਇਨ ਕਰਨ ਲਈ ਸਾਲ 2000 'ਚ ਪੱਛਮੀ ਬੰਗਾਲ ਦੇ ਤੱਤਕਾਲੀ ਫਾਈਨੈਂਸ ਮਿਨੀਸਟਰ ਅਸੀਮ ਦਾਸਗੁਪਤਾ ਦੀ ਪ੍ਰਧਾਨਤਾ 'ਚ ਕਮੇਟੀ ਬਣਾਈ ਸੀ। ਉਨ੍ਹਾਂ ਨੇ ਵਿਜੇ ਕੇਲਕਰ ਦੀ ਅਗਵਾਈ 'ਚ ਟੈਕਸ ਸੁਧਾਰਾਂ ਦੀਆਂ ਸਿਫਾਰਿਸ਼ਾਂ ਦੇ ਲਈ ਇਕ ਕਮੇਟੀ ਦਾ ਗਠਨ ਕੀਤਾ ਸੀ। ਇਸ ਕਮੇਟੀ ਨੇ ਹੀ ਬਾਅਦ 'ਚ ਮੌਜੂਦਾ ਟੈਕਸ ਵਿਵਸਥਾ ਨੂੰ ਖਤਮ ਕਰਕੇ ਜੀ.ਐੱਸ.ਟੀ. ਲਿਆਉਣ ਦੀ ਗੱਲ ਕਹੀ ਸੀ।
ਪਿਛਲੇ ਦਿਨਾਂ 'ਚ ਸੰਸਦ 'ਚ ਅਰੁਣ ਜੇਤਲੀ ਨੇ ਵੀ ਸੰਸਦ 'ਚ ਭਾਸ਼ਣ ਦਿੰਦੇ ਹੋਏ ਕਿਹਾ ਸੀ ਕਿ ਜੀ.ਐੱਸ.ਟੀ. ਦੇ ਰਾਹੀਂ ਅਟਲ ਜੀ ਦਾ ਸੁਪਨਾ ਪੂਰਾ ਹੋਇਆ ਹੈ। ਉਨ੍ਹਾਂ ਨੇ ਕਿਹਾ ਸੀ ਕਿ ਇਹ ਖਾਕਾ ਅਟਲ ਜੀ ਨੇ ਤਿਆਰ ਕੀਤਾ ਸੀ ਪਰ 2004 'ਚ ਸਰਕਾਰ ਬਦਲਣ ਤੋਂ ਬਾਅਦ ਜੀ.ਐੱਸ.ਟੀ. ਲਾਗੂ ਕਰਨ ਦੀ ਯੋਜਨਾ ਨੂੰ ਅਮਲੀਜਾਮਾ ਨਹੀਂ ਪਹਿਣਾਇਆ ਜਾ ਸਕਿਆ।


Related News